ਕੈਪਟਨ ਨੇ ਤਾਲਮੇਲ ਕਮੇਟੀ ਲਈ ਚੰਨੀ ਤੇ ਰੰਧਾਵਾ ਨੂੰ ਕੀਤਾ ਨਾਮਜ਼ਦ
Tuesday, Sep 10, 2019 - 03:38 PM (IST)
![ਕੈਪਟਨ ਨੇ ਤਾਲਮੇਲ ਕਮੇਟੀ ਲਈ ਚੰਨੀ ਤੇ ਰੰਧਾਵਾ ਨੂੰ ਕੀਤਾ ਨਾਮਜ਼ਦ](https://static.jagbani.com/multimedia/2019_9image_15_32_237482842t.jpg)
ਸੁਲਤਾਨਪੁਰ ਲੋਧੀ (ਸੁਰਿੰਦਰ ਸਿੰਘ ਸੋਢੀ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਦਲ ਦੇ ਬਿਆਨ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਦਾ ਪੂਰਾ ਸਤਿਕਾਰ ਕਰਦੇ ਹਨ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਮਿਲ ਕੇ ਮਨਾਉਣ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ 'ਤੇ ਬਣਾਈ ਜਾ ਰਹੀ ਪੰਜ ਮੈਂਬਰੀ ਤਾਲਮੇਲ ਕਮੇਟੀ ਲਈ ਆਪਣੀ ਸਰਕਾਰ ਵਲੋਂ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਸੁਖਵਿੰਦਰ ਸਿੰਘ ਰੰਧਾਵਾ ਨੋਮੀਨੇਟ ਕਰਦੇ ਹਨ, ਜਦਕਿ ਪੰਜਵਾਂ ਮੈਂਬਰ ਸਲਾਹ ਮਸ਼ਵਰੇ ਤੋਂ ਬਾਅਦ ਬਣਾ ਲਿਆ ਜਾਵੇਗਾ ।ਕੈਪਟਨ ਨੇ ਸੁਲਤਾਨਪੁਰ ਲੋਧੀ ਵਿਖੇ ਹੋਈ ਕੈਬਨਿਟ ਦੀ ਮੀਟਿੰਗ ਦੀ ਸਮਾਪਤੀ 'ਤੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਛੇਵੇਂ ਪਾਤਸ਼ਾਹ ਜੀ ਦਾ ਸਾਜਿਆ ਤਖਤ ਹੈ ਉਸ ਦਾ ਹੁਕਮ ਕਿਹੜਾ ਮਾਈ ਦਾ ਲਾਲ ਟਾਲ ਸਕਦਾ ਹੈ।