ਸੀਤ ਲਹਿਰ ਨੇ ਫੜ੍ਹਿਆ ਜ਼ੋਰ , ਲੋਕ ਘਰਾਂ ''ਚ ਹੋਏ ਕੈਦ

Tuesday, Dec 31, 2024 - 05:15 PM (IST)

ਸੀਤ ਲਹਿਰ ਨੇ ਫੜ੍ਹਿਆ ਜ਼ੋਰ , ਲੋਕ ਘਰਾਂ ''ਚ ਹੋਏ ਕੈਦ

ਬਠਿੰਡਾ (ਸੁਖਵਿੰਦਰ) : ਸੀਤ ਲਹਿਰ ਨੇ ਜ਼ੋਰ ਫੜ੍ਹ ਲਿਆ ਹੈ ਅਤੇ ਘੱਟੋ-ਘੱਟ ਤਾਪਮਾਨ ਲਗਾਤਾਰ ਹੇਠਾਂ ਜਾ ਰਿਹਾ ਹੈ। ਨਵੇਂ ਸਾਲ ਤੋਂ ਇੱਕ ਦਿਨ ਪਹਿਲਾਂ ਵੀ ਇਲਾਕੇ 'ਚ ਕੜਾਕੇ ਦੀ ਠੰਡ ਪਈ ਸੀ ਅਤੇ ਲੋਕ ਆਪਣੇ ਘਰਾਂ ਅਤੇ ਕਾਰੋਬਾਰੀ ਥਾਵਾਂ ’ਤੇ ਵੜੇ ਰਹੇ। ਬੱਦਲਵਾਈ ਕਾਰਨ ਕੁੱਝ ਸਮੇਂ ਲਈ ਮੱਧਮ ਧੁੱਪ ਹੀ ਦਿਖਾਈ ਦਿੱਤੀ, ਜਿਸ ਨਾਲ ਠੰਡ ਤੋਂ ਕੋਈ ਰਾਹਤ ਨਹੀਂ ਮਿਲੀ।

ਲੋਕ ਅੱਗ ਬਾਲ ਕੇ ਠੰਡ ਤੋਂ ਰਾਹਤ ਪਾਉਣ ਦੀ ਕੋਸ਼ਿਸ਼ ਕਰਦੇ ਦੇਖੇ ਗਏ। ਠੰਡ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਸਕੂਲਾਂ ਦੀਆਂ ਛੁੱਟੀਆਂ ਵੀ ਵਧਾ ਦਿੱਤੀਆਂ ਹਨ। ਮੰਗਲਵਾਰ ਨੂੰ ਘੱਟੋ-ਘੱਟ ਤਾਪਮਾਨ 5 ਡਿਗਰੀ ਸੈਲਸੀਅਸ ਰਿਹਾ। ਮੌਸਮ ਵਿਭਾਗ ਮੁਤਾਬਕ ਅਗਲੇ ਕੁੱਝ ਦਿਨਾਂ ਤੱਕ ਆਸਮਾਨ 'ਚ ਬੱਦਲ ਛਾਏ ਰਹਿਣਗੇ ਪਰ ਇਸ ਦੇ ਬਾਵਜੂਦ ਮੌਸਮ ਖ਼ੁਸ਼ਕ ਰਹਿਣ ਦੀ ਸੰਭਾਵਨਾ ਹੈ।


author

Babita

Content Editor

Related News