ਚੰਡੀਗੜ੍ਹ ਦੇ ਕਲੱਬ ’ਚ ਪਿਆ ਭੜਥੂ, ਬਾਊਂਸਰਾਂ ਦੇ ਡਰ ਤੋਂ ਭੱਜੇ ਨੌਜਵਾਨ ਨੂੰ ਫਾਰਚਿਊਨਰ ਨੇ ਮਾਰੀ ਟੱਕਰ

Monday, Aug 09, 2021 - 06:36 PM (IST)

ਚੰਡੀਗੜ੍ਹ (ਸੁਸ਼ੀਲ) : ਸੈਕਟਰ-26 ਸਥਿਤ ਅਸੋਡ ਨਾਈਟ ਕਲੱਬ ਵਿਚ ਸ਼ਨੀਵਾਰ ਰਾਤ 3 ਨੌਜਵਾਨਾਂ ਦੀ ਮੈਨੇਜਰ ਅਤੇ ਬਾਊਂਸਰਾਂ ਨਾਲ ਲੜਾਈ ਹੋ ਗਈ। ਬਾਊਂਸਰ 3 ਨੌਜਵਾਨਾਂ ਨੂੰ ਕੁੱਟਣ ਲੱਗੇ ਤਾਂ ਉਹ ਕਲੱਬ ਦੇ ਬਾਹਰ ਵੱਲ ਭੱਜੇ। ਇਕ ਨੌਜਵਾਨ ਭੱਜਦੇ ਹੋਏ ਸਲਿੱਪ ਰੋਡ ’ਤੇ ਆ ਰਹੀ ਫਾਰਚਿਊਨਰ ਗੱਡੀ ਨਾਲ ਟਕਰਾ ਕੇ ਜ਼ਖ਼ਮੀ ਹੋ ਗਿਆ। ਉਸ ਨੂੰ ਜੀ. ਐੱਮ. ਐੱਸ. ਐੱਚ.-16 ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ, ਜਿਸਦੀ ਪਛਾਣ ਪੰਚਕੂਲਾ ਨਿਵਾਸੀ ਪ੍ਰਦੀਪ ਵਜੋਂ ਹੋਈ। ਪ੍ਰਦੀਪ ਡਾਗ ਟ੍ਰੇਨਰ ਸੀ। ਮੌਕਾ ਮਿਲਦਿਆਂ ਹੀ ਫਾਰਚਿਊਨਰ ਸਵਾਰ ਗੱਡੀ ਸਮੇਤ ਫਰਾਰ ਹੋ ਗਿਆ।

ਇਹ ਵੀ ਪੜ੍ਹੋ : ਯੂਥ ਅਕਾਲੀ ਆਗੂ ਵਿੱਕੀ ਮਿੱਡੂਖੇੜਾ ਦੇ ਕਤਲ ਦੀ ਵੀਡੀਓ ਆਈ ਸਾਹਮਣੇ, ਦੇਖੋ ਕਿਵੇਂ ਕੀਤਾ ਕਤਲ

ਮ੍ਰਿਤਕ ਦੇ ਦੋਸਤ ਅਨਿਲ ਨੇ ਦੋਸਤ ਦੀ ਮੌਤ ਦਾ ਦੋਸ਼ ਕਲੱਬ ਦੇ ਮੈਨੇਜਰ ਅਤੇ ਬਾਊਂਸਰਾਂ ’ਤੇ ਲਾਇਆ ਹੈ। ਸੈਕਟਰ-26 ਥਾਣਾ ਪੁਲਸ ਨੇ ਪ੍ਰਦੀਪ ਦੀ ਮੌਤ ਦੇ ਮਾਮਲੇ ਵਿਚ ਫਾਰਚਿਊਨਰ ਦੇ ਚਾਲਕ ਖ਼ਿਲਾਫ਼ ਲਾਪ੍ਰਵਾਹੀ ਅਤੇ ਗੈਰ-ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਹੈ। ਉੱਥੇ ਹੀ ਪੁਲਸ ਨੇ ਦੇਰ ਰਾਤ ਤਕ ਕਲੱਬ ਖੋਲ੍ਹਣ ’ਤੇ ਅਸੋਡ ਕਲੱਬ ਦੇ ਮਾਲਕ ਅਤੇ ਮੈਨੇਜਰ ਸਾਹਿਲ ਖ਼ਿਲਾਫ਼ ਡੀ. ਸੀ. ਦੇ ਹੁਕਮਾਂ ਦੀ ਉਲੰਘਣਾ ਕਰਨ ਦਾ ਮਾਮਲਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ : ਖਰੜ ’ਚ ਵੱਡੀ ਵਾਰਦਾਤ, ਸ਼ਰੇਆਮ ਨੌਜਵਾਨ ਦਾ ਕਿਰਚ ਮਾਰ ਕੇ ਕਤਲ, ਜਾਣਾ ਸੀ ਆਸਟ੍ਰੇਲੀਆ

ਛੇੜਛਾੜ ਦਾ ਦੋਸ਼ ਲਾ ਕੇ ਕੀਤੀ ਕੁੱਟਮਾਰ
ਮੋਹਾਲੀ ਦੇ ਏਅਰੋਸਿਟੀ ਨਿਵਾਸੀ ਅਨਿਲ ਨੇ ਦੱਸਿਆ ਕਿ ਉਹ ਦੋਸਤ ਪ੍ਰਦੀਪ ਅਤੇ ਪ੍ਰਸ਼ਾਂਤ ਨਾਲ ਸ਼ਨੀਵਾਰ ਰਾਤ ਕਲੱਬ ਗਏ ਸਨ। ਤਿੰਨੇ ਉੱਥੇ ਮਸਤੀ ਕਰ ਰਹੇ ਸਨ। ਇਸ ਦੌਰਾਨ ਕਲੱਬ ਦਾ ਮੈਨੇਜਰ ਸਾਹਿਲ ਅਤੇ 3 ਬਾਊਂਸਰ ਉਨ੍ਹਾਂ ਕੋਲ ਆਏ ਅਤੇ ਕੁੜੀਆਂ ਛੇੜਨ ਦਾ ਦੋਸ਼ ਲਾਉਣ ਲੱਗੇ। ਉਨ੍ਹਾਂ ਨੇ ਦੋਸ਼ਾਂ ਨੂੰ ਖਾਰਿਜ਼ ਕੀਤਾ ਤਾਂ ਬਾਊਂਸਰ ਅਤੇ ਕਲੱਬ ਦੇ ਮੈਨੇਜਰ ਨੇ ਤਿੰਨਾਂ ਦੀ ਕੁੱਟਮਾਰ ਕਰਕੇ ਉਨ੍ਹਾਂ ਨੂੰ ਕਲੱਬ ਵਿਚੋਂ ਬਾਹਰ ਕੱਢ ਦਿੱਤਾ। ਇਸ ਦੌਰਾਨ ਬਾਊਂਸਰ ਉਨ੍ਹਾਂ ਨੂੰ ਕੁੱਟਣ ਲਈ ਕਲੱਬ ਦੇ ਬਾਹਰ ਉਨ੍ਹਾਂ ਨੂੰ ਫੜਨ ਲੱਗੇ ਤਾਂ ਉਹ ਤਿੰਨੇ ਜਾਨ ਬਚਾਉਣ ਲਈ ਦੌੜ ਗਏ। ਇਸ ਦੌਰਾਨ ਸਲਿੱਪ ਰੋਡ ’ਤੇ ਆ ਰਹੀ ਫਾਰਚਿਊਨਰ ਗੱਡੀ ਨੇ ਉਸ ਦੇ ਦੋਸਤ ਪ੍ਰਦੀਪ ਨੂੰ ਟੱਕਰ ਮਾਰ ਦਿੱਤੀ।

ਇਹ ਵੀ ਪੜ੍ਹੋ : ਤਰਨਤਾਰਨ ਦੇ ਚਾਹਤਬੀਰ ਦੀ 18 ਦਿਨਾਂ ਬਾਅਦ ਦੁਬਈ ਤੋਂ ਪਰਤੀ ਲਾਸ਼, ਮਾਂ ਦਾ ਸੀ ਇਕਲੌਤਾ ਸਹਾਰਾ

ਬਾਹਰ ਖੜ੍ਹੇ ਹੋ ਕੇ ਕਰ ਰਹੇ ਸਨ ਪੱਥਰਾਅ
ਅਨਿਲ ਨੇ ਦੋਸ਼ ਲਾਇਆ ਕਿ ਦੋਸਤ ਪ੍ਰਦੀਪ ਦੀ ਮੌਤ ਕਲੱਬ ਦੇ ਬਾਊਂਸਰਾਂ ਕਾਰਨ ਹੋਈ ਹੈ। ਉੱਥੇ ਹੀ ਸੈਕਟਰ 26 ਥਾਣਾ ਪੁਲਸ ਨੇ ਦੱਸਿਆ ਕਿ ਕਲੱਬ ਵਿਚੋਂ ਬਾਹਰ ਕੱਢਣ ਤੋਂ ਬਾਅਦ ਅਨਿਲ, ਪ੍ਰਦੀਪ ਅਤੇ ਪ੍ਰਸ਼ਾਂਤ ਕਲੱਬ ਦੇ ਬਾਹਰ ਖੜ੍ਹੇ ਹੋ ਕੇ ਪੱਥਰਾਅ ਕਰ ਰਹੇ ਸਨ। ਜਦੋਂ ਬਾਊਂਸਰ ਉਨ੍ਹਾਂ ਨੂੰ ਰੋਕਣ ਲੱਗੇ ਤਾਂ ਤਿੰਨੇ ਦੌੜ ਗਏ। ਸੈਕਟਰ-26 ਥਾਣਾ ਇੰਚਾਰਜ ਜਸਬੀਰ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਅਤੇ ਸੀ. ਸੀ. ਟੀ. ਵੀ. ਫੁਟੇਜ ਚੈੱਕ ਕੀਤੀ, ਜਿਸ ਵਿਚ ਨੌਜਵਾਨ ਪੱਥਰਾਅ ਕਰਦੇ ਨਜ਼ਰ ਆ ਰਹੇ ਹਨ। ਸੈਕਟਰ-26 ਥਾਣਾ ਇੰਚਾਰਜ ਨੇ ਦੱਸਿਆ ਕਿ ਤਿੰਨੇ ਦੋਸਤਾਂ ਨੇ ਕਲੱਬ ਅੰਦਰ ਕੁੜੀਆਂ ’ਤੇ ਕੁਮੈਂਟਸ ਕੀਤੇ ਸਨ, ਜਿਸਦੀ ਸ਼ਿਕਾਇਤ ਕੁੜੀਆਂ ਨੇ ਮੈਨੇਜਰ ਅਤੇ ਬਾਊਂਸਰਾਂ ਨੂੰ ਕੀਤੀ ਸੀ।

ਇਹ ਵੀ ਪੜ੍ਹੋ : ਗ਼ਰੀਬ ਧੀ ਨੇ ਮਿਹਨਤ ਕਰਕੇ ਵਿਆਹ ਲਈ ਇਕੱਠੇ ਕੀਤੇ ਸੀ ਪੈਸੇ ਪਰ ਪਹਿਲਾਂ ਹੀ ਵਰਤ ਗਿਆ ਇਹ ਭਾਣਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News