ਪਤਨੀ ਦੇ ਨਾਮ ''ਤੇ ਹੋਈ ਅਜਿਹੀ ਲੁੱਟ ਤੁਸੀਂ ਕਦੇ ਨਹੀਂ ਸੁਣੀ ਹੋਵੇਗੀ

Friday, Nov 03, 2017 - 07:22 PM (IST)

ਗੁਰਦਾਸਪੁਰ (ਵਿਨੋਦ) : ਨੌਸਰਬਾਜ਼ ਲੁਟੇਰਿਆਂ ਵੱਲੋਂ ਆਏ ਦਿਨ ਠੱਗੀ ਦੇ ਨਵੇਂ-ਨਵੇਂ ਢੰਗਾਂ ਨਾਲ ਦੁਕਾਨਦਾਰਾਂ ਅਤੇ ਆਮ ਲੋਕਾਂ ਨੂੰ ਲੁੱਟ ਦਾ ਸ਼ਿਕਾਰ ਬਣਾਇਆ ਜਾਂਦਾ ਹੈ। ਅਜਿਹੀ ਇਕ ਵਾਰਦਾਤ ਅੱਡਾ ਭੈਣੀ ਮੀਆਂ ਖਾਂ ਦੇ ਠਾਣੇ ਦੇ ਸਾਹਮਣੇ ਵਾਪਰੀ ਜਿਥੇ ਇਕ ਨੌਜਵਾਨ ਲੜਕਾ-ਲੜਕੀ ਇਕ ਦੁਕਾਨਦਾਰ ਤੋਂ ਕੀਮਤੀ ਨਵਾਂ ਮੋਬਾਇਲ ਲੈ ਕੇ ਨਾਟਕੀ ਢੰਗ ਨਾਲ ਮੌਕੇ ਤੋਂ ਰਫੂ ਚੱਕਰ ਹੋ ਗਏ।
ਇਸ ਸਬੰਧੀ ਪੀੜਤ ਦੁਕਾਨਦਾਰ ਸਤਿੰਦਰ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਬਾਅਦ ਦੁਪਹਿਰ ਇਕ ਨੌਜਵਾਨ ਜਿਸ ਨੇ ਮੂੰਹ 'ਤੇ ਕੱਪੜਾ ਬੰਨਿਆ ਹੋਇਆ ਸੀ। ਦੁਕਾਨ ਅੰਦਰ ਆਇਆ ਅਤੇ ਇਕ ਨਵੇਂ ਕੀਮਤੀ ਮੋਬਾਇਲ ਦੀ ਮੰਗ ਕੀਤੀ ਅਤੇ ਨੌਸਰਬਾਜ਼ ਲੜਕੇ ਨੇ ਕਿਹਾ ਕਿ ਉਸ ਦੀ ਪਤਨੀ ਮੋਟਰਸਾਈਕਲ ਨੇੜੇ ਖੜ੍ਹੀ ਹੈ। ਉਹ ਉਸ ਨੂੰ ਮੋਬਾਇਲ ਫੋਨ ਪਸੰਦ ਕਰਵਾ ਕੇ ਵਾਪਸ ਆਵੇਗਾ। ਇਸ ਤੋਂ ਬਾਅਦ ਇਹ ਲੜਕਾ ਉਥੇ ਦੁਕਾਨ ਸਾਹਮਣੇ ਖੜ੍ਹੇ ਮੋਟਰਸਾਈਕਲ 'ਤੇ ਲੜਕੀ ਸਮੇਤ ਮੁਬਾਇਲ ਲੈ ਕੇ ਫਰਾਰ ਹੋ ਗਿਆ। ਦੁਕਾਨਦਾਰ ਦੇ ਕਰਿੰਦੇ ਨਵਪ੍ਰੀਤ ਅਤੇ ਉਸ ਦੇ ਇਕ ਹੋਰ ਸਾਥੀ ਸਤਨਾਮ ਸਿੰਘ ਨੇ ਲੁਟੇਰਿਆਂ ਦਾ ਪਿੱਛਾ ਕੀਤਾ ਅਤੇ ਪਿੰਡ ਨਾਨੋਵਾਲ ਖੁਰਦ ਨੇੜੇ ਉਨ੍ਹਾਂ ਨੌਸਰਬਾਜ ਲੁਟੇਰਿਆਂ ਨੂੰ ਘੇਰ ਲਿਆ ਤਾਂ ਮੋਟਰਸਾਈਕਲ ਚਲਾ ਰਹੇ ਨੌਜਵਾਨ ਨੇ ਲਵਪ੍ਰੀਤ ਅਤੇ ਉਸ ਦੇ ਸਾਥੀ 'ਤੇ ਪਿਸਤੌਲ ਤਾਣ ਲਈ। ਜਿਸ ਦੇ ਚਲਦਿਆਂ ਮਜਬੂਰੀ ਵੱਸ ਦੁਕਾਨਦਾਰਾਂ ਦੇ ਕਰਿੰਦੇ ਅਤੇ ਉਸ ਦੇ ਸਾਥੀ ਬੇਰੰਗ ਵਾਪਸ ਪਰਤ ਆਏ। ਇਹ ਸਾਰੀ ਘਟਨਾ ਦੁਕਾਨ 'ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ।


Related News