PGI ਦੇ ਇਤਿਹਾਸ 'ਚ ਪਹਿਲੀ ਵਾਰ ਵਿਲੱਖਣ ਸਰਜਰੀ, ਛੋਟੇ ਹਾਰਟ ਪੰਪ ਨਾਲ ਬਚਾਈ 90 ਸਾਲਾ ਬਿਰਧ ਦੀ ਜਾਨ
Friday, Jul 01, 2022 - 01:00 PM (IST)
ਚੰਡੀਗੜ੍ਹ (ਪਾਲ) : ਚੰਡੀਗੜ੍ਹ ਪੀ. ਜੀ. ਆਈ. ਕਾਰਡੀਅਕ ਸੈਂਟਰ 'ਚ ਪਹਿਲੀ ਵਾਰ ਇਕ ਵਿਲੱਖਣ ਸਰਜਰੀ ਕਰ ਕੇ ਇਕ ਮਰੀਜ਼ ਦੀ ਜਾਨ ਬਚਾਈ ਗਈ ਹੈ। ਸਰਜਰੀ ਤਾਂ ਵਿਲੱਖਣ ਸੀ ਪਰ ਸਭ ਤੋਂ ਵੱਡੀ ਚੁਣੌਤੀ ਮਰੀਜ਼ ਦੀ ਉਮਰ ਸੀ। ਪੀ. ਜੀ. ਆਈ. ਦੇ ਐਡਵਾਂਸਡ ਕਾਰਡੀਅਕ ਸੈਂਟਰ ਨੇ 90 ਸਾਲਾ ਬਜ਼ੁਰਗ ਦੀ ਐਂਜੀਓਪਲਾਸਟੀ ਕੀਤੀ ਹੈ। ਪੀ. ਜੀ. ਆਈ. ਦੇ ਇਤਿਹਾਸ 'ਚ ਇਹ ਆਪਣੀ ਕਿਸਮ ਦੀ ਪਹਿਲੀ ਸਰਜਰੀ ਹੈ। ਇਹ ਸਰਜਰੀ ਪੀ. ਜੀ. ਆਈ. ਦੇ ਕਾਰਡੀਅਕ ਸੈਂਟਰ ਦੇ ਮੁਖੀ ਡਾ. ਯਸ਼ਪਾਲ ਸ਼ਰਮਾ ਅਤੇ ਐਸੋਸੀਏਟ ਪ੍ਰੋਫੈਸਰ ਡਾ. ਹਿਮਾਂਸ਼ੂ ਗੁਪਤਾ ਦੀ ਨਿਗਰਾਨੀ ਹੇਠ ਕੀਤੀ ਗਈ ਹੈ।
ਇਹ ਵੀ ਪੜ੍ਹੋ : ਪੰਜਾਬ ਤੇ ਹਰਿਆਣਾ 'ਚ 'ਮਾਨਸੂਨ' ਦੀ ਧਮਾਕੇਦਾਰ ਐਂਟਰੀ, ਅਜੇ ਪੈਂਦਾ ਰਹੇਗਾ ਮੀਂਹ
ਡਾ. ਗੁਪਤਾ ਨੇ ਦੱਸਿਆ ਕਿ ਮਰੀਜ਼ ਦਾ ਦਿਲ ਬਹੁਤ ਕਮਜ਼ੋਰ ਸੀ ਅਤੇ ਉਸ ਨੂੰ ਕੋਰੋਨਰੀ ਆਰਟਰੀ ਨਾਲ ਸਬੰਧਿਤ ਬੀਮਾਰੀ ਸੀ। ਆਮ ਤੌਰ ’ਤੇ ਅਜਿਹੇ ਹਾਲਾਤ 'ਚ ਓਪਨ ਹਾਰਟ ਸਰਜਰੀ ਕੀਤੀ ਜਾਂਦੀ ਹੈ ਪਰ ਉਮਰ ਦੇ ਨਾਲ-ਨਾਲ ਮੁਸ਼ਕਲਾਂ ਵੱਧ ਜਾਂਦੀਆਂ ਹਨ, ਜਿਸ 'ਚ ਮਰੀਜ਼ ਦਾ ਦਿਲ ਕਮਜ਼ੋਰ ਹੁੰਦਾ ਹੈ। ਇਸ ਲਈ ਓਪਨ ਹਾਰਟ ਸਰਜਰੀ ਨਹੀਂ ਕੀਤੀ ਜਾ ਸਕਦੀ। ਇਸ ਦੌਰਾਨ ਉਸ ਦੀ ਜਾਨ ਨੂੰ ਵੀ ਨੁਕਸਾਨ ਹੋ ਸਕਦਾ ਹੈ। ਅਜਿਹੇ ਮਾਮਲਿਆਂ 'ਚ ਐਂਜੀਓਪਲਾਸਟੀ ਕਰਨਾ ਵੀ ਸੌਖਾ ਨਹੀਂ ਹੁੰਦਾ। ਮਰੀਜ਼ ਨੂੰ ਕੈਲਸੀਫਾਈਡ ਲੈਫਟ ਮੇਨ ਟ੍ਰਿਰਫਰਕੇਸ਼ਨ ਦੀ ਬੀਮਾਰੀ ਸੀ ਅਤੇ ਉਸਦਾ ਦਿਲ ਪਹਿਲਾਂ ਹੀ ਕਮਜ਼ੋਰ ਸੀ।
ਇਹ ਵੀ ਪੜ੍ਹੋ : PSEB 10ਵੀਂ ਤੇ CBSE ਦੇ 10ਵੀਂ, 12ਵੀਂ ਦੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, ਇਸ ਤਾਰੀਖ਼ ਨੂੰ ਜਾਰੀ ਹੋਣਗੇ ਨਤੀਜੇ
ਮਰੀਜ਼ ਨੂੰ ਇੰਪੇਲਾ ਡਿਵਾਈਸ ਲਾਇਆ ਗਿਆ
ਮਰੀਜ਼ ਦੀ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਇੰਪੇਲਾ ਡਿਵਾਈਜ਼ ਫਿੱਟ ਕਰ ਦਿੱਤਾ ਗਿਆ ਹੈ। ਇਹ ਇਕ ਛੋਟਾ ਦਿਲ ਪੰਪ ਹੈ। ਇਹ ਐਂਜੀਓਪਲਾਸਟੀ ਪ੍ਰਕਿਰਿਆ ਦੌਰਾਨ ਮਰੀਜ਼ ਦੀ ਮਦਦ ਕਰਦਾ ਹੈ। ਮਰੀਜ਼ ਦੀ ਕੋਰੋਨਰੀ ਆਰਟਰੀ ਬਹੁਤ ਜ਼ਿਆਦਾ ਕੈਲਸੀਫਾਈਡ ਸੀ। ਇਸ ਕੇਸ 'ਚ ਰੋਟਾਬਲੇਟਰ ਬਰਸ ਦੀਆਂ ਤਿੰਨ ਕਿਸਮਾਂ ਦੀ ਵਰਤੋਂ ਕੀਤੀ ਗਈ ਸੀ। ਇਸ 'ਚ ਸ਼ਾਕਵੇਵ ਗੁਬਾਰਿਆਂ ਦੀ ਵਰਤੋਂ ਕੀਤੀ ਗਈ ਤਾਂ ਜੋ ਸਟੈਂਟ ਪਾਉਣ ਸਮੇਂ ਕੈਲਸ਼ੀਅਮ ਦੀ ਸਹੀ ਮਾਤਰਾ ਨੂੰ ਕੱਢਿਆ ਜਾ ਸਕੇ। ਇਹ ਪ੍ਰਕਿਰਿਆ ਬਹੁਤ ਮੁਸ਼ਕਲ ਸੀ, ਜਿਸ 'ਚ 4 ਘੰਟੇ ਲੱਗ ਗਏ। ਇੰਪੇਲਾ ਯੰਤਰ ਨੇ ਪੂਰੀ ਪ੍ਰਕਿਰਿਆ ਦੌਰਾਨ ਮਰੀਜ਼ ਨੂੰ ਸਥਿਰ ਰੱਖਿਆ। ਮਰੀਜ਼ ਦੀ ਹਾਲਤ ਬਿਹਤਰ ਹੈ, ਉਹ ਠੀਕ ਹੋ ਰਿਹਾ ਹੈ ਅਤੇ ਉਸ ਨੂੰ 2 ਦਿਨਾਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਇੰਪੇਲਾ ਵਰਗੇ ਨਵੇਂ ਯੰਤਰ ਤੋਂ ਬਿਨਾਂ ਵੀ ਅਜਿਹੀਆਂ ਪ੍ਰਕਿਰਿਆਵਾਂ ਕੀਤੀਆਂ ਗਈਆਂ ਹਨ। ਇਹ ਮਰੀਜ਼ ਲਈ ਬਹੁਤ ਜ਼ਿਆਦਾ ਜ਼ੋਖਮ ਸੀ। ਪੀ. ਜੀ. ਆਈ. ਨੇ ਕਿਹਾ ਕਿ ਹੁਣ ਇਸ ਨਵੇਂ ਯੰਤਰ ਰਾਹੀਂ ਉੱਚ ਜ਼ੋਖਮ ਵਾਲੇ ਮਰੀਜ਼ਾਂ ਦਾ ਇਲਾਜ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ : CM ਮਾਨ ਨੇ ਖ਼ੁਸ਼ ਕੀਤੇ ਪੰਜਾਬ ਵਾਸੀ, ਅੱਜ ਤੋਂ ਹਰ ਪਰਿਵਾਰ ਨੂੰ ਮਿਲੇਗੀ 300 ਯੂਨਿਟ ਮੁਫ਼ਤ ਬਿਜਲੀ
ਐਂਜੀਓਪਲਾਸਟੀ ’ਚ ਦਿਲ ਦੀਆਂ ਨਾੜੀਆਂ ਨੂੰ ਖੋਲ੍ਹਿਆ ਜਾਂਦਾ ਹੈ
ਐਂਜੀਓਪਲਾਸਟੀ ਇਕ ਸਰਜੀਕਲ ਪ੍ਰਕਿਰਿਆ ਹੈ, ਜਿਸ 'ਚ ਦਿਲ ਦੀਆਂ ਮਾਸਪੇਸ਼ੀਆਂ ਤੱਕ ਖੂਨ ਦੀ ਸਪਲਾਈ ਕਰਨ ਵਾਲੀਆਂ ਨਾੜੀਆਂ ਨੂੰ ਖੋਲ੍ਹਿਆ ਜਾਂਦਾ ਹੈ। ਡਾਕਟਰੀ ਭਾਸ਼ਾ 'ਚ ਖੂਨ ਦੀਆਂ ਇਨ੍ਹਾਂ ਨਾੜੀਆਂ ਨੂੰ ਕੋਰੋਨਰੀ ਆਰਟਰੀਜ਼ ਕਿਹਾ ਜਾਂਦਾ ਹੈ। ਦਿਲ ਦੇ ਦੌਰੇ ਜਾਂ ਸਟ੍ਰੋਕ ਵਰਗੀਆਂ ਸਮੱਸਿਆਵਾਂ ਤੋਂ ਬਾਅਦ ਡਾਕਟਰ ਅਕਸਰ ਐਂਜੀਓਪਲਾਸਟੀ ਦਾ ਸਹਾਰਾ ਲੈਂਦੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ