''ਚੰਨੀ ਬਜਾਜ'' ਨੂੰ ਪਿਆ ਦਿਲ ਦਾ ਦੌਰਾ, ਸੀ. ਬੀ. ਆਈ. ਨੇ ਘਰ ਮਾਰਿਆ ਸੀ ਛਾਪਾ

Thursday, Nov 07, 2019 - 04:57 PM (IST)

''ਚੰਨੀ ਬਜਾਜ'' ਨੂੰ ਪਿਆ ਦਿਲ ਦਾ ਦੌਰਾ, ਸੀ. ਬੀ. ਆਈ. ਨੇ ਘਰ ਮਾਰਿਆ ਸੀ ਛਾਪਾ

ਲੁਧਿਆਣਾ (ਸੇਠੀ) : ਮਸ਼ਹੂਰ ਸ਼ਰਾਬ ਕਾਰੋਬਾਰੀ ਚੰਨੀ ਬਜਾਜ ਨੂੰ ਦਿਲ ਦਾ ਦੌਰਾ ਪੈਣ ਦੀ ਖਬਰ ਸਾਹਮਣੇ ਆ ਰਹੀ ਹੈ। ਸੂਤਰਾਂ ਮੁਤਾਬਕ ਉਨ੍ਹਾਂ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ, ਜਿਸ ਦੇ ਬਾਅਦ ਤੁਰੰਤ ਉਨ੍ਹਾਂ ਨੂੰ ਹੀਰੋ ਡੀ. ਐੱਮ. ਸੀ. ਹਾਰਟ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ।

ਦੱਸਣਯੋਗ ਹੈ ਕਿ ਬੀਤੇ ਦਿਨੀਂ ਚੰਨੀ ਬਜਾਜ ਦੇ ਘਰ ਸੀ. ਬੀ. ਆਈ. ਦੀ ਟੀਮ ਵਲੋਂ ਛਾਪੇਮਾਰੀ ਕੀਤੀ ਗਈ ਸੀ ਅਤੇ ਟੀਮ ਵਲੋਂ ਕੁਝ ਦਸਤਾਵੇਜ਼ਾਂ ਨੂੰ ਵੀ ਆਪਣੇ ਕਬਜ਼ੇ 'ਚ ਲੈ ਲਿਆ ਗਿਆ ਸੀ। ਇਹ ਵੀ ਦੱਸ ਦੇਈਏ ਕਿ ਸੀ. ਬੀ. ਆਈ. ਨੇ ਬੈਂਕਾਂ ਦੇ 7200 ਕਰੋੜ ਰੁਪਏ ਤੋਂ ਜ਼ਿਆਦਾ ਦੀ ਧੋਖਾਧੜੀ ਦੇ ਮਾਮਲਿਆਂ 'ਚ ਡਿਫਾਲਟਰਾਂ 'ਤੇ ਇਹ ਕਾਰਵਾਈ ਕੀਤੀ ਸੀ।


author

Babita

Content Editor

Related News