ਚੰਡੀਗੜ੍ਹ ਰੇਲਵੇ ਸਟੇਸ਼ਨ ਨੂੰ ਵਿਸ਼ਵ ਪੱਧਰੀ ਬਣਾਉਣ ਦਾ ਕੰਮ ਸ਼ੁਰੂ, ਕੀਤੇ ਜਾਣਗੇ ਇਹ ਬਦਲਾਅ

Wednesday, Dec 28, 2022 - 11:16 AM (IST)

ਚੰਡੀਗੜ੍ਹ (ਲਲਨ ਯਾਦਵ) : ਰੇਲ ਲੈਂਡ ਡਿਵੈਲਪਮੈਂਟ ਵਿਕਾਸ ਅਥਾਰਟੀ (ਆਰ. ਐੱਲ. ਡੀ. ਏ.) ਨੇ ਚੰਡੀਗੜ੍ਹ ਰੇਲਵੇ ਸਟੇਸ਼ਨ ਨੂੰ ਵਿਸ਼ਵ ਪੱਧਰੀ ਬਣਾਉਣ ਲਈ ਕੰਮ ਸ਼ੁਰੂ ਕਰ ਦਿੱਤਾ ਹੈ। ਪਹਿਲੇ ਪੜਾਅ ਤਹਿਤ ਰੇਲਵੇ ਸਟੇਸ਼ਨ ’ਤੇ ਬਣੇ ਕੁੱਝ ਦਫ਼ਤਰਾਂ ਅਤੇ ਜਨਤਕ ਸਹੂਲਤਾਂ ਨੂੰ ਸ਼ਿਫਟ ਕੀਤਾ ਜਾਵੇਗਾ। ਇਸ ਸਬੰਧੀ ਅੰਬਾਲਾ ਡਵੀਜ਼ਨ ਦੇ ਅਧਿਕਾਰੀਆਂ ਵੱਲੋਂ ਰੇਲਵੇ ਸਟੇਸ਼ਨ ਦਾ ਨਿਰੀਖਣ ਵੀ ਕੀਤਾ ਗਿਆ ਹੈ। ਰੇਲਵੇ ਸਟੇਸ਼ਨ ਨੂੰ ਵਿਸ਼ਵ ਪੱਧਰੀ ਬਣਾਉਣ ਦੀ ਜ਼ਿੰਮੇਵਾਰੀ ਆਹਲੂਵਾਲੀਆ ਕੰਟਰੈਕਟ ਇੰਡੀਆ ਲਿਮਟਿਡ ਨੂੰ ਦਿੱਤੀ ਗਈ ਹੈ, ਜਿਸ ਨੇ ਮਿੱਟੀ ਦੇ ਸੈਂਪਲ ਚੈੱਕ ਕੀਤੇ ਹਨ। ਪਲੇਟਫਾਰਮ ਨੰਬਰ-1 ’ਤੇ ਪਹਿਲੀ ਅਤੇ ਦੂਜੀ ਸ਼੍ਰੇਣੀ ਦੇ ਵੇਟਿੰਗ ਰੂਮ (ਲੇਡੀਜ਼) ਨੂੰ ਢਾਹ ਦਿੱਤਾ ਜਾਵੇਗਾ। ਇਸ ਸਬੰਧੀ ਰੇਲਵੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਰੇਲਵੇ ਸਟੇਸ਼ਨ ’ਤੇ ਦੋ ਵੇਟਿੰਗ ਹਾਲ ਰਹਿਣਗੇ। ਇਸ ਦੇ ਨਾਲ ਹੀ ਵੇਟਿੰਗ ਹਾਲ ਨੂੰ ਕਿਸੇ ਹੋਰ ਕਮਰੇ ’ਚ ਸ਼ਿਫਟ ਕਰਨ ’ਤੇ ਵਿਚਾਰ ਚੱਲ ਰਿਹਾ ਹੈ। ਉਮੀਦ ਹੈ ਕਿ ਦੋਵੇਂ ਕਮਰਿਆਂ ਨੂੰ ਤੋੜਨ ਤੋਂ ਪਹਿਲਾਂ ਨਵੇਂ ਵੇਟਿੰਗ ਹਾਲ ਦਾ ਪ੍ਰਬੰਧ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਚੰਡੀਗੜ੍ਹ ਤੋਂ ਵੱਡੀ ਖ਼ਬਰ : ਕੁੜੀ ਨਾਲ 4 ਦਿਨਾਂ ਤੱਕ ਵਾਰੀ-ਵਾਰੀ ਗੈਂਗਰੇਪ ਕਰਦੇ ਰਹੇ ਦਰਿੰਦੇ, ਅਖ਼ੀਰ ਪੀੜਤਾ ਨੇ...
3 ’ਚੋਂ 1 ਰਿਟਾਇਰਿੰਗ ਰੂਮ ਨੂੰ ਢਾਹਿਆ ਜਾਵੇਗਾ
ਰੇਲਵੇ ਸਾਈਡ ਤੋਂ ਯਾਤਰੀਆਂ ਨੂੰ ਵਧੀਆ ਸਹੂਲਤਾਂ ਦੇਣ ਲਈ 3 ਏ. ਸੀ. ਰਿਟਾਇਰਿੰਗ ਰੂਮ ਬਣਾਏ ਗਏ ਸਨ, ਜਿਨ੍ਹਾਂ ਵਿਚੋਂ 1 ਨੂੰ ਢਾਹ ਦਿੱਤਾ ਜਾਵੇਗਾ। ਅਧਿਕਾਰੀਆਂ ਦਾ ਕਹਿਣਾ ਹੈ ਕਿ ਰੇਲਵੇ ਦੇ ਦੋ ਏ. ਸੀ. ਰਿਟਾਇਰਿੰਗ ਰੂਮ ਬਚ ਜਾਣਗੇ। ਇਸ ਲਈ ਯਾਤਰੀਆਂ ਨੂੰ ਕੋਈ ਪਰੇਸ਼ਾਨੀ ਨਹੀਂ ਹੋਵੇਗੀ। ਇਸ ਦੇ ਨਾਲ ਹੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਨੈਕ ਬਾਰ ਢਾਹ ਕੇ ਕਿਸੇ ਹੋਰ ਥਾਂ ’ਤੇ ਸ਼ਿਫਟ ਕਰਨ ਦਾ ਵਿਚਾਰ ਚੱਲ ਰਿਹਾ ਹੈ।

ਇਹ ਵੀ ਪੜ੍ਹੋ : ਨਵੇਂ ਸਾਲ ਤੋਂ ਪਹਿਲੀ ਸ਼ਾਮ ਹੁੱਲੜਬਾਜ਼ੀ ਕਰਨ ਵਾਲੇ ਸਾਵਧਾਨ! ਪੁਲਸ ਵਿਭਾਗ ਕਰੇਗਾ ਸਖ਼ਤੀ
ਚੀਫ਼ ਟਿਕਟ ਇੰਸਪੈਕਟਰ ਰੂਮ ਅਤੇ ਐਗਜ਼ੀਕਿਊਟਿਵ ਲੌਂਜ ਵੀ ਹੋਵੇਗਾ ਸ਼ਿਫਟ
ਇਸ ਦੇ ਨਾਲ ਹੀ ਮੁੱਖ ਟਿਕਟ ਨਿਰੀਖਣ ਰੂਮ ਅਤੇ ਵੀ. ਆਈ. ਪੀ. ਐਗਜ਼ੈਕਟਿਵ ਲੌਂਜ ਨੂੰ ਵੀ ਢਾਹ ਕੇ ਕਿਸੇ ਹੋਰ ਥਾਂ ਸ਼ਿਫਟ ਕਰ ਦਿੱਤਾ ਜਾਵੇਗਾ। ਚੀਫ਼ ਟਿਕਟ ਇੰਸਪੈਕਟਰ ਦਾ ਕਮਰਾ ਵੀ ਦੂਜੇ ਪਾਸੇ ਤਬਦੀਲ ਕਰ ਦਿੱਤਾ ਜਾਵੇਗਾ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਹੜੇ ਦਫ਼ਤਰਾਂ ਦੀ ਲੋੜ ਹੋਵੇਗੀ, ਉਨ੍ਹਾਂ ਨੂੰ ਕਿਸੇ ਹੋਰ ਥਾਂ ’ਤੇ ਸ਼ਿਫਟ ਕਰ ਦਿੱਤਾ ਜਾਵੇਗਾ।
ਆਰਜ਼ੀ ਤੌਰ ’ਤੇ ਬਣਾਇਆ ਜਾਵੇਗਾ ਟਾਇਲਟ
ਚੰਡੀਗੜ੍ਹ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ-1 ’ਤੇ ਇਕ ਹੀ ਟਾਇਲਟ ਅਤੇ ਵਾਸ਼ਰੂਮ ਹੈ। ਅਜਿਹੀ ਸਥਿਤੀ 'ਚ ਵਿਭਾਗ ਵੱਲੋਂ ਵਿਸ਼ਵ ਪੱਧਰੀ ਉਸਾਰੀ ਅਧੀਨ ਮਰਦਾਂ ਅਤੇ ਔਰਤਾਂ ਦੇ ਪਖ਼ਾਨੇ ਨੂੰ ਵੀ ਢਾਹ ਦਿੱਤਾ ਜਾਵੇਗਾ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਵਿਸ਼ਵ ਪੱਧਰੀ ਰੇਲਵੇ ਸਟੇਸ਼ਨ ਦਾ ਨਿਰਮਾਣ ਪੂਰਾ ਨਹੀਂ ਹੋ ਜਾਂਦਾ, ਉਦੋਂ ਤੱਕ ਅਸਥਾਈ ਪਖਾਨੇ ਅਤੇ ਵਾਸ਼ਰੂਮ ਬਣਾਏ ਜਾਣਗੇ। ਇਸ ਤੋਂ ਬਾਅਦ ਹੀ ਪਹਿਲਾਂ ਤੋਂ ਬਣੇ ਟਾਇਲਟ ਨੂੰ ਹਟਾਇਆ ਜਾਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


 


Babita

Content Editor

Related News