ਯਾਤਰੀਆਂ ਲਈ Good News! ਜਲੰਧਰ ਸਿਟੀ ਸਣੇ 7 ਸਟੇਸ਼ਨਾਂ 'ਤੇ ਸ਼ੁਰੂ ਹੋਈ ਇਹ ਖ਼ਾਸ ਸਹੂਲਤ

Sunday, Jun 21, 2026 - 03:26 PM (IST)

ਯਾਤਰੀਆਂ ਲਈ Good News! ਜਲੰਧਰ ਸਿਟੀ ਸਣੇ 7 ਸਟੇਸ਼ਨਾਂ 'ਤੇ ਸ਼ੁਰੂ ਹੋਈ ਇਹ ਖ਼ਾਸ ਸਹੂਲਤ

ਜਲੰਧਰ (ਪੁਨੀਤ)-ਰੇਲ ਮੰਡਲ ਨੇ ਯਾਤਰੀ ਸਹੂਲਤਾਂ ਦੇ ਵਿਸਥਾਰ ਅਤੇ ਗ਼ੈਰ-ਕਿਰਾਇਆ ਮਾਲੀਆ (ਰੈਵਨਿਊ) ਵਧਾਉਣ ਦੀ ਦਿਸ਼ਾ ਵਿਚ ਮਹੱਤਵਪੂਰਨ ਕਦਮ ਚੁੱਕਦੇ ਹੋਏ ਕਈ ਨਵੇਂ ਵਪਾਰਕ ਇਕਰਾਰਨਾਮੇ (ਕੰਟਰੈਕਟ) ਅਲਾਟ ਕੀਤੇ ਹਨ। ਮੰਡਲ ਦੀ ਇਸ ਸ਼ੁਰੂਆਤ ਨਾਲ ਯਾਤਰੀਆਂ ਅਤੇ ਵਪਾਰੀਆਂ ਨੂੰ ਵੀ ਬਿਹਤਰ ਸਹੂਲਤਾਂ ਮਿਲਣਗੀਆਂ।

ਇਸ ਪ੍ਰਕਿਰਿਆ ਜ਼ਰੀਏ ਟ੍ਰੇਨ ਨੰਬਰ 04652, 14664 ਅਤੇ 11058 ਵਿਚ ਐੱਸ. ਐੱਲ. ਆਰ. (ਗਾਰਡ ਵੈਨ) ਲੀਜ਼ਿੰਗ ਇਕਰਾਰਨਾਮੇ ਸਫ਼ਲਤਾਪੂਰਵਕ ਅਲਾਟ ਕੀਤੇ ਗਏ ਹਨ। ਇਨ੍ਹਾਂ ਇਕਰਾਰਨਾਮਿਆਂ ਨਾਲ ਰੇਲਵੇ ਨੂੰ ਲਗਭਗ 2.68 ਕਰੋੜ ਰੁਪਏ ਦਾ ਵਾਧੂ ਮਾਲੀਆ ਪ੍ਰਾਪਤ ਹੋਵੇਗਾ। ਇਸ ਜ਼ਰੀਏ ਪਾਰਸਲ ਅਤੇ ਸਾਮਾਨ (ਲਗੇਜ) ਢੋਆ-ਢੁਆਈ ਸੇਵਾਵਾਂ ਨੂੰ ਹੁਲਾਰਾ ਮਿਲੇਗਾ ਅਤੇ ਵਪਾਰੀਆਂ ਨੂੰ ਆਪਣੇ ਸਾਮਾਨ ਦੀ ਤੇਜ਼, ਸੁਰੱਖਿਅਤ ਅਤੇ ਕਿਫ਼ਾਇਤੀ ਢੋਆ-ਢੁਆਈ ਦੀ ਸਹੂਲਤ ਮਿਲ ਸਕੇਗੀ। ਵਿਸ਼ੇਸ਼ ਗੱਲ ਇਹ ਹੈ ਕਿ ਅੰਮ੍ਰਿਤਸਰ-ਨਿਊ ਜਲਪਾਈਗੁੜੀ ਹਫ਼ਤਾਵਾਰੀ ਐਕਸਪ੍ਰੈੱਸ (14664) ਵਿਚ ਪਹਿਲੀ ਵਾਰ ਐੱਸ. ਐੱਲ. ਆਰ. ਲੀਜ਼ਿੰਗ ਇਕਰਾਰਨਾਮਾ ਅਲਾਟ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਪਟਿਆਲਾ ਵਿਖੇ ਰਸਤੇ 'ਚ ਘੇਰ ਨੌਜਵਾਨ ਦਾ ਬੇਰਹਿਮੀ ਨਾਲ ਕੀਤਾ ਕਤਲ

ਅਧਿਕਾਰੀਆਂ ਨੇ ਦੱਸਿਆ ਕਿ 7 ਪ੍ਰਮੁੱਖ ਸਟੇਸ਼ਨਾਂ ’ਤੇ ਡਿਜੀਟਲ ਸਟੋਰੇਜ ਲਾਕਰ ਸਹੂਲਤ ਮੁਹੱਈਆ ਹੋਵੇਗੀ, ਇਨ੍ਹਾਂ ਵਿਚ ਜਲੰਧਰ ਸਿਟੀ, ਜਲੰਧਰ ਕੈਂਟ, ਅੰਮ੍ਰਿਤਸਰ, ਲੁਧਿਆਣਾ, ਬਿਆਸ, ਫਗਵਾੜਾ ਅਤੇ ਫਿਰੋਜ਼ਪੁਰ ਸਟੇਸ਼ਨ ਸ਼ਾਮਲ ਹਨ। ਇਸ ਸਹੂਲਤ ਨਾਲ ਯਾਤਰੀਆਂ ਨੂੰ ਸਟੇਸ਼ਨ ਕੰਪਲੈਕਸ ਵਿਚ ਹੀ ਆਪਣੇ ਸਾਮਾਨ ਨੂੰ ਸੁਰੱਖਿਅਤ ਰੱਖਣ ਦੀ ਆਧੁਨਿਕ ਵਿਵਸਥਾ ਮਿਲੇਗੀ। ਉੱਥੇ ਹੀ, ਬਿਆਸ, ਫਿਰੋਜ਼ਪੁਰ ਕੈਂਟ ਅਤੇ ਫਗਵਾੜਾ ਰੇਲਵੇ ਸਟੇਸ਼ਨਾਂ ’ਤੇ ਪਹਿਲੀ ਵਾਰ ਡਿਜੀਟਲ ਸਟੋਰੇਜ ਲਾਕਰ ਸਹੂਲਤ ਦੇ ਸੰਚਾਲਨ ਲਈ ਤਿੰਨ ਸਾਲ ਦੀ ਮਿਆਦ ਦਾ ਇਕਰਾਰਨਾਮਾ ਵੀ ਅਲਾਟ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਪੰਜਾਬ 'ਚ ਗੈਂਗਸਟਰ ਨੈੱਟਵਰਕ ਦਾ ਪਰਦਾਫ਼ਾਸ਼! ਵਿਦੇਸ਼ੀ ਹੈਂਡਲਰਾਂ ਦੇ 3 ਗੁਰਗੇ ਹਥਿਆਰਾਂ ਸਣੇ ਗ੍ਰਿਫ਼ਤਾਰ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News