ਮੋਹਾਲੀ ''ਚ ਸਿਵਲ ਹਸਪਤਾਲ ਦੇ ਗਾਇਨੀ ਵਾਰਡ ''ਚ ਚੋਰੀ

Tuesday, Jan 30, 2018 - 10:24 AM (IST)

ਮੋਹਾਲੀ ''ਚ ਸਿਵਲ ਹਸਪਤਾਲ ਦੇ ਗਾਇਨੀ ਵਾਰਡ ''ਚ ਚੋਰੀ

ਮੋਹਾਲੀ (ਰਾਣਾ) : ਹਸਪਤਾਲ ਜਿੱਥੇ ਲੋਕ ਆਪਣਾ ਇਲਾਜ ਕਰਵਾਉਣ ਆਉਂਦੇ ਹਨ, ਅਜਿਹੀ ਥਾਂ 'ਤੇ ਵੀ ਚੋਰ ਨੇ ਮੌਕਾ ਨਹੀਂ ਛੱਡਿਆ। ਇਹ ਘਟਨਾ ਵਾਪਰੀ ਫੇਜ਼-6 ਸਿਵਲ ਹਸਪਤਾਲ ਵਿਚ, ਜਿੱਥੇ ਇਕ ਔਰਤ ਦਾ ਲਿਫਾਫਾ ਗਾਇਨੀ ਵਾਰਡ ਅੰਦਰੋਂ ਚੋਰੀ ਹੋ ਗਿਆ। ਲਿਫਾਫੇ ਵਿਚ ਇਕ ਮੋਬਾਇਲ ਫੋਨ, 4 ਹਜ਼ਾਰ ਰੁਪਏ ਅਤੇ ਆਧਾਰ ਕਾਰਡ ਸੀ। ਇਹ ਘਟਨਾ ਸੀ. ਸੀ. ਟੀ. ਵੀ. ਵਿਚ ਕੈਦ ਤਾਂ ਹੋ ਗਈ ਪਰ ਉਹ ਵੀ ਨਾਮਾਤਰ ਹੈ, ਜਿਸ ਤੋਂ ਬਾਅਦ ਇਸ ਦੀ ਸ਼ਿਕਾਇਤ ਲਿਖਤੀ ਰੂਪ ਵਿਚ ਪੁਲਸ ਨੂੰ ਦਿੱਤੀ ਗਈ, ਉਥੇ ਹੀ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ।  
ਬਾਹਰ ਆ ਕੇ ਵੇਖਿਆ ਤਾਂ ਲਿਫਾਫਾ ਗਾਇਬ 
ਖਰੜ ਦੇ ਰਹਿਣ ਵਾਲੇ ਅਭੀ ਸਿੰਘ ਨੇ ਦੱਸਿਆ ਕਿ ਉਹ ਸੀ. ਸੀ. ਟੀ. ਵੀ. ਕੈਮਰੇ ਲਾਉਣ ਦਾ ਕੰਮ ਕਰਦਾ ਹੈ । ਉਸ ਦੀ ਪਤਨੀ ਗਰਭਵਤੀ ਹੈ, ਜਿਸ ਨੂੰ ਵਿਖਾਉਣ ਲਈ ਉਹ ਸਿਵਲ ਹਸਪਤਾਲ ਫੇਜ਼-6 ਵਿਚ ਸੋਮਵਾਰ ਨੂੰ ਗਿਆ ਸੀ । ਹਸਪਤਾਲ ਵਿਚ ਉਹ ਲਗਭਗ 9 ਵਜੇ ਪਹੁੰਚ ਗਿਆ ਸੀ, ਜਿੱਥੇ ਉਸ ਦੀ ਪਤਨੀ ਲਾਈਨ ਵਿਚ ਲੱਗ ਗਈ ਅਤੇ ਉਹ ਆਪਣੇ ਬੱਚੇ ਨੂੰ ਲੈ ਕੇ ਬੈਠ ਗਿਆ । ਉਸ ਦੀ ਪਤਨੀ ਦੇ ਹੱਥ ਵਿਚ ਲਿਫਾਫਾ ਸੀ, ਜਿਸ ਵਿਚ ਉਸ ਦਾ ਮੋਬਾਇਲ, 4 ਹਜ਼ਾਰ ਰੁਪਏ ਅਤੇ ਆਧਾਰ ਕਾਰਡ ਸੀ। ਉਸ ਨੇ ਮੋਬਾਇਲ ਫੋਨ ਕੁਝ ਦਿਨ ਪਹਿਲਾਂ ਹੀ 18 ਹਜ਼ਾਰ ਦਾ ਖਰੀਦਿਆ ਸੀ । ਗਾਇਨੀ ਵਾਰਡ ਵਿਚ ਇਕ ਮਹਿਲਾ ਸਟਾਫ ਨੇ ਬਾਹਰ ਦਾ ਦਰਵਾਜ਼ਾ ਬੰਦ ਕੀਤਾ ਹੋਇਆ ਸੀ, ਉਹ 4-5 ਔਰਤਾਂ ਨੂੰ ਅੰਦਰ ਡਾਕਟਰ ਕੋਲ ਚੈੱਕ ਕਰਵਾਉਣ ਲਈ ਭੇਜ ਰਹੀ ਸੀ । 5 ਨੰਬਰ ਕਮਰੇ ਵਿਚ ਬੈਠੀ ਡਾਕਟਰ ਕੋਲ ਉਸ ਦਾ ਨੰਬਰ ਆਇਆ ਤਾਂ ਉਥੇ ਸਟਾਫ ਮੈਂਬਰ ਨੇ ਕਿਹਾ ਕਿ ਲਿਫਾਫਾ ਅੰਦਰ ਨਹੀਂ ਲਿਜਾ ਸਕਦੇ ਤਾਂ ਉਸ ਦੀ ਪਤਨੀ ਨੇ ਲਿਫਾਫਾ ਬਾਹਰ ਖਾਲੀ ਕੁਰਸੀ 'ਤੇ ਰੱਖ ਦਿੱਤਾ। ਅਭੀ ਸਿੰਘ ਨੇ ਕਿਹਾ ਕਿ ਜਦੋਂ ਉਸ ਦੀ ਪਤਨੀ ਡਾਕਟਰ ਦੇ ਕਮਰੇ 'ਚੋਂ ਬਾਹਰ ਆਈ ਤਾਂ ਉਸ ਦਾ ਲਿਫਾਫਾ ਗਾਇਬ ਸੀ ।  
ਚਿੱਟਾ ਹਾਥੀ ਸਾਬਿਤ ਹੋ ਰਹੇ ਸੀ. ਸੀ. ਟੀ. ਵੀ. ਕੈਮਰੇ 
ਲਿਫਾਫਾ ਚੋਰੀ ਹੋਣ ਤੋਂ ਬਾਅਦ ਅਭੀ ਸਿੰਘ ਰਜਿਸਟ੍ਰੇਸ਼ਨ ਵਾਲੇ ਕਾਊਂਟਰ 'ਤੇ ਗਿਆ, ਜਿੱਥੇ ਸੀ. ਸੀ. ਟੀ. ਵੀ. ਕੈਮਰੇ ਦਾ ਕੰਟਰੋਲਰ ਸੀ। ਉਥੇ ਜਦੋਂ ਸੀ. ਸੀ. ਟੀ. ਵੀ. ਫੁਟੇਜ ਵੇਖੀ ਗਈ, ਚੋਰੀ ਦੀ ਪੂਰੀ ਘਟਨਾ ਕੈਮਰੇ ਵਿਚ ਕੈਦ ਤਾਂ ਹੋ ਗਈ ਪਰ ਕੈਮਰਿਆਂ ਦੀ ਫੁਟੇਜ ਸਾਫ ਨਹੀਂ ਸੀ, ਜ਼ੂਮ ਕਰਨਾ ਤਾਂ ਦੂਰ ਦੀ ਗੱਲ, ਫੋਟੋ ਦੇ ਪਹਿਲਾਂ ਹੀ ਪਿਕਸਲ ਫਟ ਰਹੇ ਸਨ।


Related News