PGI ਦੀ ਨਿਊ OPD ''ਚ 7 ਪੀ. ਓ. ਐੱਸ. ਮਸ਼ੀਨਾਂ ਲੱਗਣਗੀਆਂ, ਮਰੀਜ਼ਾਂ ਨੂੰ ਲੰਬੀਆਂ ਲਾਈਨਾਂ ਤੋਂ ਮਿਲੇਗੀ ਰਾਹਤ

Friday, Aug 19, 2022 - 12:38 PM (IST)

PGI ਦੀ ਨਿਊ OPD ''ਚ 7 ਪੀ. ਓ. ਐੱਸ. ਮਸ਼ੀਨਾਂ ਲੱਗਣਗੀਆਂ, ਮਰੀਜ਼ਾਂ ਨੂੰ ਲੰਬੀਆਂ ਲਾਈਨਾਂ ਤੋਂ ਮਿਲੇਗੀ ਰਾਹਤ

ਚੰਡੀਗੜ੍ਹ (ਪਾਲ) : ਪੀ. ਜੀ. ਆਈ. ਨੂੰ ਮਰੀਜ਼ਾਂ ਦੇ ਅਨੁਕੂਲ ਬਣਾਉਣ ਲਈ ਕੁੱਝ ਸਾਲਾਂ 'ਚ ਕਈ ਵੱਡੀਆਂ ਸਹੂਲਤਾਂ ਸ਼ੁਰੂ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਕਈ ਸਕੀਮਾਂ ਪਾਈਪਲਾਈਨ 'ਚ ਹਨ। ਡਿਪਟੀ ਡਾਇਰੈਕਟਰ ਕੁਮਾਰ ਗੌਰਵ ਧਵਨ ਅਨੁਸਾਰ ਪਹਿਲੇ ਪੜਾਅ 'ਚ 12 ਪੁਆਇੰਟ ਆਫ ਸੇਲਜ਼-ਪੀ. ਓ. ਐੱਸ. ਮਸ਼ੀਨਾਂ ਲਾਈਆਂ ਗਈਆਂ ਹਨ, ਜੋ ਕਿ ਸ਼ੁਰੂ ਹੋ ਚੁੱਕੀਆਂ ਹਨ। ਇਸ ਤੋਂ ਇਲਾਵਾ 11 ਮਸ਼ੀਨਾਂ ਦੀ ਪ੍ਰਕਿਰਿਆ ਚੱਲ ਰਹੀ ਹੈ, ਜਿਨ੍ਹਾਂ ’ਤੇ ਕੰਮ ਚੱਲ ਰਿਹਾ ਹੈ ਅਤੇ ਕੁੱਝ ਦਿਨਾਂ 'ਚ ਸ਼ੁਰੂ ਹੋ ਜਾਵੇਗਾ। ਮਰੀਜ਼ ਹੁਣ ਕਿਥੂਆਰ ਕੋਡ ਦੀ ਮਦਦ ਨਾਲ ਇਨ੍ਹਾਂ ਮਸ਼ੀਨਾਂ ’ਤੇ ਭੁਗਤਾਨ ਕਰ ਸਕਣਗੇ। ਡੈਬਿਟ ਅਤੇ ਕ੍ਰੈਡਿਟ ਕਾਰਡ ਵੀ ਚੱਲ ਰਹੇ ਹਨ। 

ਅਮਰੀਕਨ ਐਕਸਪ੍ਰੈੱਸ ਕਾਰਡ ਫਿਲਹਾਲ ਚਾਲੂ ਨਹੀਂ ਹੈ, ਜਿਸ ਨੂੰ ਆਉਣ ਵਾਲੇ ਦਿਨਾਂ 'ਚ ਸ਼ੁਰੂ ਕਰ ਦਿੱਤਾ ਜਾਵੇਗਾ। ਹੁਣ ਮਰੀਜ਼ਾਂ ਨੂੰ ਅਦਾਇਗੀ ਲਈ ਲੰਬੀਆਂ ਲਾਈਨਾਂ 'ਚ ਨਹੀਂ ਖੜ੍ਹਨਾ ਪਵੇਗਾ। ਉਨ੍ਹਾਂ ਦਾ ਸਮਾਂ ਬਚ ਜਾਵੇਗਾ। ਇਹੀ ਸੇਵਾ ਸ਼ੁਰੂ ਕਰਨ ਦਾ ਮਕਸਦ ਹੈ। ਪੀ. ਜੀ. ਆਈ. 'ਚ ਨਿਊ ਓ. ਪੀ. ਡੀ. 'ਚ ਮਰੀਜ਼ਾਂ ਦੀਆਂ ਲਾਈਨਾਂ ਦੀ ਗੱਲ ਕਰੀਏ ਤਾਂ ਕਾਰਡ ਬਣਵਾਉਣ ਤੋਂ ਲੈ ਕੇ ਟੈਸਟ ਦੀ ਫੀਸ ਜਮ੍ਹਾਂ ਕਰਵਾਉਣ ਤਕ ਕਾਫ਼ੀ ਭੀੜ ਹੁੰਦੀ ਹੈ, ਜੋ ਕਿ ਕਿਸੇ ਵੀ ਵਿਭਾਗ ਨਾਲੋਂ ਜ਼ਿਆਦਾ ਹੈ।

ਕਈ ਵਾਰ ਮਰੀਜ਼ ਦਾ ਨੰਬਰ ਆਉਣ ’ਤੇ ਸਮਾਂ ਨਿਕਲ ਜਾਂਦਾ ਹੈ। ਇਸ ਲਈ ਨਵੀਂ ਓ. ਪੀ. ਡੀ. ਵਿਚ 7 ਪੀ. ਓ. ਐੱਸ. ਮਸ਼ੀਨਾਂ ਲਾਈਆਂ ਜਾ ਰਹੀਆਂ ਹਨ। ਮਸ਼ੀਨਾਂ ਲੱਗਣ ਨਾਲ ਮਰੀਜ਼ਾਂ ਨੂੰ ਵੱਡੀ ਰਾਹਤ ਮਿਲੇਗੀ। ਅਗਲੇ ਮਹੀਨੇ ਤੱਕ ਇਨ੍ਹਾਂ ਦੇ ਸ਼ੁਰੂ ਹੋਣ ਦੀ ਉਮੀਦ ਹੈ। ਨਾਲ ਹੀ 2 ਮਸ਼ੀਨਾਂ ਰੇਡੀਓਲਾਜੀ ਫੀਸ ਕਾਊਂਟਰ ਨਿਊ ਓ. ਪੀ. ਡੀ., ਰਿਸਰਚ ਬਲਾਕ ਬੀ, ਨਹਿਰੂ ਹਸਪਤਾਲ ਦੇ ਰੇਡੀਓਲਾਜੀ ਕਾਊਂਟਰ 117 ਵਿਚ ਲਾਈਆਂ ਜਾ ਰਹੀਆਂ ਹਨ। ਡਿਪਟੀ ਡਾਇਰੈਕਟਰ ਅਨੁਸਾਰ ਪਹਿਲਾਂ 12 ਮਸ਼ੀਨਾਂ ਅਤੇ ਹੁਣ 11 ਲਾਈਆਂ ਜਾ ਰਹੀਆਂ ਹਨ।
 


author

Babita

Content Editor

Related News