ਸ਼ੀਸ਼ੇ ਦੀ ਤਰ੍ਹਾਂ ਲਿਸ਼ਕਾਂ ਮਾਰ ਰਿਹੈ ਸਿਟੀ ਬਿਊਟੀਫੁੱਲ ਚੰਡੀਗੜ੍ਹ, ਬਹੁਤ ਹੀ ਖਾਸ ਮਹਿਮਾਨ ਹੈ ਆਉਣ ਵਾਲਾ (ਤਸਵੀਰਾਂ)

09/10/2015 10:35:18 AM

ਚੰਡੀਗੜ੍ਹ-ਪ੍ਰਧਾਨ ਮੰਤਰੀ ਨਰਿੰਦਰ ਮੋਦੀ 11 ਸਤੰਬਰ ਮਤਲਬ ਸ਼ੁੱਕਰਵਾਰ ਨੂੰ ਸਿਟੀ ਬਿਊਟੀਫੁੱਲ ਚੰਡੀਗੜ੍ਹ ਪਹੁੰਚ ਰਹੇ ਹਨ, ਜਿਸ ਕਾਰਨ ਪੂਰਾ ਸ਼ਹਿਰ ਸ਼ੀਸ਼ੇ ਦੀ ਤਰ੍ਹਾਂ ਲਿਸ਼ਕ ਰਿਹਾ ਹੈ। ਪ੍ਰਸ਼ਾਸਨ ਵਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਫਾਈ ਦਾ ਖਾਸ ਖਿਆਲ ਰੱਖਿਆ ਜਾਵੇ ਤਾਂ ਜੋ ਪ੍ਰਧਾਨ ਮੰਤਰੀ ਮੋਦੀ ਨੂੰ ਕਿਸੇ ਤਰ੍ਹਾਂ ਦੀ ਕੋਈ ਕਮੀ ਨਾ ਦਿਖਾਈ ਦੇਵੇ। ਇਸ ਲਈ ਪ੍ਰਧਾਨ ਮੰਤਰੀ ਦੇ ਸੁਆਗਤ ਦੀਆਂ ਤਿਆਰੀਆਂ ਜ਼ੋਰਾਂ ਨਾਲ ਚੱਲ ਰਹੀਆਂ ਹਨ। 
ਇੱਥੇ ਪਹੁੰਚ ਕੇ ਪ੍ਰਧਾਨ ਮੰਤਰੀ ਮੋਦੀ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਏਅਰਪੋਰਟ ਦਾ ਉਦਘਾਟਨ ਕਰਨਗੇ ਅਤੇ ਫਿਰ ਪੀ. ਜੀ. ਆਈ. ''ਚ ਆਯੋਜਿਤ ਡਿਗਰੀ ਵੰਡ ਸਮਾਰੋਹ ''ਚ ਸ਼ਿਰਕੱਤ ਕਰਨਗੇ। ਵਿਦਿਆਰਥੀਆਂ ਨੂੰ ਡਿਗਰੀਆਂ ਵੰਡਣ ਤੋਂ ਬਾਅਦ ਮੋਦੀ ਨੇ ਜਿਸ ਜਗ੍ਹਾ ''ਤੇ ਰੈਲੀ ਕਰਨੀ ਹੈ, ਉਹ ਜਗ੍ਹਾ ਸ਼ਮਸ਼ਾਨ ਘਾਟ ਦੇ ਬਿਲਕੁਲ ਨੇੜੇ ਹੈ, ਇਸ ਲਈ ਹੋ ਸਕਦਾ ਹੈ ਕਿ ਜੇਕਰ ਕਿਸੇ ਨੇ ਅੰਤਿਮ ਸੰਸਕਾਰ ਕਰਨਾ ਹੈ ਤਾਂ ਉਸ ਨੂੰ ਸ਼ਾਮ ਤੱਕ ਇੰਤਜ਼ਾਰ ਕਰਨਾ ਪੈ ਸਕਦਾ ਹੈ। 
ਪ੍ਰਧਾਨ ਮੰਤਰੀ ਮੋਦੀ ਜਿਸ ਜਗ੍ਹਾ ''ਤੇ ਭਾਸ਼ਣ ਦੇਣਗੇ, ਉਹ ਬਿਲਕੁਲ ਵਾਟਰ ਪਰੂਫ ਹੋਵੇਗੀ। ਇਸ ਦੇ ਨਾਲ ਹੀ ਏਅਰਪੋਰਟ ਦੇ ਨੇੜਲੇ ਇਲਾਕੇ ਨੂੰ ਵੀ ਪੁਲਸ ਨੇ ਪੂਰੀ ਤਰ੍ਹਾਂ ਆਪਣੇ ਕਬਜ਼ੇ ''ਚ ਲੈ ਲਿਆ ਹੈ ਅਤੇ ਹਰ ਪਾਸੇ ਪੁਲਸ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Babita Marhas

News Editor

Related News