ਸੀਟੀ ਗਰੁੱਪ ਵਿਖੇ ਆਨਲਾਈਨ ਪਲੇਸਮੈਂਟ ਡਰਾਈਵ ਆਯੋਜਿਤ, 129 ਵਿਦਿਆਰਥੀਆਂ ਨੇ ਲਿਆ ਹਿਸਾ
Wednesday, Sep 09, 2020 - 06:18 PM (IST)

ਜਲੰਧਰ— ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨ ਨੇ ਲੋਕ ਡਾਊਨ ਅਤੇ ਵਿਦਿਆਰਥੀਆਂ ਦੇ ਭਵਿੱਖ ਨੂੰ ਧਿਆਨ 'ਚ ਰੱਖਦੇ ਹੋਏ ਨੌਜਵਾਨਾਂ ਨੂੰ ਨੌਕਰੀਆਂ ਦੇਣ ਲਈ ਆਨਲਾਈਨਪਲੇਸਮੈਂਟ ਡਰਾਈਵ ਆਯੋਜਿਤ ਕਰਵਾਈ ਗਈ। ਇਸ 'ਚ ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨ ਦੇ ਨੌਰਥ ਕੈਂਪਸ (ਮਕਸੂਦਾਂ), ਸਾਊਥ ਕੈਂਪਸ (ਸ਼ਾਹਪੁਰ) ਅਤੇ ਸੀਟੀਯੂਨੀਵਰਸਿਟੀ ਲੁਧਿਆਣਾ ਤੋਂ 2021 ਵਿੱਚ ਐੱਮ. ਬੀ. ਏ. ਅਤੇ ਬੀ-ਟੈੱਕ ਪਾਸ ਕਰਨ ਵਾਲੇ ਵਿਦਿਆਰਥੀਆਂ ਨੇ ਭਾਗ ਲਿਆ।
ਇਹ ਵੀ ਪੜ੍ਹੋ: ਆਦਮਪੁਰ 'ਚ ਗੁੰਡਾਗਰਦੀ ਦਾ ਨੰਗਾ ਨਾਚ, ਦੁਕਾਨ 'ਚ ਵੜ੍ਹ ਭਾਜਪਾ ਆਗੂ 'ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ
ਆਨਲਾਈਨ ਪਲੇਸਮੈਂਟ ਡਰਾਈਵ ਕਰਵਾਉਣ ਵਾਲੀ ਕੈਪੀਟਲ ਵਿਯਾ ਗਲੋਬਲ ਸਰਚ ਲਿਮਿਟਡ ਨੇ ਆਪਣੇ-ਆਪਣੇ ਪ੍ਰੋਟੋਕੋਲ ਅਨੁਸਾਰ ਟੈਲੀਫੋਨਿਕ ਇੰਟਰਵਿਊ ਅਤੇ ਨਿੱਜੀ ਇੰਟਰਵਿਊ ਲਈ ਵੀਡੀਓ ਕਾਨਫਰੰਸਿੰਗ ਦਾ ਸਹਾਰਾ ਲਿਆ।
ਆਖਰੀ ਰਾਊਂਡ ਤੱਕ ਪਹੁੰਚੇ 59 ਵਿਦਿਆਰਥੀ
ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 129 ਵਿਦਿਆਰਥੀਆਂ 'ਚੋਂ 59 ਵਿਦਿਆਰਥੀ ਆਖਰੀ ਰਾਉਡ ਵਿਚ ਪਹੁੰਚੇ। ਆਖਰੀ ਰਾਊਂਡ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ3.05 ਲੱਖ ਐੱਲ. ਪੀ. ਏ. ਸਾਲਾਨਾ ਪੈਕੇਜ ਦਿੱਤਾ ਜਾਵੇਗਾ। ਕੈਪੀਟਲ ਵਯਾ ਗਲੋਬਲ ਸਰਚ ਲਿਮਿਟਡ ਦੇ ਅਧਿਕਾਰੀ ਅਜੀਤ ਸਵਿਯੋ ਜੋਰਜ ਨੇ ਸੀਟੀ ਗਰੁੱਪ ਦੇ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਅਤੇ ਆਤਮਵਿਸ਼ਵਾਸ ਦੀ ਸ਼ਲਾਘਾ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਭਵਿੱਖ 'ਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ।
ਇਹ ਵੀ ਪੜ੍ਹੋ: GDP ਨੂੰ ਲੈ ਕੇ ਭਗਵੰਤ ਮਾਨ ਨੇ ਕੇਂਦਰ ਵੱਲ ਛੱਡੇ ਟਵਿੱਟਰ ਤੀਰ, ਕੱਢੀ ਮਨ ਦੀ ਭੜਾਸ
ਇਹ ਵੀ ਪੜ੍ਹੋ: ਜਲੰਧਰ: ਗੁਰੂ ਅਮਰਦਾਸ ਨਗਰ 'ਚ ਹਿੰਦੂ ਆਗੂ ਨੇ ਪਾਰਟੀ ਦੌਰਾਨ ਚਲਾਈਆਂ ਗੋਲੀਆਂ, ਫੈਲੀ ਦਹਿਸ਼ਤ
ਸੀਟੀ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਮਨਬੀਰ ਸਿੰਘ ਨੇ ਕਿਹਾ ਕਿ ਨੌਜਵਾਨਾਂ ਨੂੰ ਨੌਕਰੀਆਂ ਦੇਣ ਲਈ ਆਨਲਾਈਨ ਪਲੇਸਮੈਂਟ ਇਕ ਸ਼ਾਨਦਾਰ ਪਹਿਲ ਹੈ ਕਿਉਂਕਿ ਅੱਜ ਦਾਸਮਾਂ ਡਿਜੀਟਲਾਈਜ਼ੇਸ਼ਨ ਦਾ ਯੁੱਗ ਹੈ ਅਤੇ ਕੋਵਿਡ-19 ਸਾਨੂੰ ਬਹੁਤ ਕੁਝ ਸਿੱਖਾ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸ਼ਾਰਟਲਿਸਟ ਹੋਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ।
ਇਹ ਵੀ ਪੜ੍ਹੋ: ਗਲੀ 'ਚ ਖੇਡ ਰਹੀ ਬੱਚੀ 'ਤੇ ਪਿਟਬੁੱਲ ਨੇ ਕੀਤਾ ਹਮਲਾ, ਮਚਿਆ ਚੀਕ-ਚਿਹਾੜਾ (ਤਸਵੀਰਾਂ)