ਮਹਾਡਿਬੇਟ ਦੀਆਂ ਤਿਆਰੀਆਂ, CM ਮਾਨ ਦੇ ਲੈਫਟ ਹੈਂਡ ਸੁਖਬੀਰ ਤੇ ਰਾਈਟ ਹੈਂਡ ਲੱਗੀ ਜਾਖੜ ਦੀ ਕੁਰਸੀ

Wednesday, Nov 01, 2023 - 11:41 AM (IST)

ਲੁਧਿਆਣਾ (ਰਮਨਦੀਪ ਸਿੰਘ ਸੋਢੀ)- ਲੁਧਿਆਣਾ ਵਿਖੇ ਹੋਣ ਜਾ ਰਹੀ ਮਹਾਡਿਬੇਟ ਵਿੱਚ ਵਿਰੋਧੀ ਧਿਰਾਂ ਦੇ ਪਹੁੰਚਣ ਦੀ ਬੇਸ਼ੱਕ ਕੋਈ ਸੂਚਨਾ ਨਹੀਂ ਮਿਲੀ ਹੈ ਪਰ ਸਰਕਾਰ ਨੇ ਆਪਣੀ ਤਿਆਰੀ ਮੁਕੰਮਲ ਕਰ ਲਈ ਹੈ। ਬਾਕਾਇਦਾ ਸਾਰੇ ਲੀਡਰਾਂ ਦੇ ਬੈਠਣ ਦਾ ਪ੍ਰਬੰਧ ਕੀਤਾ ਗਿਆ ਹੈ। ਸਿਟਿੰਗ ਪਲਾਨ ਦੀ ਗੱਲ ਕਰੀਏ ਤਾਂ ਸਟੇਜ ‘ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਲੈਫਟ ਹੈਂਡ 'ਤੇ ਸੁਖਬੀਰ ਬਾਦਲ ਅਤੇ ਉਨ੍ਹਾਂ ਦੇ ਨਾਲ ਪ੍ਰਤਾਪ ਸਿੰਘ ਬਾਜਵਾ ਦੀ ਕੁਰਸੀ ਲਗਾਈ ਹੈ। ਇਸੇ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਰਾਈਟ ਹੈਂਡ ਸੁਨੀਲ ਜਾਖੜ ਅਤੇ ਉਨ੍ਹਾਂ ਦੇ ਨਾਲ ਰਾਜਾ ਵੜਿੰਗ ਦੀ ਕੁਰਸੀ ਲਗਾਈ ਹੈ। ਇਸ ਦੇ ਬਾਅਦ ਅਖ਼ੀਰ 'ਤੇ ਪ੍ਰੋ. ਨਿਰਮਲ ਜੋੜਾ ਦੀ ਲਗਾਈ ਗਈ ਹੈ। ਸਿਟਿੰਗ ਮੁਤਾਬਕ ਸੁਨੀਲ ਜਾਖੜ ਮੁੱਖ ਮੰਤਰੀ ਮਾਨ ਦੇ ਸੱਜੇ ਹੱਥ ਹਨ ਜਦਕਿ ਸੁਖਬੀਰ ਸਿੰਘ ਦੀ ਕੁਰਸੀ ਖੱਬੇ ਹੱਥ ਹੈ ਅਤੇ ਦੋਨਾ ਦੇ ਵਿਚਕਾਰ ਮੁੱਖ ਮੰਤਰੀ ਬੈਠਣਗੇ। ਸਾਰੀਆਂ ਕੁਰਸੀਆਂ ਦੇ ਸਾਹਮਣੇ ਟੇਬਲ ਲਗਾਏ ਗਏ ਹਨ। 

ਇਹ ਵੀ ਪੜ੍ਹੋ: ਸੁਖਪਾਲ ਖਹਿਰਾ 'ਤੇ ਦਰਜ ਹੋ ਸਕਦੈ ਇਕ ਹੋਰ ਮਾਮਲਾ, ਐੱਸ. ਆਈ. ਟੀ. ਦੇ ਹੱਥ ਲੱਗੇ ਅਹਿਮ ਸਬੂਤ

PunjabKesari

ਟੇਬਲ ‘ਤੇ ਪਾਣੀ ਅਤੇ ਨਾਰੀਅਲ ਪਾਣੀ ਦੀਆਂ ਬੋਤਲਾਂ ਸਮੇਤ ਢਕੇ ਹੋਏ ਖਾਲੀ ਗਲਾਸ ਪਏ ਹਨ। ਸਟੇਜ ਦੇ ਮਗਰ ਮੈਂ ਪੰਜਾਬ ਬੋਲਦਾ ਹਾਂ ਦਾ ਵੱਡਾ ਬੋਰਡ ਲੱਗਾ ਹੈ। ਸਟੇਜ ਸੰਚਾਲਕ ਨਿਰਮਲ ਜੌੜਾ ਦੀ ਵੱਖਰੀ ਕੁਰਸੀ ਸਮੇਤ ਇੱਕ ਲੈਕਚਰ ਸਟੈਂਡ ਹੈ। ਹਾਲ ਦੇ ਅੰਦਰ ਛੇ ਸੌ ਤੋਂ ਵਧੇਰੇ ਲੋਕਾਂ ਦੇ ਬੈਠਣ ਦਾ ਪ੍ਰਬੰਧ ਹੈ। ਵਿਧਾਇਕ ਮੰਤਰੀ ਅਤੇ ਬੁੱਧੀਜੀਵੀਆਂ ਤੋਂ ਇਲਾਵਾ ਕੁਝ ਸੰਗੀਤ ਜਗਤ ਦੀਆਂ ਵੀ ਮਹਾਨ ਹਸਤੀਆਂ ਨੂੰ ਬੁਲਾਇਆ ਗਿਆ ਹੈ। 

PunjabKesari

ਹਾਲ ਦੇ ਅੰਦਰ ਇੱਕ ਵੱਡੀ LED ਵੀ ਲੱਗੀ ਹੈ ਜਿਸ ਉੱਪਰ ਸਰੋਤੇ ਲੀਡਰਾਂ ਨੂੰ ਆਸਾਨੀ ਨਾਲ ਵੇਖ ਸਕਣਗੇ। ਮੁੱਖ ਮੰਤਰੀ ਦੇ 11:30 ਤੱਕ ਪਹੁੰਚਣ ਦੀ ਉਮੀਦ ਹੈ। 12 ਵਜੇ ਬਹਿਸ ਸ਼ੁਰੂ ਹੋਵੇਗੀ। ਵਿਰੋਧੀ ਬੇਸ਼ੱਕ ਨਾ ਵੀ ਆਉਣ ਪਰ ਮੁੱਖ ਮੰਤਰੀ ਆਪਣੀ ਤਿਆਰੀ ਸਮੇਤ ਪਹੁੰਚ ਰਹੇ ਨੇ। ਜੇ ਕੋਈ ਲੀਡਰ ਨਾ ਵੀ ਆਇਆ ਤਾਂ ਖਬਰ ਹੈ ਕਿ ਮੁੱਖ ਮੰਤਰੀ ਖੁਦ ਲਾਜਮੀਂ ਸੰਬੋਧਨ ਕਰਨਗੇ।

ਇਹ ਵੀ ਪੜ੍ਹੋ: ਜਲੰਧਰ ਤੋਂ ਵੱਡੀ ਖ਼ਬਰ: ਕਮਰੇ 'ਚੋਂ ਮਿਲੀਆਂ ਪਤੀ-ਪਤਨੀ ਦੀਆਂ ਲਾਸ਼ਾਂ, ਫ਼ੈਲੀ ਸਨਸਨੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 

 https://play.google.com/store/apps/details?id=com.jagbani&hl=en&pli=1

For IOS:-  

https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News