ਰਾਤ ਨੂੰ ਨਾਕਾ ਲਾ ਕੇ ਭਰੇ ਦੁੱਧ ਅਤੇ ਪਨੀਰ ਦੇ ਸੈਂਪਲ

Sunday, Aug 26, 2018 - 02:41 AM (IST)

ਰਾਤ ਨੂੰ ਨਾਕਾ ਲਾ ਕੇ ਭਰੇ ਦੁੱਧ ਅਤੇ ਪਨੀਰ ਦੇ ਸੈਂਪਲ

ਸੰਗਰੂਰ, (ਬੇਦੀ, ਹਰਜਿੰਦਰਸ ਵਿਵੇਕ ਸਿੰਧਵਾਨੀ, ਯਾਦਵਿੰਦਰ)–ਡਾਇਰੈਕਟਰ ‘ਮਿਸ਼ਨ ਤੰਦਰੁਸਤ ਪੰਜਾਬ’ ਅਤੇ ਕਮਿਸ਼ਨਰ ਫੂਡ ਅਤੇ ਡਰੱਗ ਐਡਮਿਨਸਟ੍ਰੇਸ਼ਨ ਪੰਜਾਬ ਕਾਹਨ ਸਿੰਘ ਪੰਨੂੰ ਦੇ ਦਿਸ਼ਾ-ਨਿਰਦੇਸ਼ਾਂ ’ਤੇ ਦੁੱਧ ਅਤੇ ਦੁੱਧ ਵਾਲੇ ਪਦਾਰਥਾਂ ਦੀ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ।  ਇਸੇ ਤਹਿਤ ਸਿਹਤ ਵਿਭਾਗ ਦੀ ਫੂਡ ਸੇਫ਼ਟੀ ਟੀਮ ਵੱਲੋਂ ਵੱਖ-ਵੱਖ ਥਾਵਾਂ ’ਤੇ ਦੁੱਧ ਵਿਕਰੇਤਾਵਾਂ ਦੀ  ਚੈਕਿੰਗ ਕਰ ਕੇ ਦੁੱਧ ਅਤੇ ਦੁੱਧ  ਵਾਲੇ ਪਦਾਰਥਾਂ ਦੇ ਸੈਂਪਲ ਭਰੇ ਜਾ ਰਹੇ ਹਨ। ਇਸ ਤਹਿਤ ਸ਼ਹਿਰ ਵਿਖੇ ਸਿਹਤ ਵਿਭਾਗ ਦੀ ਟੀਮ ਵੱਲੋਂ ਰਾਤ ਭਰ ਨਾਕਾ ਲਾ ਕੇ ਦੁੱਧ ਅਤੇ ਇਸ ਸਬੰਧੀ ਹੋਰ ਪਦਾਰਥ ਲੈ ਕੇ ਜਾ ਰਹੇ ਟੈਂਕਰਾਂ ਆਦਿ ਦੇ ਸੈਂਪਲ ਭਰੇ ਗਏ।   ਸਹਾਇਕ ਫੂਡ ਕਮਿਸ਼ਨਰ ਰਵਿੰਦਰ ਗਰਗ ਅਤੇ ਫੂਡ ਸੇਫਟੀ ਅਫਸਰ ਚਰਨਜੀਤ ਸਿੰਘ ਨੇ ਦੱਸਿਆ ਕਿ 24 ਅਗਸਤ ਦੀ ਰਾਤ ਨੂੰ ਹਰਿਆਣਾ ਵੱਲੋਂ ਆਏ ਇਕ ਟੈਂਕਰ, ਜਿਸ ਵਿਚ ਕਰੀਬ 9850 ਲਿਟਰ ਦੁੱਧ ਸੀ, ਦਾ ਇਕ ਸੈਂਪਲ ਭਰਿਆ ਗਿਆ। ਉਨ੍ਹਾਂ ਦੱਸਿਆ ਕਿ ਇਸ ਤੋਂ ਬਿਨਾਂ ਇਕ ਹੋਰ ਸਾਧਨ ਦਾ, ਜੋ 400 ਲਿਟਰ ਦੁੱਧ ਅਤੇ 250 ਕਿੱਲੋ ਪਨੀਰ ਲੈ ਕੇ ਜਾ ਰਿਹਾ ਸੀ, ਦਾ ਇਕ-ਇਕ ਸੈਂਪਲ ਭਰਿਆ ਗਿਆ। ਉਨ੍ਹਾਂ ਦੱਸਿਆ ਕਿ ਸੈਂਪਲ ਫ਼ੇਲ ਹੋਣ ਦੀ ਸੂਰਤ ਵਿਚ ਦੋਸ਼ੀਆਂ ਖ਼ਿਲਾਫ਼ ਫੂਡ ਸੇਫ਼ਟੀ ਐਕਟ ਤਹਿਤ ਕਾਰਵਾਈ ਕੀਤੀ ਜਾਵੇਗੀ।


Related News