ਅੱਜ ਜਲੰਧਰ ਦੇ ਦੌਰੇ 'ਤੇ ਮੁੱਖ ਮੰਤਰੀ ਭਗਵੰਤ ਮਾਨ, PAP 'ਚ ਰੱਖੇ ਸਮਾਗਮ 'ਚ ਲੈਣਗੇ ਹਿੱਸਾ

Friday, Sep 22, 2023 - 10:29 AM (IST)

ਅੱਜ ਜਲੰਧਰ ਦੇ ਦੌਰੇ 'ਤੇ ਮੁੱਖ ਮੰਤਰੀ ਭਗਵੰਤ ਮਾਨ, PAP 'ਚ ਰੱਖੇ ਸਮਾਗਮ 'ਚ ਲੈਣਗੇ ਹਿੱਸਾ

ਜਲੰਧਰ (ਰਮਨਦੀਪ ਸਿੰਘ ਸੋਢੀ)- ਮੁੱਖ ਮੰਤਰੀ ਭਗਵੰਤ ਮਾਨ ਅੱਜ ਜਲੰਧਰ ਦੇ ਦੌਰੇ 'ਤੇ ਹਨ। ਦਰਅਸਲ ਪੀ. ਏ. ਪੀ. ਇਥੇ 2999 ਕਾਂਸਟੇਬਲਾਂ ਦੀ ਪਾਸਿੰਗ ਆਊਟ ਪਰੇਡ ਹੈ, ਜਿੱਥੇ ਭਗਵੰਤ ਮਾਨ 11 ਵਜੇ ਦੇ ਕਰੀਬ ਪਹੁੰਚਣਗੇ ਅਤੇ ਇਸ ਪਰੇਡ ਵਿਚ ਹਿੱਸਾ ਲੈਣਗੇ। ਇਥੇ ਇਹ ਵੀ ਦੱਸਣਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਦੌਰੇ ਨੂੰ ਲੈ ਕੇ ਪੀ. ਏ. ਪੀ. ਅੰਦਰ ਪੈਂਦੇ ਸਕੂਲ ਵਿੱਚ ਅੱਜ ਛੁੱਟੀ ਦਾ ਐਲਾਨ ਕੀਤਾ ਗਿਆ ਹੈ।

ਇਸ ਦੇ ਨਾਲ ਹੀ ਅੱਜ ਹੋਣ ਵਾਲੀਆਂ ਦੋਵੇਂ ਪ੍ਰੀਖਿਆਵਾਂ (ਥਿਊਰੀ ਅਤੇ ਪ੍ਰੈਕਟੀਕਲ) ਮੁਲਤਵੀ ਕਰ ਦਿੱਤੀਆਂ ਗਈਆਂ ਹਨ, ਜੋਕਿ 23 ਸਤੰਬਰ ਨੂੰ ਹੋਣਗੀਆਂ। ਭਗਵੰਤ ਮਾਨ ਆਪਣੇ ਇਸ ਦੌਰੇ ਦੌਰਾਨ ਕਈ ਵੱਡੇ ਐਲਾਨ ਵੀ ਕਰ ਸਕਦੇ ਹਨ।  ਮੁੱਖ ਮੰਤਰੀ ਭਗਵੰਤ ਮਾਨ ਦੇ ਦੌਰੇ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।

ਇਹ ਵੀ ਪੜ੍ਹੋ-  ਜਲੰਧਰ ਦੇ ਮਸ਼ਹੂਰ ਕੱਪਲ ਦੀਆਂ ਇਕ ਤੋਂ ਬਾਅਦ ਇਕ ਇਤਰਾਜ਼ਯੋਗ ਵੀਡੀਓਜ਼ ਵਾਇਰਲ, ਪੁਲਸ ਨੇ ਲਿਆ ਸਖ਼ਤ ਐਕਸ਼ਨ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News