ਭਰਤੀ ਕਰਵਾਉਣ ਦੇ ਨਾਂ ''ਤੇ ਠੱਗੀ ਮਾਰਨ ਵਾਲੇ ਫਰਾਰ ਵਿਚੋਲੀਆ ਨੂੰ ਕ੍ਰਾਈਮ ਬ੍ਰਾਂਚ ਨੇ ਕੀਤਾ ਕਾਬੂ

Sunday, Jul 30, 2017 - 10:50 AM (IST)

ਭਰਤੀ ਕਰਵਾਉਣ ਦੇ ਨਾਂ ''ਤੇ ਠੱਗੀ ਮਾਰਨ ਵਾਲੇ ਫਰਾਰ ਵਿਚੋਲੀਆ ਨੂੰ ਕ੍ਰਾਈਮ ਬ੍ਰਾਂਚ ਨੇ ਕੀਤਾ ਕਾਬੂ


ਚੰਡੀਗੜ੍ਹ(ਬਿਊਰੋ)-ਕਾਂਸਟੇਬਲ ਭਰਤੀ ਕਰਵਾਉਣ ਦੇ ਨਾਂ 'ਤੇ ਸਾਢੇ 5 ਲੱਖ ਰੁਪਏ ਠੱਗੀ ਮਾਮਲੇ 'ਚ ਫਰਾਰ ਵਿਚੋਲੀਏ ਅਮਿਤ ਜਾਗਲਾਨ ਨੂੰ ਕ੍ਰਾਈਮ ਬ੍ਰਾਂਚ ਨੇ ਕਿਸ਼ਨਗੜ੍ਹ ਦੇ ਸਰਕਾਰੀ ਸਕੂਲ ਨੇੜੇ ਨਾਕਾ ਲਾ ਕੇ ਕਾਬੂ ਕੀਤਾ। ਪੁਲਸ ਨੇ ਉਸ ਦੇ ਕਬਜ਼ੇ 'ਚੋਂ ਦੇਸੀ ਕੱਟਾ ਤੇ ਕਾਰਤੂਸ ਬਰਾਮਦ ਕੀਤਾ। ਧੋਖਾਦੇਹੀ ਦਾ ਕੇਸ ਦਰਜ ਹੋਣ ਦੇ ਬਾਅਦ ਅਮਿਤ ਪੰਚਕੂਲਾ ਸੈਕਟਰ-26 'ਚ ਰਹਿੰਦਾ ਸੀ। ਕ੍ਰਾਈਮ ਬ੍ਰਾਂਚ ਨੇ ਪੁੱਛਗਿਛ ਦੇ ਬਾਅਦ ਉਸਨੂੰ ਸ਼ਨੀਵਾਰ ਨੂੰ ਜ਼ਿਲਾ ਅਦਾਲਤ 'ਚ ਪੇਸ਼ ਕੀਤਾ, ਜਿੱਥੋਂ ਉਸਨੂੰ 14 ਦਿਨ ਲਈ ਨਿਆਇਕ ਹਿਰਾਸਤ 'ਚ ਭੇਜ ਦਿੱਤਾ। ਉਥੇ ਹੀ ਇਸ ਮਾਮਲੇ 'ਚ ਸੈਕਟਰ-3 ਥਾਣਾ ਪੁਲਸ ਵੀ ਅਮਿਤ ਤੋਂ ਪੁੱਛਗਿੱਛ ਕਰੇਗੀ। ਡੀ. ਐੱਸ. ਪੀ. ਕ੍ਰਾਈਮ ਪਵਨ ਕੁਮਾਰ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਕਿ ਪੰਚਕੂਲਾ ਦਾ ਨੌਜਵਾਨ ਦੇਸੀ ਕੱਟਾ ਲੈ ਕੇ ਕਿਸ਼ਨਗੜ੍ਹ ਦੇ ਸਰਕਾਰੀ ਸਕੂਲ ਨੇੜੇ ਕਿਸੇ ਦਾ ਇੰਤਜ਼ਾਰ ਕਰ ਰਿਹਾ ਹੈ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਸਰਕਾਰੀ ਸਕੂਲ ਨੇੜਿਓਂ ਪੰਚਕੂਲਾ ਵਾਸੀ ਅਮਿਤ ਨੂੰ ਦਬੋਚ ਲਿਆ। ਪੁਲਸ ਨੂੰ ਉਸ ਕੋਲੋਂ ਦੇਸੀ ਕੱਟਾ ਤੇ ਕਾਰਤੂਸ ਬਰਾਮਦ ਹੋਇਆ। ਪੁੱਛਗਿੱਛ 'ਚ ਪਤਾ ਲੱਗਾ ਕਿ ਅਮਿਤ ਬੁੜੈਲ ਵਾਸੀ ਅੰਕਿਤ ਨਾਲ ਚੰਡੀਗੜ੍ਹ 'ਚ ਪੁਲਸ 'ਚ ਭਰਤੀ ਕਰਵਾਉਣ ਦੇ ਨਾਂ 'ਤੇ ਲੱਖਾਂ ਦੀ ਠੱਗੀ ਕਰ ਚੁੱਕਾ ਹੈ। ਉਸਦੇ ਖਿਲਾਫ ਸੈਕਟਰ-3 ਥਾਣੇ 'ਚ ਕੇਸ ਦਰਜ ਹੈ। 
ਕ੍ਰਾਈਮ ਬ੍ਰਾਂਚ ਨੇ ਮੁਲਜ਼ਮ ਤੋਂ ਕਈ ਘੰਟਿਆਂ ਤਕ ਪੁੱਛਗਿੱਛ ਕੀਤੀ। ਮੁਲਜ਼ਮ ਨੇ ਦੱਸਿਆ ਕਿ ਚੰਡੀਗੜ੍ਹ 'ਚ ਕੇਸ ਦਰਜ ਹੋਣ ਦੇ ਬਾਅਦ ਉਹ ਜੀਂਦ ਤੋਂ ਆ ਕੇ ਪੰਚਕੂਲਾ ਰਹਿਣ ਲੱਗਾ ਸੀ। ਉਸਦੇ ਖਿਲਾਫ ਜੀਂਦ 'ਚ ਵੀ ਕੁੱਟਮਾਰ ਦਾ ਕੇਸ ਦਰਜ ਹੈ।


Related News