ਰੋਜ਼ ਰਾਤ ਨੂੰ ਬਿਜਲੀ ਸਪਲਾਈ ਬੰਦ ਹੋਣ ਕਾਰਨ ਲੋਕ ਪ੍ਰੇਸ਼ਾਨ, ਹੁਣ ਪਟਿਆਲਾ ਸਥਿਤ ਹੈੱਡਕੁਆਰਟਰ ਭੇਜੀ ਸ਼ਿਕਾਇਤ

Sunday, Jul 14, 2024 - 06:34 PM (IST)

ਰੋਜ਼ ਰਾਤ ਨੂੰ ਬਿਜਲੀ ਸਪਲਾਈ ਬੰਦ ਹੋਣ ਕਾਰਨ ਲੋਕ ਪ੍ਰੇਸ਼ਾਨ, ਹੁਣ ਪਟਿਆਲਾ ਸਥਿਤ ਹੈੱਡਕੁਆਰਟਰ ਭੇਜੀ ਸ਼ਿਕਾਇਤ

ਅੰਮ੍ਰਿਤਸਰ (ਦੀਪਕ ਸ਼ਰਮਾ)-ਕਹਿਰ ਦੀ ਗਰਮੀ ਕਾਰਨ ਈਸਟ ਸਬ-ਡਵੀਜ਼ਨ ਦੇ ਇਲਾਕਿਆਂ ’ਚ ਰੋਜ਼ ਰਾਤ ਨੂੰ ਫਾਲਟ ਕਾਰਨ ਬਿਜਲੀ ਸਪਲਾਈ ਬੰਦ ਹੋਣ ਕਾਰਨ ਲੋਕਾਂ ’ਚ ਹਾਹਾਕਾਰ ਮਚੀ ਹੋਈ ਹੈ, ਜੋ ਸੜਕਾਂ ’ਤੇ ਡਵੀਜ਼ਨ ਖ਼ਿਲਾਫ਼ ਧਰਨਾ-ਪ੍ਰਦਰਸ਼ਨ ਕਰ ਲਈ ਮਜਬੂਰ ਹੋ ਰਹੇ ਹਨ। ਕਰੀਬ 3 ਦਰਜਨ ਕਾਲੋਨੀਆਂ ਨੂੰ ਬਿਜਲੀ ਸਪਲਾਈ ਦੇਣ ’ਚ ਈਸਟ ਸਬ-ਡਵੀਜ਼ਨ ਨੇ ਅੱਜ ਤੱਕ ਕੋਈ ਬਦਲਾਅ ਜਾਂ ਵਿਕਾਸ ਨਹੀਂ ਕੀਤਾ ਹੈ। ਨਤੀਜੇ ਵਜੋਂ ਅਣ-ਐਲਾਨੇ ਲੰਬੇ ਸਮੇਂ ਲਈ ਬਿਜਲੀ ਦੇ ਕੱਟ ਆਮ ਗੱਲ ਹਨ। ਜਦੋਂ ਕਿ ਜੇਕਰ ਖਪਤਕਾਰ ਸ਼ਿਕਾਇਤ ਦਰਜ ਕਰਵਾਉਣ ਲਈ ਫ਼ੋਨ ਕਰਦੇ ਹਨ ਤਾਂ ਕਰਮਚਾਰੀ ਫ਼ੋਨ ਵੀ ਨਹੀਂ ਚੁੱਕਦੇ।

ਇਹ ਵੀ ਪੜ੍ਹੋ- GNDH ਦੇ ਡਾਕਟਰਾਂ ਨੇ ਦਿਲ ਦੀ ਘਾਤਕ ਬਿਮਾਰੀ ਦੀ ਕੀਤੀ ਸਫ਼ਲ ਸਰਜਰੀ, 13 ਸਾਲਾ ਬੱਚੀ ਨੂੰ ਮੌਤ ਦੇ ਮੂੰਹੋਂ ਕੱਢਿਆ ਬਾਹਰ

ਸ਼ਿਕਾਇਤ ਦੇ 9646120143, 9646120144 ਨੰਬਰਾਂ ’ਤੇ ਲਗਾਤਾਰ ਘੰਟੀਆਂ ਵੱਜਦੀਆਂ ਹਨ ਪਰ ਕਰਮਚਾਰੀ ਰਿਸੀਵਰ ਚੁੱਕ ਕੇ ਹੇਠਾਂ ਰੱਖ ਦਿੰਦੇ ਹਨ। ਉੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੰਜਾਬ ਦੇ ਫੋਨ ’ਤੇ 1912 ਡਾਇਲ ਕਰੋ ਜੋ ਲਗਾਤਾਰ ਵਿਅਸਤ ਰਹਿੰਦਾ ਹੈ। ਜਦੋਂ ਰਾਤ ਸਮੇਂ ਲਗਾਤਾਰ ਤਕਨੀਕੀ ਖਰਾਬੀ ਕਾਰਨ ਕਹਿਰ ਦੀ ਗਰਮੀ ਤੋਂ ਤੰਗ ਆ ਕੇ ਲੋਕ ਇਸ ਮੰਡਲ ਦੇ ਮੁਖੀ ਦੇ ਮੋਬਾਈਲ ’ਤੇ ਸ਼ਿਕਾਇਤ ਕਰਦੇ ਹਨ ਤਾਂ ਐੱਸ. ਡੀ. ਓ. ਸਾਹਿਬ ਕਹਿੰਦੇ ਹਨ ਪਹਿਲਾਂ ਸ਼ਿਕਾਇਤ ਦਰਜ ਕਰਵਾਓ ਤੇ ਫਿਰ ਜੇ. ਈ. ਨੂੰ ਫੋਨ ਕਰੋ।

ਇਹ ਵੀ ਪੜ੍ਹੋ- ਪੰਜਾਬ ਦੇ IIM ਕੈਂਪਸ 'ਚ ਤਲਵਾਰ ਲੈ ਕੇ ਨਿਹੰਗ ਬਾਣੇ 'ਚ ਪਹੁੰਚਿਆ ਵਿਅਕਤੀ, ਵਿਦਿਆਰਥੀਆਂ ਨੂੰ ਦਿੱਤੀ ਇਹ ਧਮਕੀ

ਈਸਟ ਸਬ-ਡਵੀਜ਼ਨ ਦੇ ਮੁੱਖ ਇਲਾਕੇ ਪਵਨ ਨਗਰ ਦੀਆਂ 4 ਕਾਲੋਨੀਆਂ ਦੇ ਲੋਕ ਬਹੁਤ ਜ਼ਿਆਦਾ ਪ੍ਰੇਸ਼ਾਨ ਹਨ, ਜਦੋਂ ਇਸ ਮਾਮਲੇ ਦੀ ਸੂਚਨਾ ਕੁਝ ਮਹੀਨੇ ਪਹਿਲਾਂ ਇਲਾਕੇ ਦੇ ਐੱਸ. ਈ. ਦੇ ਨੋਟਿਸ ਵਿਚ ਲਿਆਂਦਾ ਗਿਆ ਤਾਂ ਉਨ੍ਹਾਂ ਇਲਾਕੇ ਦੇ ਨਵ-ਨਿਯੁਕਤ ਐੱਸ. ਡੀ. ਓ. ਨੂੰ ਪਵਨ ਨਗਰ ਇਲਾਕੇ ਦੀ ਖਸਤਾ ਹਾਲਤ ਨੂੰ ਬਦਲਣ ਲਈ ਤਾਰਾਂ ਨੂੰ ਉੱਚਾ ਚੁੱਕਣ ਅਤੇ ਖਰਾਬ ਹੋਈਆਂ ਤਾਰਾਂ ਨੂੰ ਬਦਲਣ ਲਈ ਇਕ ਮਹੀਨੇ ਤੱਕ ਮੌਕੇ ’ਤੇ ਹੀ ਪੂਰਾ ਐਸਟੀਮੇਟ ਬਣਾ ਕੇ ਤੁਰੰਤ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਗਏ। ਇਸ ਦੇ ਲਈ ਇਲਾਕੇ ਦੇ ਐੱਸ. ਡੀ. ਓ. ਵੀ ਮੌਕੇ ’ਤੇ ਪਹੁੰਚੇ ਪਰ ਅੱਜ ਤੱਕ ਕੋਈ ਕਾਰਵਾਈ ਨਹੀਂ ਹੋ ਸਕੀ।

ਇਹ ਵੀ ਪੜ੍ਹੋ-  ਭਾਈ ਗਜਿੰਦਰ ਸਿੰਘ ਦੀ ਅੰਤਿਮ ਅਰਦਾਸ ਮਗਰੋਂ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ

ਡਵੀਜ਼ਨ ਦੇ ਸੀਨੀਅਰ ਅਧਿਕਾਰੀ ਐੱਸ. ਈ. ਨੇ ਸਪੱਸ਼ਟ ਕੀਤਾ ਕਿ ਗਰਮੀਆਂ ਦੌਰਾਨ ਬਿਜਲੀ ਲੋਡ ਲਗਾਤਾਰ ਵਧਣ ਕਾਰਨ ਆ ਰਹੀ ਇਹ ਸਮੱਸਿਆ ਆ ਰਹੀ ਹੈ, ਜਲਦ ਹੱਲ ਕਰ ਲਿਆ ਜਾਵੇਗਾ। ਦੂਜੇ ਪਾਸੇ ਇਲਾਕੇ ਦੇ ਵਿਧਾਇਕ ਵੀ ਇਸ ਮੁੱਦੇ ਤੋਂ ਲੰਬੇ ਸਮੇਂ ਤੋਂ ਅਣਜਾਣ ਹਨ। ਇਸ ਸਬੰਧੀ ਜਦੋਂ ਇਲਾਕਾ ਨਿਵਾਸੀਆਂ ਨੇ ਵਿਧਾਇਕ ਦੇ ਨਿੱਜੀ ਸਕੱਤਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੇ ਜਵਾਬ ਨੇ ਲੋਕਾਂ ਨੂੰ ਨਿਰਾਸ਼ ਕੀਤਾ। ਠੀਕ ਹੈ, ਮੈਂ ਸ਼ਿਕਾਇਤ ਦਰਜ ਕਰਵਾਈ ਹੈ, ਅਸੀਂ ਦੇਖਾਂਗੇ। ਅੰਤ ’ਚ ਪਟਿਆਲਾ ਸਥਿਤ ਹੈੱਡਕੁਆਰਟਰ ਦੇ ਅਧਿਕਾਰੀਆਂ ਨੂੰ ਸ਼ਿਕਾਇਤਾਂ ਭੇਜ ਕੇ ਪੀੜਤ ਲੋਕ ਇਨਸਾਫ਼ ਦੀ ਗੁਹਾਰ ਲਾ ਰਹੇ ਹਨ ਅਤੇ ਕਾਰਵਾਈ ਦੀ ਆਸ ਲਾਈ ਬੈਠੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News