ਮਿੰਟਾਂ 'ਚ ਸੀਲ ਹੋਵੇਗਾ ਚੰਡੀਗੜ੍ਹ ਸ਼ਹਿਰ! ਲਾਗੂ ਹੋਵੇਗਾ ਨਵਾਂ ਸੁਰੱਖਿਆ ਸਿਸਟਮ, ਕੈਸ਼ੀਅਰ ਕਤਲਕਾਂਡ ਮਗਰੋਂ...

Monday, Jun 22, 2026 - 12:56 PM (IST)

ਮਿੰਟਾਂ 'ਚ ਸੀਲ ਹੋਵੇਗਾ ਚੰਡੀਗੜ੍ਹ ਸ਼ਹਿਰ! ਲਾਗੂ ਹੋਵੇਗਾ ਨਵਾਂ ਸੁਰੱਖਿਆ ਸਿਸਟਮ, ਕੈਸ਼ੀਅਰ ਕਤਲਕਾਂਡ ਮਗਰੋਂ...

ਚੰਡੀਗੜ੍ਹ (ਸੁਸ਼ੀਲ) : ਇੱਥੇ ਸੈਕਟਰ-11 ਸਥਿਤ ਸ਼੍ਰੀ ਕੁਮਾਰ ਕੈਮਿਸਟ ਦੇ ਕੈਸ਼ੀਅਰ ਜਾਨਕੀ ਦਾਸ ਦੇ ਦਿਨ-ਦਿਹਾੜੇ ਕਤਲ ਤੋਂ ਬਾਅਦ ਪੁਲਸ ਨੇ ਸੁਰੱਖਿਆ ਤੇ ਨਿਗਰਾਨੀ ਪ੍ਰਣਾਲੀ ’ਚ ਵੱਡੇ ਬਦਲਾਅ ਕਰਨ ਦਾ ਫ਼ੈਸਲਾ ਕੀਤਾ ਹੈ। ਹੁਣ ਕਿਸੇ ਵੀ ਅਪਰਾਧਿਕ ਘਟਨਾ ਤੋਂ ਬਾਅਦ ਮਿੰਟਾਂ ਅੰਦਰ ਪੂਰੇ ਸ਼ਹਿਰ ਨੂੰ ਸੀਲ ਕੀਤਾ ਜਾਵੇਗਾ, ਜਦੋਂ ਕਿ ਬੀਟ ਸਟਾਫ਼ ਨੂੰ ਆਪਣੇ ਖੇਤਰ ਤੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ। ਪੁਲਸ ਵਿਭਾਗ ਵੱਲੋਂ ਬੀਟ ਸਟਾਫ, ਟ੍ਰੈਫਿਕ ਪੁਲਸ ਤੇ ਪੀ. ਸੀ. ਆਰ. ਮੁਲਾਜ਼ਮਾਂ ਲਈ ਕਰੀਬ 2800 ਅਜਿਹੇ ਆਧੁਨਿਕ ਵਾਇਰਲੈੱਸ ਸੈੱਟ ਖਰੀਦੇ ਜਾ ਰਹੇ ਹਨ, ਜਿਨ੍ਹਾਂ ਰਾਹੀਂ ਉਨ੍ਹਾਂ ਦੀ ਲੋਕੇਸ਼ਨ ਹਰ ਸਮੇਂ ਟਰੈਕ ਕੀਤੀ ਜਾ ਸਕੇਗੀ।

ਇਹ ਵੀ ਪੜ੍ਹੋ : ਵਾਹਨ ਚਾਲਕਾਂ ਲਈ ਵੱਡੀ ਚਿਤਾਵਨੀ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਇਹ ਜ਼ਰੂਰੀ ਖ਼ਬਰ

ਇਸ ਨਾਲ ਸੀਨੀਅਰ ਅਧਿਕਾਰੀ ਇਹ ਯਕੀਨੀ ਬਣਾਉਣਗੇ ਕਿ ਡਿਊਟੀ ’ਤੇ ਤਾਇਨਾਤ ਕਰਮਚਾਰੀ ਨਿਰਧਾਰਤ ਇਲਾਕੇ ’ਚ ਹੀ ਮੌਜੂਦ ਹਨ। ਪੁਲਸ ਨੇ ਸਾਰੇ ਥਾਣਾ ਮੁਖੀਆਂ ਨੂੰ ਆਪਣੇ ਖੇਤਰਾਂ ਤੋਂ ਬਾਹਰ ਜਾਣ ਵਾਲੀਆਂ ਸੜਕਾਂ ਦੀ ਪਛਾਣ ਕਰਕੇ ਤੁਰੰਤ ਨਾਕਾਬੰਦੀ ਲਈ ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਇਸ ਵਾਰ ਸ਼ਹਿਰ ਨੂੰ ਸੀਲ ਕਰਨ ਦੀ ਪੂਰੀ ਜ਼ਿੰਮੇਵਾਰੀ ਐੱਸ. ਪੀ. ਸਿਟੀ ਨੂੰ ਸੌਂਪੀ ਗਈ ਹੈ। ਇਸ ਲਈ ਹਰ ਥਾਣੇ ਨੂੰ 40 ਤੋਂ 45 ਨਵੇਂ ਬੈਰੀਕੇਡ ਮੁਹੱਈਆ ਕਰਵਾਏ ਜਾ ਰਹੇ ਹਨ।

ਇਹ ਵੀ ਪੜ੍ਹੋ : ਪੰਜਾਬ : ਗੈਸ ਸਿਲੰਡਰਾਂ ਨੂੰ ਲੈ ਕੇ ਵੱਡੀ ਚਿਤਾਵਨੀ ਜਾਰੀ, ਖ਼ਪਤਕਾਰ ਹੋ ਜਾਣ ਅਲਰਟ! ਬੇਹੱਦ ਸਾਵਧਾਨ ਰਹਿਣ ਦੀ ਲੋੜ

ਨਾਕਿਆਂ ’ਤੇ ਉੱਠੇ ਸਵਾਲ

ਕੈਸ਼ੀਅਰ ਕਤਲਕਾਂਡ ਨੇ ਪੁਲਸ ਦੇ ਨਾਕਾ ਸਿਸਟਮ ’ਤੇ ਵੀ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਹੈਰਾਨੀਜਨਕ ਹੈ ਕਿ ਜਾਨਕੀ ਦਾਸ ਦਾ ਕਤਲ ਉਸੇ ਥਾਂ ਹੋਇਆ, ਜਿੱਥੇ ਨਾਕਾ ਲੱਗਿਆ ਹੋਇਆ ਸੀ ਪਰ ਉੱਥੇ ਤਾਇਨਾਤ ਮੁਲਾਜ਼ਮਾਂ ਨੂੰ ਘਟਨਾ ਦੀ ਭਿਣਕ ਤੱਕ ਨਹੀਂ ਲੱਗੀ। ਕਾਤਲ ਵਾਰਦਾਤ ਨੂੰ ਅੰਜਾਮ ਦੇ ਕੇ ਆਟੋ ਰਾਹੀਂ ਫ਼ਰਾਰ ਹੋ ਗਏ। ਇਸ ਤੋਂ ਪਹਿਲਾਂ ਵੀ ਸੈਕਟਰ-9 ਦੇ ਪ੍ਰਾਪਰਟੀ ਡੀਲਰ ਕਤਲ ਮਾਮਲੇ ਤੇ ਪੰਜਾਬ ਭਾਜਪਾ ਦਫ਼ਤਰ ’ਤੇ ਹੋਏ ਬੰਬ ਹਮਲੇ ਦੇ ਦੋਸ਼ੀ ਸ਼ਹਿਰ ਦੇ ਨਾਕਿਆਂ ਤੋਂ ਲੰਘ ਕੇ ਫ਼ਰਾਰ ਹੋ ਗਏ ਸਨ। ਅਜਿਹੇ ਮਾਮਲਿਆਂ ਨੇ ਨਾਕਾਬੰਦੀ ਦੀ ਪ੍ਰਭਾਵਸ਼ੀਲਤਾ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।

ਬੀਟ ਸਿਸਟਮ ਹੋਵੇਗਾ ਮਜ਼ਬੂਤ

ਪੁਲਸ ਵਿਭਾਗ ਹੁਣ ਬੀਟ ਸਿਸਟਮ ਨੂੰ ਹੋਰ ਮਜ਼ਬੂਤ ਕਰਨ ਦੀ ਯੋਜਨਾ ’ਤੇ ਕੰਮ ਕਰ ਰਿਹਾ ਹੈ। ਬੀਟ ਮੁਲਾਜ਼ਮਾਂ ਨੂੰ ਬਾਜ਼ਾਰਾਂ ਤੇ ਵਪਾਰਕ ਇਲਾਕਿਆਂ ਵਿੱਚ ਨਿਯਮਿਤ ਗਸ਼ਤ ਕਰਨ ਤੇ ਦੁਕਾਨਦਾਰਾਂ ਨਾਲ ਸਿੱਧਾ ਸੰਪਰਕ ਬਣਾਉਣ ਲਈ ਕਿਹਾ ਗਿਆ ਹੈ, ਤਾਂ ਜੋ ਲੋਕਾਂ ’ਚ ਸੁਰੱਖਿਆ ਦੀ ਭਾਵਨਾ ਮਜ਼ਬੂਤ ਹੋ ਸਕੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e


author

Babita

Content Editor

Related News