ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ’ਚ 20 ਬਿਸਤਰਿਆਂ ਦਾ ਬਣੇਗਾ ‘ਜੱਚਾ-ਬੱਚਾ’ ਹਸਤਪਾਲ : ਸਿਹਤ ਮੰਤਰੀ

Sunday, Aug 22, 2021 - 10:50 PM (IST)

ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ’ਚ 20 ਬਿਸਤਰਿਆਂ ਦਾ ਬਣੇਗਾ ‘ਜੱਚਾ-ਬੱਚਾ’ ਹਸਤਪਾਲ : ਸਿਹਤ ਮੰਤਰੀ

ਬਾਬਾ ਬਕਾਲਾ ਸਾਹਿਬ/ਰਈਆ(ਰਾਕੇਸ਼, ਅਠੌਲਾ, ਕੰਗ)- ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਇਕ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਗਿਆ ਕਿ ਸੂਬੇ ਦੇ ਹਰੇਕ ਨਾਗਰਿਕ ਨੂੰ ਵੈਕਸੀਨ ਦੀ ਖੁਰਾਕ ਦੇਣਾ ਪੰਜਾਬ ਸਰਕਾਰ ਦਾ ਮੁੱਢਲਾ ਫਰਜ਼ ਹੈ ਅਤੇ ਵੈਕਸੀਨ ਦੀ ਘਾਟ ਨੂੰ ਪੂਰਾ ਕਰਨ ਉਪਰੰਤ ਵੱਖ-ਵੱਖ ਜ਼ਿਲ੍ਹਿਆਂ ਨੂੰ ਇਸ ਦੀਆਂ ਖੁਰਾਕਾਂ ਉਪਲੱਬਧ ਕਰਵਾਈਆਂ ਗਈਆਂ ਹਨ। ਸਿਹਤ ਮੰਤਰੀ ਨੇ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਦੇ ਅੰਦਰੂਨੀ ਹਿੱਸੇ ’ਚ ਇਕ 20 ਬਿਸਤਰਿਆਂ ਵਾਲਾ ‘ਜੱਚਾ-ਬੱਚਾ ਹਸਪਤਾਲ’ ਸਥਾਪਿਤ ਕਰਨ ਦਾ ਵੀ ਐਲਾਨ ਕੀਤਾ ਅਤੇ ਨਾਲ ਹੀ ਕਿਹਾ ਕਿ ਨਜ਼ਦੀਕੀ ਪੈਂਦੀ ਪੇਂਡੂ ਡਿਸਪੈਂਸਰੀ ਰਈਆ ਦੀ ਇਮਾਰਤ ਨੂੰ ਮੁੜ ਤੋਂ ਉਸਾਰਿਆ ਜਾਵੇਗਾ।

PunjabKesari

ਇਹ ਵੀ ਪੜ੍ਹੋ- ਭਾਜਪਾ ਆਗੂ RP ਸਿੰਘ ਦੀ ਕੈਪਟਨ ਨੂੰ ਸਲਾਹ, ਕਿਹਾ- ਸਿੱਧੂ ਦੇ ਸਲਾਹਕਾਰ 'ਤੇ ਹੋਵੇ ਪਰਚਾ ਦਰਜ

ਇਥੇ ਪੁੱਜਣ ’ਤੇ ਹਲਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੇ ਉਨ੍ਹਾਂ ਨੂੰ ਜੀ ਆਇਆਂ ਕਹਿੰਦਿਆਂ ਹਸਪਤਾਲ ਅਤੇ ਹੋਰ ਇਲਾਕੇ ਦੀਆਂ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ। ਉਪਰੰਤ ਸਿਹਤ ਮੰਤਰੀ ਨੇ ‘ਕੋਵਿਡ-19’ ਦੌਰਾਨ ਆਪਣੀ ਡਿਊਟੀ ਨਿਭਾਉਣ ਵਾਲਿਆਂ ਨੂੰ ਪ੍ਰਮਾਣ ਪੱਤਰ ਵੀ ਤਕਸੀਮ ਕੀਤੇ। ਸਮਾਗਮ ਉਪਰੰਤ ਸਿਹਤ ਮੰਤਰੀ ਸਿੱਧੂ ਨੇ ਇਤਿਹਾਸਕ ਗੁਰਦੁਆਰਾ ਨੌਵੀਂ ਪਾਤਸ਼ਾਹੀ ਵਿਖੇ ਨਤਮਸਤਕ ਹੋ ਕੇ ਗੁਰੂ ਘਰ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਸਿਹਤ ਮੰਤਰੀ ਅਤੇ ਹਲਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।

ਇਹ ਵੀ ਪੜ੍ਹੋ- ਮਾਲਵਿੰਦਰ ਸਿੰਘ ਮੱਲ੍ਹੀ ਨੇ 84 ਦੇ ਕਤਲੇਆਮ ਦੇ ਜ਼ਖਮ ਕੀਤੇ ਹਰੇ, ਕਾਂਗਰਸ ਦੀ ਦਿਖਾਈ ਕੋਝੀ ਮਾਨਸਿਕਤਾ : ਚੁੱਘ

ਇਸ ਮੌਕੇ ਉਨ੍ਹਾਂ ਨਾਲ ਜ਼ਿਲਾ ਸਿਵਲ ਸਰਜਨ ਡਾ. ਚਰਨਜੀਤ ਸਿੰਘ, ਸਹਾਇਕ ਸਿਵਲ ਸਰਜਨ ਡਾ. ਅਮਰਜੀਤ ਸਿੰਘ, ਐੱਸ. ਐੱਮ. ਓ. ਨੀਰਜ ਭਾਟੀਆ, ਐੱਸ. ਡੀ. ਐੱਮ. ਸੁਮਿਤ ਮੁੱਦ, ਡੀ. ਐੱਸ. ਪੀ. ਹਰਕ੍ਰਿਸ਼ਨ ਸਿੰਘ, ਨਾਇਬ ਤਹਿਸੀਲਦਾਰ ਸੁਖਦੇਵ ਰਾਜ ਬੰਗੜ, ਐੱਸ. ਪੀ. ਸੋਂਧੀ ਐਕਸੀਅਨ ਪਾਵਰਕਾਮ ਤੋਂ ਇਲਾਵਾ ਨਿਰਵੈਲ ਸਿੰਘ ਸਾਹਬੀ ਚੇਅਰਮੈਨ, ਅਰਜਨ ਸਿੰਘ ਸਰਾਂ, ਨਵਪੱਡਾ, ਪਿੰਦਰਜੀਤ ਸਿੰਘ ਸਰਲੀ, ਬਲਕਾਰ ਸਿੰਘ ਬੱਲ, ਸਰਬਜੀਤ ਸਿੰਘ ਸੰਧੂ, ਲਾਲੀ ਮਾਨ ਐੱਮ. ਸੀ., ਨਵਦੀਪ ਚੀਮਾ, ਹਰਪ੍ਰੀਤ ਕੌਰ ਬੀ. ਈ. ਈ. ਆਦਿ ਹਾਜ਼ਰ ਸਨ।


author

Bharat Thapa

Content Editor

Related News