ਗੁਰਦਾਸਪੁਰ ’ਚ ਕੰਬਾਇਨਾਂ ਵੱਲੋਂ ਝੋਨੇ ਦੀ ਕਟਾਈ ਕਰਨ ਦਾ ਸਮਾਂ ਬਦਲਿਆ

Friday, Oct 20, 2023 - 06:19 PM (IST)

ਗੁਰਦਾਸਪੁਰ ’ਚ ਕੰਬਾਇਨਾਂ ਵੱਲੋਂ ਝੋਨੇ ਦੀ ਕਟਾਈ ਕਰਨ ਦਾ ਸਮਾਂ ਬਦਲਿਆ

ਗੁਰਦਾਸਪੁਰ (ਹਰਮਨ) : ਵਧੀਕ ਜ਼ਿਲ੍ਹਾ ਮੈਜਿਸਟਰੇਟ ਗੁਰਦਾਸਪੁਰ ਸੁਭਾਸ਼ ਚੰਦਰ ਨੇ ਧਾਰਾ 144 ਦੇ ਤਹਿਤ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਗੁਰਦਾਸਪੁਰ ਦੀ ਹੱਦ ’ਚ ਕੰਬਾਇਨ ਨਾਲ ਝੋਨੇ ਦੀ ਕਟਾਈ ਦਾ ਨਵਾਂ ਸਮਾਂ ਨਿਰਧਾਰਤ ਕੀਤਾ ਹੈ। ਨਵੇਂ ਹੁਕਮਾਂ ਅਨੁਸਾਰ ਹੁਣ ਸਵੇਰੇ 10:00 ਵਜੇ ਤੋਂ ਸ਼ਾਮ 5:00 ਵਜੇ ਤੱਕ ਕੰਬਾਇਨ ਰਾਹੀਂ ਝੋਨੇ ਦੀ ਕਟਾਈ ਕੀਤੀ ਜਾ ਸਕੇਗੀ। ਇਸ ਤੋਂ ਬਾਅਦ ਸ਼ਾਮ 5:00 ਵਜੇ ਤੋਂ ਸਵੇਰੇ 10:00 ਕੰਬਾਇਨ ਰਾਹੀਂ ਝੋਨੇ ਦੀ ਕਟਾਈ ਉੱਪਰ ਪੂਰਨ ਤੌਰ ’ਤੇ ਪਾਬੰਦੀ ਹੋਵੇਗੀ।

ਪਾਬੰਦੀ ਦੇ ਹੁਕਮ ਜਾਰੀ ਕਰਦਿਆਂ ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਹੈ ਕਿ ਦੇਖਣ ਵਿਚ ਆਇਆ ਹੈ ਕਿ ਜਦੋਂ ਕੰਬਾਇਨਾਂ ਝੋਨੇ ਦੀ 24 ਘੰਟੇ ਕੰਮ ਕਰਦੀਆਂ ਹਨ ਤਾਂ ਰਾਤ ਵੇਲੇ ਹਰਾ ਤੇ ਤਰੇਲ ਪਿਆ ਝੋਨ ਕੱਟਿਆ ਜਾਂਦਾ ਹੈ ਜਿਸ ਦਾ ਉਸਦੀ ਕੁਆਲਟੀ ਉੱਪਰ ਮਾੜਾ ਅਸਰ ਪੈਂਦਾ ਹੈ। ਹਰਾ ਤੇ ਗਿੱਲਾ ਝੋਨਾ ਸੁੱਕਣ ’ਤੇ ਕਾਲਾ ਪੈ ਜਾਂਦਾ ਹੈ ਜਿਸ ਨਾਲ ਝੋਨੇ ਦੀ ਕੁਆਲਿਟੀ ਘੱਟ ਜਾਂਦੀ ਹੈ। ਖਰੀਦ ਏਜੰਸੀਆਂ ਵੀ ਘਟੀਆ ਕੁਆਲਿਟੀ ਵਾਲੇ ਝੋਨੇ ਦੀ ਖਰੀਦ ਨਹੀਂ ਕਰ ਪਾਉਂਦੀਆਂ ਜਿਸ ਕਾਰਨ ਦੇਸ਼ ਦੇ ਉਤਪਾਦਨ ਉੱਪਰ ਮਾੜਾ ਅਸਰ ਪੈਂਦਾ ਹੈ।

ਇਸ ਸਭ ਨੂੰ ਦੇਖਦੇ ਹੋਏ ਵਧੀਕ ਜ਼ਿਲ੍ਹਾ ਮੈਜਿਸਟਰੇਟ ਗੁਰਦਾਸਪੁਰ ਸੁਭਾਸ਼ ਚੰਦਰ ਨੇ ਜ਼ਿਲ੍ਹਾ ਗੁਰਦਾਸਪੁਰ ਦੀ ਹੱਦ ਅੰਦਰ ਸ਼ਾਮ 5:00 ਵਜੇ ਤੋਂ ਸਵੇਰੇ 10:00 ਵਜੇ ਤੱਕ ਕੰਬਾਇਨਾਂ ਨਾਲ ਝੋਨਾ ਕੱਟਣ ’ਤੇ ਪਾਬੰਦੀ ਲਗਾ ਦਿੱਤੀ ਹੈ। ਪਾਬੰਦੀ ਦੇ ਹੁਕਮ 19 ਅਕਤੂਬਰ 2023 ਤੋਂ 31 ਅਕਤੂਬਰ 2023 ਤੱਕ ਲਾਗੂ ਰਹਿਣਗੇ।


author

Gurminder Singh

Content Editor

Related News