ਵਿਦੇਸ਼ ਭੇਜਣ ਦੇ ਨਾਂ ''ਤੇ ਮਾਰੀ ਲੱਖਾਂ ਦੀ ਠੱਗੀ, ਮਾਮਲਾ ਦਰਜ

02/27/2018 3:13:15 PM

ਰਾਹੋਂ (ਜ.ਬ) : ਵਿਦੇਸ਼ ਭੇਜਣ ਦੇ ਨਾ 'ਤੇ 3 ਲੱਖ ਦੀ ਠੱਗੀ ਮਾਰਨ ਦੇ ਦੋਸ਼ ਹੇਠ ਏਜੰਟ ਖਿਲਾਫ਼ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਥਾਣਾ ਰਾਹੋਂ ਦੇ ਏ.ਐੱਸ.ਆਈ. ਅਮਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਛੱਤਰ ਕੌਰ ਪਤਨੀ ਰੇਸ਼ਮ ਲਾਲ ਵਾਸੀ ਰੁੜ੍ਹਕੀ ਥਾਣਾ ਬਲਾਚੌਰ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਉਸ ਦਾ ਪੁੱਤਰ ਸਰਬਜੀਤ ਲਾਲ ਜੋ ਕਿ ਪਿਛਲੇ 4 ਸਾਲਾਂ ਤੋਂ ਸਾਈਪਰਸ 'ਚ ਰਹਿ ਰਿਹਾ ਹੈ ਨੇ ਅੱਗੇ ਡੈੱਨਮਾਰਕ ਜਾਣ ਲਈ ਟ੍ਰੈਵਲ ਏਜੰਟ ਕੁਲਦੀਪ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਗਲਿਬ ਕਲਾਂ ਜ਼ਿਲਾ ਲੁਧਿਆਣਾ ਨਾਲ ਗੱਲ ਕੀਤੀ ਸੀ, ਜਿਸ ਨੇ ਸਰਬਜੀਤ ਨੂੰ ਵਿਦੇਸ਼ ਭੇਜਣ ਦੇ ਨਾ 'ਤੇ 3 ਲੱਖ ਰੁਪਏ ਐਡਵਾਂਸ ਲਏ ਸੀ ਤੇ ਬਾਕੀ ਦੇ ਪੈਸੇ ਬਾਅਦ 'ਚ ਲੈਣ ਲਹੀ ਕਿਹਾ ਸੀ।
ਏਜੰਟ ਕੁਲਦੀਪ ਸਿੰਘ ਨੇ ਨਾ ਤਾਂ ਸਰਬਜੀਤ ਲਾਲ ਨੂੰ ਤਾਂ ਡੈੱਨਮਾਰਕ ਭੇਜਿਆ ਨਾ ਹੀ 3 ਲੱਖ ਰੁਪਏ ਵਾਪਸ ਕੀਤੇ। ਇਸਦੀ ਜਾਂਚ ਐੱਸ.ਐੱਸ.ਪੀ. ਨਵਾਂਸ਼ਹਿਰ ਵੱਲੋਂ ਆਰਥਿਕ ਅਪਰਾਧ ਸ਼ਾਖਾ ਦੇ ਇੰਸਪੈਕਟਰ ਅਜੈ ਕੁਮਾਰ ਤੋਂ ਕਰਵਾਈ ਗਈ, ਜਿਨ੍ਹਾਂ ਜਾਂਚ ਵਿਚ ਇਹ ਸ਼ਿਕਾਇਤ ਸਹੀ ਪਾਈ। ਐੱਸ.ਐੱਚ.ਓ. ਸੁਭਾਸ਼ ਬਾਠ ਨੇ ਦੱਸਿਆ ਕਿ ਏਜੰਟ ਕੁਲਦੀਪ ਸਿੰਘ ਖਿਲਾਫ਼ ਧਾਰਾ 420 ਅਧੀਨ ਮਾਮਲਾ ਦਰਜ ਕਰਕੇ ਉਸਨੂੰ ਏ.ਐੱਸ.ਆਈ. ਅਮਰ ਸਿੰਘ ਨੇ ਗ੍ਰਿਫ਼ਤਾਰ ਕਰਕੇ ਅਦਾਲਤ 'ਚ ਪੇਸ਼ ਕਰਕੇ ਜੱਜ ਸਾਹਿਬ ਦੇ ਹੁਕਮਾਂ 'ਤੇ ਜੇਲ ਭੇਜਿਆ ਗਿਆ।


Related News