ਸਿਵਲ ਹਸਪਤਾਲ ’ਚ ਇਲਾਜ ਲਈ ਤੜਪਦੇ ਰਹੇ ਮਰੀਜ਼, ਡਾਕਟਰ VIP ਡਿਊਟੀ ’ਤੇ
Thursday, Sep 16, 2021 - 01:32 PM (IST)
ਅੰਮ੍ਰਿਤਸਰ (ਦਲਜੀਤ) - ਜ਼ਿਲ੍ਹਾ ਪ੍ਰਸ਼ਾਸਨ ਨੂੰ ਸਿਵਲ ਹਸਪਤਾਲ ’ਚ ਆਉਣ ਵਾਲੇ ਮਰੀਜ਼ਾਂ ਦੀ ਸਿਹਤ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈ। ਹਸਪਤਾਲ ਆਉਣ ਵਾਲੇ ਮਰੀਜ਼ ਭਾਵੇਂ ਪ੍ਰੇਸ਼ਾਨ ਹੋਣ ਜਾਂ ਰੋਗ ਨਾਲ ਤੜਪਦੇ ਰਹਿਣ। ਪ੍ਰਸ਼ਾਸਨ ਨੇ ਡਾਕਟਰਾਂ ਨੂੰ ਮਰੀਜ਼ਾਂ ਦੀ ਸੇਵਾ ਲਈ ਨਹੀਂ ਸਗੋਂ ਵੀ. ਆਈ. ਪੀ. ਡਿਊਟੀ ਲਈ ਰੱਖਿਆ ਹੋਇਆ ਹੈ। ਇਕ ਵਾਰ ਫਿਰ ਪ੍ਰਸ਼ਾਸਨ ਵਲੋਂ ਸਿਵਲ ਹਸਪਤਾਲ ਦੇ ਇਕਲੋਤੇ ਮੈਡੀਸਨ ਵਿਭਾਗ ਦੇ ਡਾਕਟਰ ਦੀ ਡਿਊਟੀ ਵੀ. ਆਈ. ਪੀ. ਆਉਣ ’ਤੇ ਲਗਾ ਦਿੱਤੀ ਜਦੋਂ ਕਿ ਦੂਜੇ ਪਾਸੇ ਮਰੀਜ਼ ਪ੍ਰੇਸ਼ਾਨ ਹੁੰਦੇ ਰਹੇ।
ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ ਦੇ ਮੁੰਡੇ ਨੇ ਪਾਕਿ ਦੀ ਕੁੜੀ ਨਾਲ ਲਈਆਂ ਲਾਵਾਂ, ਫੇਸਬੁੱਕ ’ਤੇ ਇੰਝ ਹੋਈ ਸੀ ਪਿਆਰ ਦੀ ਸ਼ੁਰੂਆਤ
ਜਾਣਕਾਰੀ ਅਨੁਸਾਰ ਮੈਡੀਸਨ ਡਾ. ਕੁਨਾਲ ਬਾਂਸਲ ਨੂੰ ਸਵੇਰੇ ਸਵੇਰੇ ਹੀ ਸਿਹਤ ਵਿਭਾਗ ਤੋਂ ਹੁਕਮ ਮਿਲਿਆ ਸੀ ਕਿ ਉਹ ਵੀ.ਆਈ.ਪੀ. ਡਿਊਟੀ ’ਤੇ ਚਲੇ ਜਾਣ। ਵਿਭਾਗ ਨੇ ਇਹ ਨਹੀਂ ਸੋਚਿਆ ਕਿ ਡਾ. ਕੁਨਾਲ ਇਕੋ ਇਕ ਮੈਡੀਸਨ ਡਾਕਟਰ ਹਨ ਅਤੇ ਉਨ੍ਹਾਂ ਦੇ ਜਾਣ ਨਾਲ ਹਸਪਤਾਲ ’ਚ ਸਿਹਤ ਸੇਵਾਵਾਂ ਦਾ ਕੀ ਹਾਲ ਹੋਵੇਗਾ? ਡਾ. ਕੁਨਾਲ ਦੇ ਵੀ.ਆਈ.ਪੀ. ਡਿਊਟੀ ’ਤੇ ਜਾਣ ਦੇ ਬਾਅਦ ਮੈਡੀਸਨ ਓ.ਪੀ.ਡੀ. ਦੇ ਬਾਹਰ ਮਰੀਜ਼ਾਂ ਦੀ ਭੀੜ ਇਕੱਠੀ ਹੋਈ। ਇਸ ਦੇ ਇਲਾਵਾ ਹਸਪਤਾਲ ’ਚ ਇਲਾਜ ਅਧੀਨ ਡੇਂਗੂ ਮਰੀਜ਼ਾਂ ਦੀ ਜਾਂਚ ਕਰਨ ਲਈ ਕੋਈ ਨਹੀਂ ਸੀ ।
ਪੜ੍ਹੋ ਇਹ ਵੀ ਖ਼ਬਰ - ਭੈਣ ਦੀ ਕੁੱਟਮਾਰ ਕਰਦੇ ਹੋਏ ਭਰਾ ਨੇ ਕੀਤੀਆਂ ਸ਼ਰਮਨਾਕ ਹਰਕਤਾਂ, ਵੀਡੀਓ ’ਚ ਦੇਖੋ ਪੂਰਾ ਮਾਮਲਾ
ਹਸਪਤਾਲ ਦੇ ਡਾਕਟਰ ਵੀ ਦੱਬੀ ਜ਼ੁਬਾਨ ’ਚ ਕਹਿ ਰਹੇ ਹਨ ਕਿ ਇਕ ਵੀ.ਆਈ.ਪੀ. ਨੂੰ ਐਮਰਜੈਂਸੀ ਹਾਲਤ ’ਚ ਮੈਡੀਸਨ ਦੇਣ ਲਈ ਡਾਕਟਰ ਭੇਜ ਦਿੱਤਾ ਜਾਂਦਾ ਹੈ। ਜੇਕਰ ਸਿਵਲ ਹਸਪਤਾਲ ’ਚ ਇਲਾਜ ਅਧੀਨ ਮਰੀਜ਼ਾਂ ਨੂੰ ਕੁਝ ਹੋ ਜਾਵੇ ਤਾਂ ਇਸਦਾ ਜ਼ਿੰਮੇਵਾਰ ਕੌਣ ਹੋਵੇਗਾ? ਫ਼ਿਲਹਾਲ ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਵੀ ਵੀ.ਆਈ.ਪੀ. ਦਾ ਆਉਣਾ ਹੁੰਦਾ ਹੈ ਡਾਕਟਰਾਂ ਨੂੰ ਡਿਊਟੀ ’ਤੇ ਲਗਾ ਦਿੱਤਾ ਜਾਂਦਾ ਹੈ। ਸਿਹਤ ਵਿਭਾਗ ਇੰਪਲਾਈਜ਼ ਵੈੱਲਫ਼ੇਅਰ ਐਸੋਸੀਏਸ਼ਨ ਦੇ ਚੇਅਰਮੈਨ ਪੰਡਿਤ ਰਾਕੇਸ਼ ਸ਼ਰਮਾ ਨੇ ਕਿਹਾ ਕਿ ਇਕ ਵੀ.ਆਈ.ਪੀ. ਦੇ ਬਦਲੇ ਹਜ਼ਾਰਾਂ ਮਰੀਜ਼ਾਂ ਦੀ ਜਾਨ ਜੋਖਮ ’ਚ ਪਾਉਣਾ ਅਣਉਚਿਤ ਹੈ। ਸਿਵਲ ਹਸਪਤਾਲ ’ਚ ਡੇਂਗੂ ਪਾਜ਼ੇਟਿਵ ਮਰੀਜ਼ ਇਲਾਜ ਅਧੀਨ ਹਨ, ਜੋ ਜ਼ਿੰਦਗੀ ਅਤੇ ਮੌਤ ਨਾਲ ਜੰਗ ਲੜ ਰਹੇ ਹਨ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਮਰੀਜ਼ਾਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ ਇਸ ਤਰ੍ਹਾਂ ਡਿਊਟੀ ਲਗਾਉਣੀ ਚਾਹੀਦੀ ਹੈ।
ਪੜ੍ਹੋ ਇਹ ਵੀ ਖ਼ਬਰ - ਮਾਂ-ਪਿਓ ਦੀ ਮੌਤ ਤੋਂ ਪ੍ਰੇਸ਼ਾਨ ਨੌਜਵਾਨ ਨੇ ਦਰਿਆ ’ਚ ਮਾਰੀ ਛਾਲ, ਲੋਕਾਂ ਨੇ ਇੰਝ ਬਚਾਈ ਜਾਨ