ਠੰਡ ਤੋਂ ਬਚਣ ਲਈ ਕਮਰੇ ਵਿਚ ਅੱਗ ਬਾਲ਼ ਕੇ ਸੁੱਤੇ ਦੋ ਵਿਅਕਤੀਆਂ ਦੀ ਸਾਹ ਘੁਟਣ ਨਾਲ ਮੌਤ

Tuesday, Jan 03, 2023 - 06:25 PM (IST)

ਠੰਡ ਤੋਂ ਬਚਣ ਲਈ ਕਮਰੇ ਵਿਚ ਅੱਗ ਬਾਲ਼ ਕੇ ਸੁੱਤੇ ਦੋ ਵਿਅਕਤੀਆਂ ਦੀ ਸਾਹ ਘੁਟਣ ਨਾਲ ਮੌਤ

ਫਗਵਾੜਾ/ਜਲੰਧਰ (ਸੋਨੂੰ ਮਹਾਜਨ) : ਫਗਵਾੜਾ-ਹੁਸ਼ਿਆਰਪੁਰ ਰੋਡ ’ਤੇ ਸਥਿਤ ਢਾਬੇ ਵਿਚ ਠੰਡ ਤੋਂ ਬਚਣ ਲਈ ਇਕ ਕੜਾਈਏ ਵਿਚ ਅੱਗ ਲਗਾ ਕੇ ਸੁੱਤੇ 2 ਵਿਅਕਤੀਆਂ ਦੀ ਸਾਹ ਘੁਟਣ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ। ਇਸ ਦੀ ਸੂਚਨਾ ਮਿਲਦੇ ਸਾਰ ਥਾਣਾ ਰਾਵਲਪਿੰਡੀ ਦੀ ਪੁਲਸ ਮੌਕੇ ’ਤੇ ਪਹੁੰਚ ਗਈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਮੌਕੇ ’ਤੇ ਮਿਲੀ ਜਾਣਕਾਰੀ ਅਨੁਸਾਰ ਹੁਸ਼ਿਆਰਪੁਰ ਰੋਡ ’ਤੇ ਸਥਿਤ ਰਿਹਣਾ ਜੱਟਾਂ ਨਜ਼ਦੀਕ ਹਰਮਨ ਢਾਬੇ ’ਤੇ ਕੰਮ ਕਰਨ ਵਾਲੇ 2 ਵਿਅਕਤੀ ਠੰਡ ਤੋਂ ਬਚਣ ਲਈ ਕਮਰੇ ਦਾ ਦਰਵਾਜ਼ਾ ਬੰਦ ਕਰਕੇ ਅਤੇ ਕਮਰੇ ਵਿਚ ਕੜਾਈਏ ਵਿਚ ਅੱਗ ਬਾਲ ਕੇ ਸੌ ਗਏ। 

ਇਹ ਵੀ ਪੜ੍ਹੋ : ਮੁਫ਼ਤ ’ਚ ਕਣਕ ਲੈਣ ਵਾਲੇ ਲਾਭਪਾਤਰੀਆਂ ਲਈ ਬੁਰੀ ਖ਼ਬਰ, ਕੇਂਦਰ ਸਰਕਾਰ ਨੇ ਦਿੱਤਾ ਵੱਡਾ ਝਟਕਾ

ਇਸ ਦੌਰਾਨ ਕਮਰਾ ਬੰਦ ਹੋਣ ਕਰਕੇ ਅੰਦਰ ਜ਼ਹਿਰੀਲੀ ਗੈਸ ਬਣ ਗਈ ਅਤੇ ਦੋਵਾਂ ਵਿਅਕਤੀਆਂ ਦੀ ਸਾਹ ਘੁਟਣ ਕਰਕੇ ਮੌਤ ਹੋ ਗਈ। ਉਧਰ ਮੌਕੇ ’ਤੇ ਪਹੁੰਚੇ ਏ. ਐੱਸ. ਆਈ. ਮਹਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਵਿਅਕਤੀਆਂ ਦੀ ਪਛਾਣ ਹਰਦੇਵ ਸਿੰਘ ਪੁੱਤਰ ਰਤਨ ਲਾਲ ਉਮਰ ਕਰੀਬ 65 ਸਾਲ ਅਤੇ ਕਮਲ ਪੁੱਤਰ ਗੋਸਾਈ ਰਾਮ ਉਮਰ ਕਰੀਬ 35 ਸਾਲ ਦੋਵੇਂ ਵਾਸੀ ਪਿੰਡ ਬਾਹੋਵਾਲ ਜ਼ਿਲ੍ਹਾ ਹੁਸ਼ਿਆਰਪੁਰ ਵਜੋਂ ਹੋਈ ਹੈ। ਪੁਲਸ ਵਲੋਂ ਮਾਮਲੇ ਸਬੰਧੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ ’ਚ ਪੈ ਰਹੀ ਕੜਾਕੇ ਦੀ ਠੰਡ ਹੋਰ ਕੱਢੇਗੀ ਵੱਟ, ਮੌਸਮ ਵਿਭਾਗ ਨੇ ਫਿਰ ਜਾਰੀ ਕੀਤੀ ਚਿਤਾਵਨੀ


author

Gurminder Singh

Content Editor

Related News