''ਚੰਡੀਗੜ੍ਹ ਰੇਲਵੇ ਸਟੇਸ਼ਨ'' ਵਰਲਡ ਕਲਾਸ ਬਣਨ ਲਈ ਤਿਆਰ

01/08/2020 3:50:17 PM

ਚੰਡੀਗੜ੍ਹ (ਲਲਨ) : ਚੰਡੀਗੜ੍ਹ ਰੇਲਵੇ ਸਟੇਸ਼ਨ ਨੂੰ ਵਰਲਡ ਕਲਾਸ ਬਣਾਉਣ ਦਾ ਕੰਮ ਸ਼ੁਰੂ ਕਰਨ ਲਈ ਉੱਤਰ ਰੇਲਵੇ ਦੇ ਜੀ. ਐੱਮ. ਟੀ. ਪੀ. ਸਿੰਘ ਨੇ ਮੰਗਲਵਾਰ ਨੂੰ ਚੰਡੀਗੜ੍ਹ ਰੇਲਵੇ ਸਟੇਸ਼ਨ ਦਾ ਦੌਰਾ ਕੀਤਾ ਅਤੇ ਇਸ ਦੌਰਾਨ ਇੰਡੀਅਨ ਰੇਲਵੇ ਸਟੇਸ਼ਨ ਡਿਵੈਲਪਮੈਂਟ ਕਾਰਪੋਰੇਸ਼ਨ ਵਲੋਂ ਤਿਆਰ ਕੀਤਾ ਗਿਆ ਅੰਤਿਮ ਨਕਸ਼ਾ ਦੇਖਿਆ ਅਤੇ ਇਸ ਨੂੰ ਹਰੀ ਝੰਡੀ ਦੇ ਦਿੱਤੀ। ਵਰਲਡ ਕਲਾਸ ਰੇਲਵੇ ਸਟੇਸ਼ਨ ਦਾ ਨਿਰਮਾਣ ਕਾਰਜ ਮਾਰਚ ਦੇ ਪਹਿਲੇ ਹਫਤੇ ਤੋਂ ਸ਼ੁਰੂ ਹੋ ਜਾਵੇਗਾ।

ਇਸ ਦੇ ਨਾਲ ਹੀ ਆਈ. ਆਰ. ਐੱਸ. ਡੀ. ਸੀ. ਦੇ ਅਧਿਕਾਰੀਆਂ ਵਲੋਂ ਨਿਰਮਾਣ ਵਿਚਕਾਰ ਆਉਣ ਵਾਲੀਆਂ ਕੁਝ ਇਮਾਰਤਾਂ ਨੂੰ ਵੀ ਤੋੜਨ ਬਾਰੇ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨੂੰ ਦੂਜੀ ਥਾਂ ਸ਼ਿਫਟ ਕਰਨ ਬਾਰੇ ਦੱਸਿਆ ਗਿਆ। ਜੀ. ਐੱਮ. ਨੇ ਆਈ. ਆਰ. ਐੱਸ. ਡੀ. ਸੀ. ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਚੰਡੀਗੜ੍ਹ-ਪੰਚਕੂਲਾ ਲਈ ਬਣਨ ਵਾਲੇ ਸਬ-ਵੇ ਨੂੰ ਦੂਰ-ਦੂਰ ਬਣਾਇਆ ਜਾਵੇ। ਨਕਸ਼ੇ 'ਚ ਪਲੇਟਫਾਰਮ ਨੰਬਰ-1 ਦੀ ਲੰਬਾਈ ਅਤੇ ਚੌੜਾਈ ਘੱਟ ਲੱਗ ਰਹੀ ਸੀ, ਜਿਸ 'ਤੇ ਉਨ੍ਹਾਂ ਨੇ ਕਿਹਾ ਕਿ ਇਸ ਦੀ ਲੰਬਾਈ ਅਤੇ ਚੌੜਾਈ 'ਚ ਕਮੀ ਨਹੀਂ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਹਰਿਆਣਾ ਅਤੇ ਪੰਜਾਬ 'ਚ ਅੰਡਰ ਪਾਸ ਅਤੇ ਸਬ-ਵੇ ਬਣਾਉਣ ਨੂੰ ਲੈ ਕੇ ਸਕੱਤਰਾਂ ਨਾਲ ਵੀ ਬੈਠਕ ਕੀਤੀ।


Babita

Content Editor

Related News