ਹਸਪਤਾਲ 'ਚ ਤੜਕੇ 3 ਵਜੇ ਮਚੀ ਹਫੜਾ-ਦਫੜੀ, 4 ਦਿਨਾਂ ਦਾ ਬੱਚਾ ਚੋਰੀ ਕਰ ਗਾਇਬ ਹੋ ਗਈ ਔਰਤ

Monday, Apr 17, 2023 - 11:40 AM (IST)

ਹਸਪਤਾਲ 'ਚ ਤੜਕੇ 3 ਵਜੇ ਮਚੀ ਹਫੜਾ-ਦਫੜੀ, 4 ਦਿਨਾਂ ਦਾ ਬੱਚਾ ਚੋਰੀ ਕਰ ਗਾਇਬ ਹੋ ਗਈ ਔਰਤ

ਲੁਧਿਆਣਾ (ਰਾਜ) : ਇੱਥੇ ਸਿਵਲ ਹਸਪਤਾਲ 'ਚ ਉਸ ਵੇਲੇ ਹਫੜਾ-ਦਫੜੀ ਵਾਲਾ ਮਾਹੌਲ ਪੈਦਾ ਹੋ ਗਿਆ, ਜਦੋਂ 4 ਦਿਨਾਂ ਦਾ ਇਕ ਬੱਚਾ ਗਾਇਬ ਹੋ ਗਿਆ। ਇਹ ਸਾਰੀ ਘਟਨਾ ਇੱਥੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ 'ਚ ਵੀ ਕੈਦ ਹੋ ਗਈ। ਜਾਣਕਾਰੀ ਮੁਤਾਬਕ ਮਦਰ ਐਂਡ ਚਾਈਲਡ ਵਿਭਾਗ ਤੋਂ ਤੜਕੇ ਸਵੇਰੇ 3 ਵਜੇ ਇਕ ਔਰਤ ਬੇਹੋਸ਼ੀ ਦਾ ਸਪਰੇਅ ਕਰਕੇ ਬੱਚਾ ਚੋਰੀ ਕਰਕੇ ਲੈ ਗਈ।

ਇਹ ਵੀ ਪੜ੍ਹੋ : ਪੰਜਾਬ 'ਚ ਪੈਣ ਲੱਗੀ ਕਹਿਰ ਦੀ ਗਰਮੀ, ਪਾਰਾ 41 ਡਿਗਰੀ ਤੋਂ ਪਾਰ, ਸੜਕਾਂ 'ਤੇ ਛਾਈ ਸੁੰਨ

ਦੱਸਿਆ ਜਾ ਰਿਹਾ ਹੈ ਕਿ ਉਕਤ ਬੱਚਾ ਮੁੰਡਾ ਸੀ, ਜੋ 3 ਧੀਆਂ ਤੋਂ ਬਾਅਦ ਹੋਇਆ ਸੀ। ਪਰਿਵਾਰ ਵਾਲਿਆਂ ਨੇ ਤੁਰੰਤ ਇਸ ਦੀ ਜਾਣਕਾਰੀ ਪੁਲਸ ਨੂੰ ਦਿੱਤੀ। ਮੌਕੇ 'ਤੇ ਪਹੁੰਚੀ ਪੁਲਸ ਨੇ ਸੀ. ਸੀ. ਟੀ. ਵੀ. ਫੁਟੇਜ ਨੂੰ ਆਪਣੇ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਅਹਿਮ ਖ਼ਬਰ : PGI 'ਚ ਪਹਿਲੀ ਵਾਰ ਬਿਨਾਂ ਓਪਨ ਸਰਜਰੀ ਦੇ ਬਚਾਈ ਗਈ 75 ਸਾਲਾ ਔਰਤ ਦੀ ਜਾਨ

ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਜਦੋਂ ਹਸਪਤਾਲ ਪ੍ਰਸ਼ਾਸਨ ਨੂੰ ਇਸ ਬਾਰੇ ਦੱਸਿਆ ਗਿਆ ਤਾਂ ਉਨ੍ਹਾਂ ਨੇ ਬੱਚੇ ਨੂੰ ਲੱਭਣ ਦੀ ਬਜਾਏ ਉਲਟਾ ਉਨ੍ਹਾਂ 'ਤੇ ਗੁੱਸਾ ਕੱਢਣਾ ਸ਼ੁਰੂ ਕਰ ਦਿੱਤਾ ਕਿ ਬੱਚੇ ਦੀ ਸੰਭਾਲ ਤੁਹਾਡੀ ਜ਼ਿੰਮੇਵਾਰੀ ਹੈ। ਫਿਲਹਾਲ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News