ਬੱਚਿਆਂ ਨੇ ਆਪਣੇ ਜੇਬ ਖਰਚ ’ਚੋਂ ਰੁਪਏ ਇਕੱਠੇ ਕਰਕੇ ਕਿਸਾਨ ਅੰਦੋਲਨ ਲਈ ਕੀਤੇ ਭੇਟ
Saturday, Dec 19, 2020 - 03:26 PM (IST)
ਟਾਂਡਾ ਉੜਮੁੜ (ਵਰਿੰਦਰ ਪੰਡਿਤ) : ਖੇਤੀ ਕਾਨੂੰਨਾਂ ਖ਼ਿਲਾਫ਼ ਸ਼ੁਰੂ ਦੇਸ਼ ਵਿਆਪੀ ਕਿਸਾਨ ਅੰਦੋਲਨ ’ਚ ਹੁਣ ਹਰੇਕ ਵਰਗ ਅੱਗੇ ਆ ਰਿਹਾ ਹੈ | ਇਹ ਸੰਘਰਸ਼ ਹੁਣ ਪਿੰਡਾਂ ਤੱਕ ਸੀਮਿਤ ਨਹੀਂ ਸਗੋਂ ਅੰਨਦਾਤਿਆਂ ਦੇ ਸੰਘਰਸ਼ ’ਚ ਸ਼ਹਿਰੀ ਲੋਕ ਵੀ ਸਾਥ ਦੇ ਰਹੇ ਹਨ | ਇਸੇ ਕੜੀ ’ਚ ਵੈਦ ਕਰਾਸਫਿੱਟ ਕਲੱਬ ਅਹੀਆਪੁਰ ਨਾਲ ਜੁੜੇ ਬੱਚਿਆਂ ਨੇ ਪਹਿਲਕਦਮੀ ਕਰਦੇ ਹੋਏ ਆਪਣੀ ਪਾਕੇਟ ਮਨੀ ’ਚੋਂ ਪੈਸੇ ਇਕੱਠੇ ਕਰਕੇ ਕਲੱਬ ਦੀ ਮਦਦ ਨਾਲ 11 ਹਜ਼ਾਰ ਰੁਪਏ ਦੋਆਬਾ ਕਿਸਾਨ ਕਿਸਾਨ ਕਮੇਟੀ ਨੂੰ ਭੇਟ ਕੀਤੇ ਹਨ | ਪ੍ਰਬੰਧਕ ਗਗਨ ਵੈਦ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਕਲੱਬ ਦੇ ਖਿਡਾਰੀ ਬੱਚਿਆਂ ਅਭੇ ਵੈਦ, ਸਹਿਜ ਪੁਰੀ, ਸਾਤਵਿਕ ਵੈਦ, ਸੁਖਮਨ ਅਰੋੜਾ, ਰੋਹਿਤ ਗਿੱਲ ਅਤੇ ਸਮਾਜ ਸੇਵਕ ਆਸ਼ੂ ਵੈਦ ਨੇ ਇਹ ਮਦਦ ਦਾ ਚੈੱਕ ਜਥੇਬੰਦੀ ਦੇ ਆਗੂਆਂ ਨੂੰ ਭੇਟ ਕੀਤਾ |
ਇਹ ਵੀ ਪੜ੍ਹੋ : ਕਿਸਾਨ ਆਪਣਾ ਹੱਕ ਮੰਗ ਰਹੇ ਹਨ ਨਾ ਕਿ ਭੀਖ : ਲਖਵਿੰਦਰ ਲੱਖੀ
ਜਥੇਬੰਦੀ ਦੇ ਆਗੂਆਂ ਨੇ ਬੱਚਿਆਂ ਦੀ ਇਸ ਪਹਿਲ ਦੀ ਸ਼ਲਾਘਾ ਕੀਤੀ | ਇਸ ਦੌਰਾਨ ਬੱਚਿਆਂ ਨੇ ਆਖਿਆ ਕਿ ਅਸੀਂ ਅੰਨਦਾਤਿਆ ਦੀ ਤਕਲੀਫ਼ ਸਮਝਦੇ ਹਾਂ ਅਤੇ ਉਨ੍ਹਾਂ ਦੇ ਸੰਘਰਸ਼ ’ਵਿੱਚ ਨਾਲ ਹਾਂ | ਪ੍ਰਬੰਧਕ ਗਗਨ ਵੈਦ ਨੇ ਆਖਿਆ ਕਿ ਇਹ ਸ਼ਹਿਰ ਵਾਸੀ ਹਰੇਕ ਵਰਗ ਅੰਨਦਾਤਿਆ ਦੇ ਨਾਲ ਖੜਾ ਹੈ |
ਇਹ ਵੀ ਪੜ੍ਹੋ : ਗੀਜ਼ਰ, ਵਾਟਰ ਪਰੂਫ਼ ਟੈਂਟ ਅਤੇ ਹੋਰ ਸਮੱਗਰੀ ਲੈ ਕੇ ਜੱਥਾ ਹੋਇਆ ਦਿੱਲੀ ਰਵਾਨਾ
ਨੋਟ: ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ