ਖੇਡਦਾ-ਖੇਡਦਾ ਅਚਾਨਕ ਲਾਪਤਾ ਹੋਇਆ 3 ਸਾਲਾ ਬੱਚਾ, 5 ਘੰਟੇ ਬਾਅਦ ਇਸ ਹਾਲਤ ''ਚ ਦੇਖ ਉੱਡੇ ਪਰਿਵਾਰ ਦੇ ਹੋਸ਼

Sunday, Aug 23, 2020 - 06:28 PM (IST)

ਖੇਡਦਾ-ਖੇਡਦਾ ਅਚਾਨਕ ਲਾਪਤਾ ਹੋਇਆ 3 ਸਾਲਾ ਬੱਚਾ, 5 ਘੰਟੇ ਬਾਅਦ ਇਸ ਹਾਲਤ ''ਚ ਦੇਖ ਉੱਡੇ ਪਰਿਵਾਰ ਦੇ ਹੋਸ਼

ਡੇਰਾਬੱਸੀ (ਅਨਿਲ) : ਡੇਰਾਬੱਸੀ ਨਗਰ ਕੌਂਸਲ ਅਧੀਨ ਪਿੰਡ ਮੀਰਪੁਰ ਮੁਬਾਰਕਪੁਰ ਦੇ ਬਾਬਾ ਕਾਲੋਨੀ ਵਿਚ ਤਿੰਨ ਸਾਲਾ ਬੱਚੇ ਦੀ ਪਾਣੀ ਵਾਲੇ ਟੋਭੇ 'ਚ ਡੁੱਬਣ ਨਾਲ ਮੌਤ ਹੋ ਗਈ। ਬੱਚਾ ਛੱਤ 'ਤੇ ਕੱਪੜੇ ਧੋ ਰਹੀ ਮਾਂ ਨਾਲ ਮੌਜੂਦ ਸੀ ਅਤੇ ਖੇਡ ਦੇ ਸਮੇਂ ਛੱਤ ਤੋਂ ਪਾਣੀ ਵਿਚ ਜਾ ਡਿੱਗਾ। ਮਾਂ ਨੂੰ ਹਾਦਸੇ ਦਾ ਪਤਾ ਨਾ ਲੱਗਾ। ਲਗਭਗ ਛੇ ਘੰਟੇ ਇੱਧਰ-ਉੱਧਰ ਲੱਭਣ ਤੋਂ ਬਾਅਦ ਬੱਚਾ ਪਾਣੀ ਵਿਚ ਡੁੱਬਿਆ ਹੋਇਆ ਮਿਲਿਆ। ਪੁਲਸ ਨੇ ਲਾਸ਼ ਨੂੰ ਡੇਰਾਬੱਸੀ ਸਿਵਲ ਹਸਪਤਾਲ ਵਿਚ ਰੱਖਵਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ :  ਪਰਿਵਾਰ 'ਤੇ ਅਚਾਨਕ ਟੁੱਟਾ ਦੁੱਖਾ ਦਾ ਪਹਾੜ, ਖੇਤਾਂ 'ਚ ਗਏ ਇਕਲੌਤੇ ਪੁੱਤ ਨਾਲ ਵਾਪਰ ਗਿਆ ਭਾਣਾ

ਜਾਣਕਾਰੀ ਮੁਤਾਬਕ ਬਾਬਾ ਕਾਲੋਨੀ ਵਿਚ ਤਿੰਨ ਸਾਲਾ ਅਨਮੋਲ ਉਰਫ਼ ਪੰਖੀ ਪੁੱਤਰ ਬ੍ਰਿਜੇਸ਼ ਯਾਦਵ ਆਪਣੀ ਮਾਂ ਨਾਲ ਛੱਤ 'ਤੇ ਮੌਜੂਦ ਸੀ । ਮਾਂ ਕੱਪੜੇ ਧੋ ਰਹੀ ਸੀ ਜਦੋਂ ਕਿ ਬੱਚਾ ਨੇੜੇ ਹੀ ਖੇਡ ਰਿਹਾ ਸੀ। ਇਸ ਦੌਰਾਨ ਬੱਚਾ ਛੱਤ ਤੋਂ ਗ਼ਾਇਬ ਹੋ ਗਿਆ। ਮਾਂ ਨੇ ਸਮਝਿਆ ਕਿ ਹੇਠਾਂ ਪੌੜੀਆਂ ਉੱਤਰ ਗਿਆ ਹੋਵੇਗਾ। ਨਾ ਮਿਲਣ 'ਤੇ ਕਰੀਬ ਪੰਜ ਵਜੇ ਪਰਿਵਾਰ ਨੇ ਮੁਬਾਰਕਪੁਰ ਪੁਲਸ ਚੌਕੀ ਪਹੁੰਚ ਕੇ ਬੱਚੇ ਦੀ ਲਾਪਤਾ ਹੋਣ ਦੀ ਸੂਚਨਾ ਦਿੱਤੀ।

ਇਹ ਵੀ ਪੜ੍ਹੋ :  ਵੱਡੀ ਖ਼ਬਰ : ਬਾਦਲਾਂ ਦੇ ਘਰ 'ਚ ਦਿੱਤੀ ਕੋਰੋਨਾ ਨੇ ਦਸਤਕ

ਏ. ਐੱਸ. ਆਈ. ਹਰਨੇਕ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਇੱਧਰ-ਉੱਧਰ ਬੱਚੇ ਨੂੰ ਲੱਭਣ ਦੀ ਕੋਸ਼ਿਸ਼ ਕੀਤੀ। ਪਰਿਵਾਰ ਵੱਲੋਂ ਬੱਚੇ ਦੀ ਫੋਟੋ ਸੋਸ਼ਲ ਮੀਡੀਆ 'ਤੇ ਕਿਡਨੈਪਿੰਗ ਹੋਣ ਦਾ ਸਮਾਚਾਰ ਪਾਇਆ ਗਿਆ, ਜਿਸ ਦੌਰਾਨ ਬੱਚੇ ਦੇ ਚਾਚਾ ਨੇ ਆਪਣੇ ਤੌਰ 'ਤੇ ਮਕਾਨ ਦੇ ਪਿੱਛੇ ਦੋ ਫੁੱਟ ਡੂੰਘਾ ਟੋਭਾਨੁਮਾ ਬਣਿਆ ਖੱਡੇ ਵਿਚ ਜਮ੍ਹਾਂ ਪਾਣੀ ਵਿਚ ਲਾਠੀ ਮਾਰ ਕੇ ਛਾਣਬੀਣ ਸ਼ੁਰੂ ਕੀਤੀ ਤਾਂ ਬੱਚੇ ਦੀ ਲਾਸ਼ ਉੱਪਰ ਆ ਗਈ । ਬੱਚੇ ਦੀ ਲਾਸ਼ ਡੇਰਾਬੱਸੀ ਸਿਵਲ ਹਸਪਤਾਲ ਵਿਖੇ ਲਿਆਂਦੀ, ਜਿੱਥੇ ਲਾਸ਼ ਦਾ ਪੋਸਟਮਾਰਟਮ ਕਰਵਾਇਆ ਗਿਆ। ਮੁਬਾਰਕਪੁਰ ਪੁਲਸ ਨੇ ਸੀ. ਆਰ. ਪੀ. ਸੀ. 174 ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

ਇਹ ਵੀ ਪੜ੍ਹੋ :  ਅਮਰੀਕਾ 'ਚ ਵਾਪਰੇ ਦਿਲ ਕੰਬਾਉਣ ਵਾਲੇ ਹਾਦਸੇ ਦੌਰਾਨ ਕਸਬਾ ਚਮਿਆਰੀ ਦੇ ਨੌਜਵਾਨ ਦੀ ਮੌਤ


author

Gurminder Singh

Content Editor

Related News