ਬੱਚਿਆਂ ਨਾਲ ਭਰੀ ਸਕੂਲੀ ਵੈਨ ਪੁਲ ਦੀ ਰੇਲਿੰਗ ਨਾਲ ਟਕਰਾਈ, ਹਾਦਸਾ ਟਲਿਆ

08/23/2017 1:29:22 AM

ਗੁਰਦਾਸਪੁਰ,   (ਦੀਪਕ)-  ਦੋਰਾਂਗਲਾ ਦੇ ਇਕ ਪ੍ਰਾਈਵੇਟ ਸਕੂਲ ਦੀ ਵੈਨ ਓਵਰ ਸਪੀਡ ਹੋਣ ਕਾਰਨ ਤਾਜਪੁਰ ਨੇੜੇ ਬਣੇ ਪੁਲ ਦੀ ਰੇਲਿੰਗ ਨੂੰ ਤੋੜ ਕੇ ਨਹਿਰ ਵੱਲ ਨੂੰ ਝੁਕ ਗਈ। ਜਦ ਇਹ ਹਾਦਸਾ ਹੋਇਆ ਉਸ ਸਮੇਂ ਵੈਨ ਬੱਚਿਆਂ ਨਾਲ ਭਰੀ ਹੋਈ ਸੀ, ਹਾਦਸੇ 'ਚ ਕਿਸੇ ਵੀ ਬੱਚੇ ਦਾ ਤਾਂ ਕੋਈ ਨੁਕਸਾਨ ਨਹੀਂ ਹੋਇਆ ਪਰ ਵੈਨ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨਾਲ ਨੁਕਸਾਨਿਆਂ ਗਿਆ।
ਜਾਣਕਾਰੀ ਮੁਤਾਬਕ ਦੋਰਾਂਗਲਾ ਦੇ ਨਿੱਜੀ ਸਕੂਲ ਦੀ ਵੈਨ ਅੱਜ ਸਵੇਰੇ ਪਿੰਡ ਇਸਲਾਮਪੁਰ ਅਤੇ ਉਸ ਦੇ ਆਸ-ਪਾਸ ਪਿੰਡਾਂ ਦੇ ਬੱਚੇ ਲੈ ਕੇ ਸਕੂਲ ਆ ਰਹੀ ਸੀ, ਜਦੋਂ ਵੈਨ ਪਿੰਡ ਤਾਜਪੁਰ ਦੀ ਨਹਿਰ 'ਤੇ ਬਣੇ ਪੁਲ 'ਤੇ ਪਹੁੰਚੀ ਤਾਂ ਵੈਨ ਓਵਰ ਸਪੀਡ ਹੋਣ ਕਾਰਨ ਵੈਨ ਨੇ ਪੁਲ ਦੀ ਰੇਲਿੰਗ ਨੂੰ ਤੋੜ ਦਿੱਤਾ, ਜਿਸ ਕਾਰਨ ਵੈਨ ਦਾ ਅਗਲਾ ਹਿੱਸਾ ਨਹਿਰ ਵੱਲ ਨੂੰ ਝੁਕ ਗਿਆ ਤੇ ਵੈਨ ਦਾ ਪਿੱਛਲਾ ਹਿੱਸਾ ਰੇਲਿੰਗ 'ਚ ਫਸ ਗਿਆ, ਜਿਸ ਕਾਰਨ ਵੈਨ ਨਹਿਰ 'ਚ ਨਹੀਂ ਡਿੱਗੀ ਅਤੇ ਇਕ ਵੱਡਾ ਹਾਦਸਾ ਹੋਣ ਤੋਂ ਬਚ ਗਿਆ।


Related News