ਮੰਦਬੁੱਧੀ ਵਿਅਕਤੀ ਨੂੰ ਪਹੁੰਚਾਇਆ ਜਲੰਧਰ ਦੇ ਸਿਵਲ ਹਸਪਤਾਲ

Monday, Jun 11, 2018 - 01:00 AM (IST)

ਨਵਾਂਸ਼ਹਿਰ, (ਮਨੋਰੰਜਨ)- ਸ਼ਹਿਰ  ਦੇ ਵੱਖ-ਵੱਖ ਬਾਜ਼ਾਰਾਂ ਅਤੇ ਸਡ਼ਕਾਂਂ ’ਤੇ ਘੁੰਮ ਰਹੇ ਇਕ ਅਣਪਛਾਤੇ ਵਿਅਕਤੀ ਨੂੰ ਪੁਲਸ  ਦੇ ਸਹਿਯੋਗ ਨਾਲ ਜਲੰਧਰ ਦੇ ਸਿਵਲ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ , ਜੋ ਦੇਖਣ ’ਚ ਮੰਦਬੁੱਧੀ ਲੱਗਦਾ ਸੀ।  ਐੱਸ. ਐੱਚ. ਓ. ਥਾਣਾ ਸਿਟੀ ਸ਼ਹਿਬਾਜ ਸਿੰਘ  ਨੇ ਦੱਸਿਆ ਕਿ ਉਨ੍ਹਾਂ ਦੇ  ਥਾਣੇ ’ਚ  ਇਕ ਫੋਨ ਆਇਆ ਕਿ ਮੋਤਾ ਸਿੰਘ ਨਗਰ ਰੋਡ ’ਤੇ ਕਰੀਬ 60 ਸਾਲ ਦਾ ਇਕ ਅਣਪਛਾਤਾ ਵਿਅਕਤੀ ਜੋ ਕਿ ਪਹਿਰਾਵੇ ਤੋਂ ਮੰਦਬੁੱਧੀ ਲੱਗਦਾ ਹੈ, ਘੁੰਮ ਰਿਹਾ ਹੈ।
ਇਸ ’ਤੇ ਕਾਰਵਾਈ ਕਰਦੇ ਹੋਏ ਉਸ ਵਿਅਕਤੀ ਨੂੰ  ਪੁਲਸ ਪਾਰਟੀ ਵੱਲੋਂ  ਥਾਣੇ ਲਿਆਂਦਿਆ ਗਿਆ ਅਤੇ ਪੈਰਾ ਲੀਗਲ ਵਾਲੰਟੀਅਰ ਵਾਸਦੇਵ ਪਰਦੇਸੀ ਨਾਲ ਸੰਪਰਕ ਕੀਤਾ ਗਿਆ। ਵਾਸਦੇਵ ਪਰਦੇਸੀ ਵੱਲੋਂ ਇਹ ਸੂਚਨਾ ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਿਟੀ  ਅਤੇ ਸੀ. ਜੀ. ਐੱਮ. ਪਰਿੰਦਰ ਸਿੰਘ ਦੇ ਧਿਆਨ ’ਚ ਲਿਆਂਦੀ ਗਈ ।
ਪੈਰਾ ਲੀਗਲ ਵਾਲੰਟੀਅਰ ਵੱਲੋਂ ਪੁਲਸ ਦੀ ਮਦਦ ਲਈ  ਪਰਿੰਦਰ ਸਿੰਘ  ਦੇ  ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਉਕਤ ਅਣਪਛਾਤੇ ਵਿਅਕਤੀ ਤੋਂ ਉਸਦਾ ਨਾਂ,  ਪਤਾ ਅਤੇ ਫੋਨ ਨੰਬਰ ਪੁੱਛਿਆ ਗਿਆ ਪਰ ਉਹ ਵਿਅਕਤੀ ਕੁਝ ਨਹੀਂ ਦੱਸ ਸਕਿਆ। ਜੱਜ ਮੈਡਮ ਲਵਲੀਨ ਸੰਧੂ ਜੇ. ਐੱਮ. ਆਈ. ਸੀ. ਫਸਟ ਕਲਾਸ ਵੱਲੋਂ ਕੀਤੀ ਗਈ ਕਾਨੂੰਨੀ ਕਾਰਵਾਈ  ਅਨੁਸਾਰ ਮੈਡੀਕਲ ਰਿਪੋਰਟ ਦੇ  ਆਧਾਰ  ’ਤੇ ਉਕਤ ਵਿਅਕਤੀ ਨੂੰ ਇਲਾਜ ਲਈ ਪੁਲਸ ਪਾਰਟੀ ਨਵਾਂਸ਼ਹਿਰ ਨੇ ਸਿਵਲ ਹਸਪਤਾਲ ਜਲੰਧਰ ਪਹੁੰਚਾਇਆ। 


Related News