ਸਿਟੀ ਸੈਂਟਰ ਕੇਸ ਦੀ ਸੁਣਵਾਈ 13 ਤੱਕ ਟਲੀ

Friday, Sep 06, 2019 - 12:42 PM (IST)

ਸਿਟੀ ਸੈਂਟਰ ਕੇਸ ਦੀ ਸੁਣਵਾਈ 13 ਤੱਕ ਟਲੀ

ਲੁਧਿਆਣਾ (ਮਹਿਰਾ) : ਵਿਜੀਲੈਂਸ ਪੁਲਸ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਹੋਰਨਾਂ ਖਿਲਾਫ ਚੱਲ ਰਹੇ ਬਹੁ ਕਰੋੜੀ ਸਿਟੀ ਸੈਂਟਰ ਕੇਸ ਨੂੰ ਬੰਦ ਕਰਾਉਣ ਲਈ ਦਾਖਲ ਕੀਤੀ ਗਈ ਕਲੋਜ਼ਰ ਰਿਪੋਰਟ ਕਾਰਨ ਤਲਬ ਕੀਤੇ ਕੈਪਟਨ ਦੇ ਨੇੜਲੇ ਰਿਸ਼ਤੇਦਾਰ ਰਮਿੰਦਰ ਸਿੰਘ ਪੇਸ਼ ਹੋਏ ਅਤੇ ਅਦਾਲਤ 'ਚ ਆਪਣੀ ਹਾਜ਼ਰੀ ਲਵਾਈ। ਨਾਲ ਹੀ ਜ਼ਿਲਾ ਤੇ ਸੈਸ਼ਨ ਜੱਜ ਗੁਰਬੀਰ ਸਿੰਘ ਨੇ ਕੇਸ ਦੀ ਸੁਣਵਾਈ ਕਰਦਿਆਂ ਅੰਮ੍ਰਿਤਸਰ ਦੀ ਜੇਲ 'ਚ ਬੰਦ ਸਿਟੀ ਸੈਂਟਰ ਦੇ ਦੋਸ਼ੀ ਡੀ. ਸੀ. ਬਾਂਸਲ ਨੂੰ ਵੀ ਅਦਾਲਤ 'ਚ ਪੇਸ਼ ਕਰਨ ਲਈ ਉਸ ਦੇ ਪ੍ਰੋਡਕਸ਼ਨ ਵਾਰੰਟ ਜਾਰੀ ਕਰਨ ਦੇ ਨਿਰਦੇਸ਼ ਦਿੰਦੇ ਹੋਏ ਕੇਸ ਦੀ ਅਗਲੀ ਸੁਣਵਾਈ 13 ਸਤੰਬਰ ਲਈ ਤੈਅ ਕੀਤੀ ਹੈ।

ਅਦਾਲਤ 'ਚ ਸੁਣਵਾਈ ਦੌਰਾਨਪੰਜਾਬ ਦੇ ਪ੍ਰਾਸੀਕਿਊਸ਼ਨ ਵਿਭਾਗ ਦੇ ਡਾਇਰੈਕਟਰ ਵਿਜੇ ਸਿੰਗਲਾ, ਜ਼ਿਲਾ ਅਟਾਰਨੀ ਰਵਿੰਦਰ ਕੁਮਾਰ ਅਬਰੋਲ ਅਤੇ ਵਿਜੀਲੈਂਸ ਪੁਲਸ ਦੇ ਜ਼ਿਲਾ ਮੁਖੀ ਰੁਪਿੰਦਰ ਸਿੰਘ ਵੀ ਅਦਾਲਤ 'ਚ ਹਾਜ਼ਰ ਸਨ। ਇਸ ਕੇਸ 'ਚ ਕੁਝ ਦੋਸ਼ੀਆਂ ਨੇ ਅਦਾਲਤ 'ਚ ਕਲੋਜ਼ਰ ਰਿਪੋਰਟ 'ਤੇ ਕੋਈ ਬਹਿਸ ਨਾ ਕਰਦੇ ਹੋਏ ਇਸਤਗਾਸਾ ਪੱਖ ਵਲੋਂ ਪੰਜਾਬ ਦੇ ਪ੍ਰਾਸੀਕਿਊਸ਼ਨ ਵਿਭਾਗ ਦੇ ਡਾਇਰੈਕਟਰ ਵਿਜੇ ਸਿੰਗਲਾ ਦੀ ਬਹਿਸ 'ਤੇ ਹੀ ਆਪਣੀ ਸਹਿਮਤੀ ਜਤਾਈ ਹੈ ਅਤੇ ਕਿਹਾ ਕਿ ਉਹ ਆਪਣੇ ਵਲੋਂ ਕੋਈ ਬਹਿਸ ਨਹੀਂ ਕਰਨਾ ਚਾਹੁੰਦੇ, ਜਿਸ 'ਤੇ ਜੱਜ ਗੁਰਬੀਰ ਸਿੰਘ ਨੇ ਕੇਸ ਨੂੰ 13 ਸਤੰਬਰ ਲਈ ਅੱਗੇ ਪਾਉਂਦੇ ਹੋਏ ਬਾਕੀ ਰਹਿੰਦੇ ਹੋਰਨਾਂ ਦੋਸ਼ੀਆਂ ਨੂੰ ਆਪਣਾ ਰੁਖ ਸਪੱਸ਼ਟ ਕਰਨ ਲਈ ਕਿਹਾ ਸੀ।


author

Babita

Content Editor

Related News