ਬਿਜਲੀ ਦਰਾਂ ''ਚ ਵਾਧੇ ਦਾ ਇਕ ਝਟਕਾ ਦੇਣ ਤੋਂ ਪਹਿਲਾਂ ਕਮਿਸ਼ਨ ਸੁਣੇਗਾ ਖਪਤਕਾਰਾਂ ਦੇ ਇਤਰਾਜ਼ ਤੇ ਸੁਝਾਅ

Wednesday, Jan 08, 2020 - 12:24 AM (IST)

ਬਿਜਲੀ ਦਰਾਂ ''ਚ ਵਾਧੇ ਦਾ ਇਕ ਝਟਕਾ ਦੇਣ ਤੋਂ ਪਹਿਲਾਂ ਕਮਿਸ਼ਨ ਸੁਣੇਗਾ ਖਪਤਕਾਰਾਂ ਦੇ ਇਤਰਾਜ਼ ਤੇ ਸੁਝਾਅ

ਚੰਡੀਗੜ੍ਹ,(ਸ਼ਰਮਾ) - ਨਵੇਂ ਵਿੱਤੀ ਸਾਲ ਭਾਵ ਆਉਣ ਵਾਲੀ 1 ਅਪ੍ਰੈਲ ਤੋਂ ਬਿਜਲੀ ਦੀਆਂ ਦਰਾਂ ਨੂੰ ਸੋਧ ਕੇ ਲਾਗੂ ਕਰਨ ਤੋਂ ਪਹਿਲਾਂ ਪੰਜਾਬ ਸਟੇਟ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ ਪਾਵਰਕਾਮ ਵਲੋਂ ਕੀਤੀ ਗਈ ਦਰਾਂ 'ਚ ਵਾਧੇ ਦੀ ਮੰਗ 'ਤੇ ਖਪਤਕਾਰਾਂ ਦੀਆਂ ਸ਼ਿਕਾਇਤਾਂ ਅਤੇ ਸੁਝਾਅ ਸੁਣੇਗਾ। ਕਮਿਸ਼ਨ ਵਲੋਂ ਅਗਲੀ 23 ਜਨਵਰੀ ਤੋਂ 4 ਫਰਵਰੀ ਤੱਕ ਇਸ ਸਬੰਧੀ 5-5 ਵਿਅਕਤੀਆਂ ਲਈ ਸੁਣਵਾਈ ਇਜਲਾਸਾਂ ਦਾ ਆਯੋਜਨ ਕੀਤਾ ਜਾਵੇਗਾ।

ਜਾਣਕਾਰੀ ਅਨੁਸਾਰ ਕਮਿਸ਼ਨ 23 ਜਨਵਰੀ ਨੂੰ ਬਠਿੰਡਾ, 24 ਜਨਵਰੀ ਨੂੰ ਪਟਿਆਲਾ, 28 ਜਨਵਰੀ ਨੂੰ ਜਲੰਧਰ 'ਚ ਇਸ ਖੇਤਰਾਂ ਦੇ ਸਾਰੀਆਂ ਸ਼੍ਰੇਣੀਆਂ ਦੇ ਖਪਤਕਾਰਾਂ ਦੀਆਂ ਸ਼ਿਕਾਇਤਾਂ ਅਤੇ ਸੁਝਾਵਾਂ 'ਤੇ ਵਿਚਾਰ ਕਰੇਗਾ। ਇਸ ਤੋਂ ਬਾਅਦ 3 ਫਰਵਰੀ ਨੂੰ ਕਮਿਸ਼ਨ ਦੇ ਚੰਡੀਗੜ੍ਹ ਸਥਿਤ ਦਫ਼ਤਰ 'ਚ ਰਾਜ ਉਦਯੋਗ ਜਗਤ ਦੇ ਖਪਤਕਾਰਾਂ ਵਲੋਂ ਉਨ੍ਹਾਂ ਵਲੋਂ ਦਰਜ ਕੀਤੇ ਗਏ ਇਤਰਾਜ਼ਾਂ ਅਤੇ ਸੁਝਾਵਾਂ 'ਤੇ ਚਰਚਾ ਤੋਂ ਬਾਅਦ ਪਾਵਰਕਾਮ ਅਤੇ ਟਰਾਂਸਮਿਸ਼ਨ ਕਾਰਪੋਰੇਸ਼ਨ ਦੇ ਅਧਿਕਾਰੀਆਂ ਅਤੇ ਐਸੋਸੀਏਸ਼ਨਾਂ ਨਾਲ ਵਿਚਾਰ ਹੋਵੇਗਾ। 4 ਫਰਵਰੀ ਨੂੰ ਕਮਿਸ਼ਨ ਉਦਯੋਗ ਜਗਤ ਤੋਂ ਇਲਾਵਾ ਹੋਰ ਸਾਰੀਆਂ ਸ਼੍ਰੇਣੀਆਂ ਦੇ ਖਪਤਕਾਰਾਂ ਦੇ ਵਿਚਾਰ ਜਾਣੇਗਾ। ਇਲੈਕਟ੍ਰੀਸਿਟੀ ਐਕਟ ਦੇ ਤਹਿਤ ਜ਼ਰੂਰੀ ਇਸ ਪ੍ਰਕਿਰਿਆ ਨੂੰ ਪੂਰਾ ਕਰਨ ਤੋਂ ਬਾਅਦ ਕਮਿਸ਼ਨ ਅਪ੍ਰੈਲ ਮਹੀਨੇ ਤੋਂ ਲਾਗੂ ਹੋਣ ਵਾਲੇ ਵਿੱਤੀ ਸਾਲ ਲਈ ਨਵੀਆਂ ਦਰਾਂ ਐਲਾਨ ਕਰੇਗਾ।


Related News