ਸਫਾਈ ਕਰਮਚਾਰੀਆਂ ਨੇ ਠੋਕਿਆ ਨਗਰ ਕੌਂਸਲ ਦੇ ਦਰਵਾਜ਼ੇ ਨੂੰ ਤਾਲਾ

Tuesday, Nov 06, 2018 - 10:54 AM (IST)

ਸਫਾਈ ਕਰਮਚਾਰੀਆਂ ਨੇ ਠੋਕਿਆ ਨਗਰ ਕੌਂਸਲ ਦੇ ਦਰਵਾਜ਼ੇ ਨੂੰ ਤਾਲਾ

ਤਰਨਤਾਰਨ (ਵਿਜੈ) - ਤਰਨਤਾਰਨ 'ਚ ਤਨਖਾਹ ਨਾ ਮਿਲਣ ਕਾਰਨ ਪ੍ਰੇਸ਼ਾਨ ਸਫਾਈ ਕਰਮਚਾਰੀਆਂ ਨੇ ਅੱਜ ਨਗਰ ਕੌਂਸਲ ਦੇ ਬਾਹਰ ਧਰਨਾ ਦਿੰਦੇ ਹੋਏ ਨਗਰ ਕੌਂਸਲ ਦੇ ਦਰਵਾਜ਼ੇ ਨੂੰ ਤਾਲਾ ਲੱਗਾ ਦਿੱਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਜਦੋਂ ਤੱਕ ਉਨ੍ਹਾਂ ਨੂੰ ਤਨਖਾਹਾਂ ਨਹੀਂ ਮਿਲ ਜਾਂਦੀਆਂ, ਉਦੋਂ ਤੱਕ ਉਹ ਦਫਤਰ ਦਾ ਦਰਵਾਜ਼ਾ ਨਹੀਂ ਖੋਲਣਗੇ। ਉਹ ਨਾ ਹੀ ਕਿਸੇ ਵਿਅਕਤੀ ਨੂੰ ਅੰਦਰ ਜਾਣ ਦੇਣਗੇ ਅਤੇ ਨਾ ਹੀ ਕਿਸੇ ਨੂੰ ਬਾਹਰ ਆਉਣ ਦੇਣਗੇ।

ਦੱਸ ਦੇਈਏ ਕਿ ਅਜਿਹਾ ਪਹਿਲੀ ਵਾਰ ਵੇਖਣ ਨੂੰ ਮਿਲ ਰਿਹਾ ਹੈ ਕਿ ਨਗਰ ਕੌਂਸਲ ਤਰਨਤਾਰਨ ਨੂੰ ਸਫਾਈ ਕਰਮਚਾਰੀਆਂ ਨੇ ਤਾਲਾ ਲੱਗਾ ਦਿੱਤਾ। ਗੁੱਸੇ 'ਚ ਆਏ ਕਰਮਚਾਰੀਆਂ ਨੇ ਕਿਹਾ ਕਿ ਜੇਕਰ ਉਹ ਸਫਾਈ ਕਰਨਾ ਜਾਣਦੇ ਹਨ ਤਾਂ ਉਹ ਸ਼ਹਿਰ ਦੇ ਅੰਦਰ ਗੰਦਗੀ ਵੀ ਪਾ ਸਕਦੇ ਹਨ।


author

rajwinder kaur

Content Editor

Related News