ਜੁਰਮਾਨੇ ਤੇ ਸਜ਼ਾ ਤੋਂ ਬਾਅਦ ਵੀ ਬਾਜ਼ ਨਹੀਂ ਆਉਂਦੇ ਚਾਈਨਾ ਡੋਰ ਵੇਚਣ ਵਾਲੇ ਦੁਕਾਨਦਾਰ
Friday, Dec 08, 2017 - 02:52 PM (IST)
ਗਿੱਦੜਬਾਹਾ (ਸੰਧਿਆ) - ਨੈਸ਼ਨਲ ਗਰੀਨ ਟ੍ਰਿਬਿਊਨਲ ਵੱਲੋਂ ਡ੍ਰੈਗਨ ਡੋਰ ਦੀ ਵਿਕਰੀ ਅਤੇ ਮੈਨੂਫੈਕਚਰਿੰਗ 'ਤੇ ਲਾਈ ਪਾਬੰਦੀ ਦੇ ਬਾਵਜੂਦ ਸ਼ਹਿਰ 'ਚ ਇਸ ਦੀ ਵਿਕਰੀ ਧੜੱਲੇ ਨਾਲ ਕੀਤੀ ਜਾ ਰਹੀ ਹੈ। ਦੁਕਾਨਦਾਰਾਂ ਨੂੰ ਇਹ ਡੋਰ ਵੇਚਦੇ ਕਈ ਵਾਰ ਫੜ ਕੇ ਜੁਰਮਾਨੇ ਕੀਤੇ ਗਏ ਹਨ ਪਰ ਫਿਰ ਵੀ ਉਹ ਬਾਜ਼ ਨਹੀਂ ਆਉਂਦੇ ਹਨ। ਕਈ ਦੁਕਾਨਦਾਰ ਇਕ ਵਾਰ ਜੁਰਮਾਨਾ ਹੋਣ 'ਤੇ ਸੁਧਰ ਜਾਂਦੇ ਹਨ ਅਤੇ ਇਸ ਡੋਰ ਦੀ ਵਿਕਰੀ ਬਿਲਕੁਲ ਬੰਦ ਕਰ ਦਿੰਦੇ ਹਨ।
ਸ਼ਹਿਰ ਵਾਸੀਆਂ ਨੇ ਪ੍ਰਸ਼ਾਸਨ ਦੇ ਉਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਚਾਈਨਾ ਡੋਰ ਵੇਚਣ ਵਾਲਿਆਂ ਦਾ ਪਤਾ ਲਾ ਕੇ ਉਨ੍ਹਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਉਹ ਅੱਗੇ ਤੋਂ ਇਸ ਡੋਰ ਨੂੰ ਵੇਚਣ ਬਾਰੇ ਸੋਚ ਵੀ ਨਾ ਸਕਣ।
