ਮੁੱਖ ਮੰਤਰੀ ਦੇ ਸ਼ਹਿਰ ''ਚ ਬੀ. ਐੱਸ. ਐੱਫ. ਤਾਇਨਾਤ

Sunday, Jun 17, 2018 - 06:54 AM (IST)

ਮੁੱਖ ਮੰਤਰੀ ਦੇ ਸ਼ਹਿਰ ''ਚ ਬੀ. ਐੱਸ. ਐੱਫ. ਤਾਇਨਾਤ

ਪਟਿਆਲਾ(ਬਲਜਿੰਦਰ)-ਪਿਛਲੇ ਕੁਝ ਦਿਨਾਂ ਤੋਂ ਸੂਬੇ ਵਿਚ ਪੈਦਾ ਹੋਏ ਮਾਹੌਲ ਕਾਰਨ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦੇ ਸ਼ਹਿਰ ਵਿਚ ਪੈਰਾ ਮਿਲਟਰੀ ਫੋਰਸ  (ਬੀ. ਐੱਸ. ਐੱਫ.) ਦੇ ਜਵਾਨ ਤਾਇਨਾਤ ਕਰ ਦਿੱਤੇ ਗਏ ਹਨ। ਬੀ. ਐੱਸ. ਐੱਫ. ਸ਼ਹਿਰ ਦੇ ਪ੍ਰਮੁੱਖ ਧਾਰਮਕ ਸਥਾਨਾਂ, ਬੱਸ ਸਟੈਂਡ, ਰੇਲਵੇ ਸਟੇਸ਼ਨ, ਓਮੈਕਸ ਮਾਲ ਤੋਂ ਲੈ ਕੇ ਸਿੱਖਿਆ ਸੰਸਥਾਵਾਂ ਦੇ ਆਸ-ਪਾਸ ਤਾਇਨਾਤ ਕੀਤਾ ਗਿਆ। ਬੀ. ਐੱਸ. ਐੱਫ. ਦੇ ਨਾਲ- ਨਾਲ ਪਟਿਆਲਾ ਪੁਲਸ ਦੇ ਜਵਾਨ ਵੀ ਤਾਇਨਾਤ ਹਨ। ਸ਼ਹਿਰ ਵਿਚ ਪ੍ਰਮੁੱਖ ਸੜਕਾਂ ਦੇ ਆਸ-ਪਾਸ ਬੈਰੀਕੇਟ ਲਾ ਦਿੱਤੇ ਗਏ ਹਨ। ਹਾਲਾਂਕਿ ਕੋਈ ਵੀ ਅਧਿਕਾਰੀ ਇਸ ਬਾਰੇ ਕੋਈ ਜ਼ਿਆਦਾ ਕੁਝ ਨਹੀਂ ਦੱਸ ਰਿਹਾ ਪਰ ਪੂਰੇ ਪੰਜਾਬ ਵਿਚ ਹੋਏ ਅਲਰਟ ਦੇ ਕਾਰਨ ਪਟਿਆਲਾ ਵਿਚ ਵੀ ਪੈਰਾ ਮਿਲਟਰੀ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ। 
ਇਥੇ ਦੱਸਣਯੋਗ ਹੈ ਕਿ ਪੰਜਾਬ ਵਿਚ ਇਸ ਸਮੇਂ ਦੋ-ਤਿੰਨ ਮੁੱਦੇ ਬਹੁਤ ਗਰਮ ਚੱਲ ਰਹੇ ਹਨ, ਜਿਸ ਕਾਰਨ ਅਮਨ ਤੇ ਕਾਨੂੰਨ ਦੀ ਵਿਵਸਥਾ ਨੂੰ ਬਣਾਈ ਰੱਖਣ ਲਈ ਪਟਿਆਲਾ ਵਿਚ ਵੀ ਪੈਰਾ ਮਿਲਟਰੀ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ। ਹਾਲਾਂਕਿ ਕੁਝ ਦਿਨ ਪਹਿਲਾਂ ਵੀ ਘੱਲੂਘਾਰਾ ਦਿਵਸ ਦੇ ਕਾਰਨ ਪੈਰਾ ਮਿਲਟਰੀ ਫੋਰਸ ਤਾਇਨਾਤ ਸੀ ਪਰ ਘੱਲੂਘਾਰਾ ਦਿਵਸ ਲੰਘਣ ਤੋਂ ਬਾਅਦ ਪੈਰਾ ਮਿਲਟਰੀ ਫੋਰਸ ਨੂੰ ਹਟਾ ਦਿੱਤਾ ਗਿਆ ਸੀ ਪਰ ਅਚਾਨਕ ਪਿਛਲੇ ਦੋ ਦਿਨਾਂ ਤੋਂ ਫਿਰ ਪੈਰਾ ਮਿਲਟਰੀ ਫੋਰਸ ਨੂੰ ਪਟਿਆਲਾ ਵਿਚ ਤਾਇਨਾਤ ਕਰ ਦਿੱਤਾ ਗਿਆ ਹੈ। 


Related News