ਕਿਸਾਨਾਂ ਵਲੋਂ ਮੋਤੀ ਮਹਿਲ ਦਾ ਘਿਰਾਓ ਕਰਨ ਤੋਂ ਪਹਿਲਾਂ ਹੀ ਪੁਲਸ ਨੇ ਕਰ ਦਿੱਤੀ ਇਹ ਕਾਰਵਾਈ
Monday, Sep 18, 2017 - 02:07 PM (IST)
ਪਟਿਆਲਾ (ਇੰਦਰਜੀਤ ਬਕਸ਼ੀ) — ਪੰਜਾਬ ਦੇ ਕਿਸਾਨ ਅੱਜ ਆਰਥਿਕ ਪੱਖੋ ਬਦਹਾਲੀ ਦੇ ਦੌਰ ਤੋਂ ਗੁਜ਼ਰ ਰਹੇ ਹਨ ਤੇ ਕਰਜ਼ੇ ਤੋਂ ਦੁਖੀ ਹੋ ਕੇ ਸੈਕੜਿਆਂ ਕਿਸਾਨਾਂ ਨੇ ਖੁਦਕੁਸ਼ੀਆਂ ਕਰ ਚੁੱਕੇ ਹਨ ਤੇ ਪੰਜਾਬ 'ਚ ਕਿਸਾਨਾਂ 'ਤੇ ਪਰਾਲੀ ਸਾੜਨ ਦੇ ਮਾਮਲੇ ਦਰਜ ਕੀਤੇ ਜਾ ਰਹੇ ਹਨ। ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ 22 ਸੰਤਬਰ ਨੂੰ ਪਟਿਆਲਾ 'ਚ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਦੇ ਬਾਹਰ ਪ੍ਰਦਰਸ਼ਨ ਕਰਨ ਦੀ ਯੋਜਨਾ ਬਣਾਈ ਹੈ, ਉਸ ਦੇ ਮੱਦੇਨਜ਼ਰ ਅੱਜ ਸਮਾਨਾ ਪੁਲਸ ਨੇ 50 ਤੋਂ ਵੱਧ ਕਿਸਾਨਾਂ ਨੂੰ ਹਿਰਾਸਤ 'ਚ ਲਿਆ ਹੈ ਤਾਂ ਕਿ ਇਹ ਕਿਸਾਨ ਮੁੱਖ ਮੰਤਰੀ ਦੇ ਨਿਵਾਸ ਦੇ ਬਾਹਰ ਪ੍ਰਦਰਸ਼ਨ ਨਾ ਕਰਨ। ਕਿਸਾਨਾਂ ਨੇ ਦੱਸਿਆ ਕਿ ਸਵੇਰੇ 3:00 ਵਜੇ ਸਾਨੂੰ ਪਿੰਡੋਂ ਚੁੱਕ ਕੇ ਪੁਲਸ ਥਾਣੇ ਲੈ ਆਈ। ਉਨ੍ਹਾਂ ਕਿਹਾ ਕਿ ਅਸੀਂ ਆਪਣੀਆਂ ਮੰਗਾਂ ਲਈ ਪ੍ਰਦਰਸ਼ਨ ਕਰਨ ਜਾਵਾਂਗੇ, ਚਾਹੇ ਸਰਕਾਰ ਸਾਨੂੰ ਕੋਈ ਵੀ ਸਜ਼ਾ ਦੇਵੇ। ਪੰਜਾਬ ਦਾ ਕਿਸਾਨ ਬਹੁਤ ਵੱਡੇ ਸੰਕਟ 'ਚੋਂ ਲੰਘ ਰਿਹਾ ਹੈ । ਉਧਰ ਪੁਲਸ ਅਧਿਕਾਰੀ ਨੇ ਅਹਿਤਿਆਤ ਦੇ ਤੌਰ 'ਤੇ ਕਿਸਾਨਾਂ ਨੂੰ ਹਿਰਾਸਤ 'ਚ ਲੈਣ ਦੀ ਮੰਗ ਕੀਤੀ ਹੈ।
