ਕੱਪੜੇ ਦੀ ਦੁਕਾਨ ਤੋਂ ਲੱਖਾਂ ਦੇ ਸੂਟ ਗਠੜੀਆਂ ’ਚ ਬਨ੍ਹ ਰਫੂ ਚੱਕਰ ਹੋਏ ਚੋਰ

02/26/2021 5:15:54 PM

ਬੁਢਲਾਡਾ (ਬਾਂਸਲ) : ਸਥਾਨਕ ਸ਼ਹਿਰ ਦੇ ਚੂੰਗੀ ਬੱਸ ਸਟੈਡ ਰੋਡ ’ਤੇ ਅੱਜ ਸਵੇਰੇ ਮੂੰਹ ਹਨੇਰੇ ਕੁਝ ਅਣਪਛਾਣੀਆਂ ਜਨਾਨੀਆਂ ਅਤੇ ਮਰਦਾਂ ਵੱਲੋਂ ਕੱਪੜੇ ਦੀ ਦੁਕਾਨ ਦਾ ਸ਼ਟਰ ਤੋੜ ਕੇ ਲੱਖਾਂ ਰੁਪਏ ਦੇ ਮਹਿੰਗੇ ਸੂਟ ਗਠੜੀਆਂ ਵਿੱਚ ਬਣਕੇ ਰਫੂ ਚੱਕਰ ਹੋਣ ਦਾ ਸਮਾਚਾਰ ਮਿਲਿਆ ਹੈ। ਇੱਕਤਰ ਕੀਤੀ ਜਾਣਕਾਰੀ ਅਨੁਸਾਰ ਰਾਜ ਕਲਾਥ ਹਾਊਸ ਦਾ ਮੁੱਖ ਸ਼ਟਰ ਤੋੜ ਕੇ ਉਕਤ ਚੋਰਾਂ ਨੇ ਵੱਖ-ਵੱਖ ਖਾਨੀਆਂ ਵਿੱਚ ਪਏ ਮਹਿੰਗੇ ਸੂਟਾਂ ਨੂੰ ਇਕੱਠਾ ਕਰ ਲਿਆ, ਜਿਨ੍ਹਾਂ ਨੂੰ ਉਹ ਗਠੜੀਆਂ ’ਚ ਬਨ੍ਹ ਕੇ ਲੈ ਗਏ। ਚੋਰੀ ਹੋਏ ਸੂਟਾਂ ਦੀ ਗਿਣਤੀ 400 ਦੇ ਕਰੀਬ ਦੱਸੀ ਜਾ ਰਹੀ ਹੈ, ਜਿਨ੍ਹਾਂ ਦੀ ਕੀਮਤ ਲਗਭਗ 2 ਲੱਖ 50 ਹਜ਼ਾਰ ਦੇ ਕਰੀਬ ਦੀ ਹੈ। 

 

ਪੜ੍ਹੋ ਇਹ ਵੀ ਖ਼ਬਰ - 500 ਕਿਲੋਮੀਟਰ ਦੀ ਦੌੜ ਲਾ ਦਿੱਲੀ ਕਿਸਾਨ ਅੰਦੋਲਨ ’ਚ ਸ਼ਾਮਲ ਹੋਵੇਗਾ 'ਕੈਪਟਨ'

ਘਟਨਾ ਦੀ ਸੂਚਨਾ ਮਿਲਣ ’ਤੇ ਪੁੱਜੇ ਡੀ.ਐੱਸ.ਪੀ. ਬੁਢਲਾਡਾ ਪ੍ਰਭਜੋਤ ਕੌਰ ਬੇਲਾ ਨੇ ਘਟਨਾ ਦਾ ਜਾਇਜਾ ਲਿਆ। ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਐੱਸ.ਐੱਚ.ਓ. ਸਿਟੀ ਸੁਰਜਨ ਸਿੰਘ ਨੇ ਦੱਸਿਆ ਕਿ ਪੁਲਸ ਦੁਕਾਨ ਦੇ ਆਲੇ-ਦੁਆਲੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਖੰਘਾਲਣ ਵਿੱਚ ਲੱਗੀ ਹੋਈ ਹੈ।

ਪੜ੍ਹੋ ਇਹ ਵੀ ਖ਼ਬਰ -  ਅੰਨ੍ਹੇ ਕਤਲ ਦੀ ਗੁੱਥੀ ਸੁਲਝੀ: ਪ੍ਰੇਮਿਕਾ ਦੇ ਪਿਓ ਨੇ ਨੌਜਵਾਨ ਨੂੰ ਕਰੰਟ ਲਗਾ ਬਿਆਸ 'ਚ ਸੁੱਟੀ ਸੀ ਲਾਸ਼

ਦੁਕਾਨਦਾਰ ਨੇ ਦੱਸਿਆ ਕਿ ਕੈਮਰਿਆ ਵਿੱਚ 9 ਲੋਕ, ਜਿਨ੍ਹਾਂ ਵਿੱਚ 7 ਦੇ ਕਰੀਬ ਜਨਾਨੀਆਂ ਅਤੇ 2 ਮਰਦ ਸਨ, ਜੋ ਦੁਕਾਨ ਵਿੱਚੋਂ ਮਹਿੰਗੇ ਸੂਟ ਹੀ ਚੋਰੀ ਕਰਕੇ ਗਠੜੀਆਂ ਬਣਾ ਕੇ ਲੈ ਕੇ ਜਾਂਦੇ ਕੈਦ ਹੋਏ ਹਨ। ਜਾਂਚ ਅਧਿਕਾਰੀ ਗੁਰਜੰਟ ਸਿੰਘ ਨੇ ਦੱਸਿਆ ਕਿ ਇਸ ਘਟਨਾ ਦੀ ਜਾਂਚ ਬਾਰੀਕੀ ਨਾਲ ਕੀਤੀ ਜਾ ਰਹੀ ਹੈ। ਜਲਦ ਹੀ ਇਸ ਮਾਮਲੇ ਨੂੰ ਹੱਲ ਕਰ ਲਿਆ ਜਾਵੇਗਾ। 

ਪੜ੍ਹੋ ਇਹ ਵੀ ਖ਼ਬਰ - ਅੰਨ੍ਹੇ ਕਤਲ ਦੀ ਸੁਲਝੀ ਗੁੱਥੀ: ਵਿਦੇਸ਼ ਜਾਣ ਦਾ ਸੁਫ਼ਨਾ ਪੂਰਾ ਨਾ ਹੋਣ ’ਤੇ ਦੋਸਤ ਨਾਲ ਮਿਲ ਕੀਤਾ ਸੀ ਬਜ਼ੁਰਗ ਦਾ ਕਤਲ


rajwinder kaur

Content Editor

Related News