ਚੰਡੀਗੜ੍ਹ ਨਗਰ ਨਿਗਮ ਚੋਣਾਂ ਲਈ ਵੋਟਾਂ ਪੈਣ ਦਾ ਕੰਮ ਸ਼ੁਰੂ, 203 ਉਮੀਦਵਾਰਾਂ ਦੀ ਕਿਸਮਤ ਦਾ ਹੋਵੇਗਾ ਫ਼ੈਸਲਾ

Friday, Dec 24, 2021 - 08:49 AM (IST)

ਚੰਡੀਗੜ੍ਹ ਨਗਰ ਨਿਗਮ ਚੋਣਾਂ ਲਈ ਵੋਟਾਂ ਪੈਣ ਦਾ ਕੰਮ ਸ਼ੁਰੂ, 203 ਉਮੀਦਵਾਰਾਂ ਦੀ ਕਿਸਮਤ ਦਾ ਹੋਵੇਗਾ ਫ਼ੈਸਲਾ

ਚੰਡੀਗੜ੍ਹ (ਰਾਏ) : ਨਗਰ ਨਿਗਮ ਦੀਆਂ 35 ਵਾਰਡਾਂ ਲਈ 24 ਦਸੰਬਰ ਨੂੰ ਮਤਲਬ ਕਿ ਅੱਜ ਵੋਟਾਂ ਪੈਣ ਦਾ ਕੰਮ ਸਵੇਰੇ 7.30 ਵਜੇ ਤੋਂ ਸ਼ੁਰੂ ਹੋ ਗਿਆ। ਸ਼ਾਮ 5 ਵਜੇ ਤੱਕ ਜਿਹੜਾ ਵੀ ਵਿਅਕਤੀ ਪੋਲਿੰਗ ਬੂਥ ’ਤੇ ਪਹੁੰਚ ਜਾਵੇਗਾ, ਉਸਨੂੰ ਦੇਰ ਰਾਤ ਤੱਕ ਵੋਟ ਪਾਉਣ ਦਿੱਤੀ ਜਾਵੇਗੀ। ਇਸ ਵਾਰ 6,33,475 ਵੋਟਰ 35 ਵਾਰਡਾਂ ਲਈ ਕੁੱਲ 203 ਉਮੀਦਵਾਰਾਂ ਲਈ ਵੋਟਾਂ ਪਾਉਣਗੇ। ਇਸ ਵਿਚ 3,32,180 ਹਜ਼ਾਰ ਪੁਰਸ਼, ਜਦੋਂਕਿ 3,01,275 ਮਹਿਲਾ ਵੋਟਰ ਅਤੇ 20 ਟਰਾਂਸਜੈਂਡਰ ਵੋਟਰ ਹਨ। ਇਨ੍ਹਾਂ ਚੋਣਾਂ ਲਈ 694 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਵੋਟਾਂ ਦੇ ਨਤੀਜੇ 27 ਦਸੰਬਰ ਨੂੰ ਕੱਢੇ ਜਾਣਗੇ। ਕੋਰੋਨਾ ਸਬੰਧੀ ਵੀ ਪੂਰੀ ਤਿਆਰੀ ਚੋਣ ਕਮਿਸ਼ਨ ਵੱਲੋਂ ਕੀਤੀ ਗਈ ਹੈ। ਬੂਥਾਂ ’ਤੇ ਨਾ ਸਿਰਫ਼ ਭੀੜ ਘੱਟ ਰੱਖਣ ਦੇ ਯਤਨ ਕੀਤੇ ਗਏ ਹਨ, ਉੱਥੇ ਹੀ ਕੇਂਦਰ ਦੇ ਦਿਸ਼ਾ-ਨਿਰਦੇਸ਼ਾਂ ਦਾ ਪੂਰਾ ਪਾਲਣ ਕਰਨ ਦੀ ਹਦਾਇਤ ਵੀ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਲੁਧਿਆਣਾ ਧਮਾਕੇ ਸਬੰਧੀ ਵੱਡਾ ਖ਼ਦਸ਼ਾ, 'ਜਿਸ ਵਿਅਕਤੀ ਦੇ ਚਿੱਥੜੇ ਉੱਡੇ, ਉਸ ਦੇ ਸਰੀਰ ਨਾਲ ਬੰਨ੍ਹਿਆ ਹੋਇਆ ਸੀ ਬੰਬ'

ਮਾਸਕ ਦਾ ਪ੍ਰਬੰਧ ਵੀ ਬੂਥਾਂ ’ਤੇ ਕੀਤਾ ਗਿਆ ਹੈ। ਬੂਥਾਂ ’ਤੇ ਗਲੱਵਜ਼ ਰੱਖੇ ਗਏ ਹਨ, ਤਾਂ ਕਿ ਵੋਟਰ ਇਨ੍ਹਾਂ ਨੂੰ ਪਾ ਕੇ ਵੋਟ ਪਾ ਸਕਣ। ਸੋਸ਼ਲ ਡਿਸਟੈਂਸ ਰੱਖਣ ਦੇ ਪੂਰੇ ਪ੍ਰਬੰਧ ਕੀਤੇ ਗਏ ਹਨ। ਬੂਥਾਂ ’ਤੇ ਸਰਕਲ ਬਣਾਏ ਗਏ ਹਨ। ਹਰ ਵਾਰਡ ਦੇ ਰਿਟਰਨਿੰਗ ਅਫ਼ਸਰ ਨਾਲ ਇਕ ਮੈਡੀਕਲ ਟੀਮ ਅਟੈਚ ਕੀਤੀ ਗਈ ਹੈ ਅਤੇ ਇਕ ਐਂਬੂਲੈਂਸ ਵੀ ਰਹੇਗੀ। ਬਿਨਾਂ ਮਾਸਕ ਦੇ ਕਿਸੇ ਵੀ ਵਿਅਕਤੀ ਦੀ ਪੋਲਿੰਗ ਬੂਥ ’ਤੇ ਐਂਟਰੀ ਨਹੀਂ ਹੋਵੇਗੀ। ਜਿਹੜਾ ਵੀ ਵਿਅਕਤੀ ਬਿਨਾਂ ਮਾਸਕ ਪੋਲਿੰਗ ਬੂਥ ’ਤੇ ਆਵੇਗਾ, ਉਸਨੂੰ ਵੋਟ ਨਹੀਂ ਪਾਉਣ ਦਿੱਤੀ ਜਾਵੇਗੀ। ਥਰਮਲ ਸਕਰੀਨਿੰਗ ਤੋਂ ਬਾਅਦ ਵਿਅਕਤੀ ਨੂੰ ਪੋਲਿੰਗ ਬੂਥ ’ਤੇ ਵੋਟ ਪਾਉਣ ਲਈ ਜਾਣ ਦਿੱਤਾ ਜਾਵੇਗਾ। ਕੋਰੋਨਾ ਦੇ ਮਾਮਲੇ ਵੱਧਦੇ ਵੇਖ ਕੇ ਸ਼ਹਿਰ ਵਿਚ ਇਸ ਵਾਰ ਵੋਟਿੰਗ ਕੇਂਦਰਾਂ ਦੀ ਗਿਣਤੀ ਨੂੰ ਵਧਾਇਆ ਗਿਆ ਹੈ। ਇਸ ਵਾਰ ਵਾਰਡਾਂ ਦੀ ਗਿਣਤੀ 26 ਤੋਂ 35 ਹੋ ਚੁੱਕੀ ਹੈ। ਹਰ ਕੇਂਦਰ ’ਤੇ ਇਕ ਹਜ਼ਾਰ ਵੋਟਰ ਹੀ ਵੋਟ ਪਾ ਸਕਣਗੇ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਲੁਧਿਆਣਾ ਦੀ ਅਦਾਲਤ 'ਚ ਵੱਡਾ ਧਮਾਕਾ, 2 ਲੋਕਾਂ ਦੀ ਮੌਤ ਦੀ ਖ਼ਬਰ (ਤਸਵੀਰਾਂ)
ਪੋਲਿੰਗ ਬੂਥ ਦੇ ਬਾਹਰ ਟੈਂਟ ਨਹੀਂ ਲੱਗੇਗਾ
ਕੋਈ ਵੀ ਸਿਆਸੀ ਪਾਰਟੀ ਜਾਂ ਉਮੀਦਵਾਰ ਪੋਲਿੰਗ ਬੂਥ ਦੇ ਬਾਹਰ ਆਪਣਾ ਟੈਂਟ ਨਹੀਂ ਲਾ ਸਕੇਗਾ। ਕੋਈ ਵੀ ਸਿਆਸੀ ਪਾਰਟੀ ਜਾਂ ਉਮੀਦਵਾਰ ਪੋਲਿੰਗ ਬੂਥ ਦੇ ਬਾਹਰ ਸਿਰਫ ਇਕ ਟੇਬਲ ਅਤੇ ਦੋ ਕੁਰਸੀਆਂ ਤੋਂ ਇਲਾਵਾ 3 ਬਾਏ 2 ਦਾ ਪਾਰਟੀ ਜਾਂ ਉਮੀਦਵਾਰ ਦਾ ਪੋਸਟਰ ਹੀ ਲਾ ਸਕੇਗਾ। ਕਿਸੇ ਵੀ ਸਿਆਸੀ ਪਾਰਟੀ ਦੇ ਚੋਣ ਨਿਸ਼ਾਨ ਦੇ ਝੰਡੇ ਨਹੀਂ ਲਾਏ ਜਾਣਗੇ। ਚੋਣਾਂ ਵਿਚ ਸੁਰੱਖਿਆ ਦੀ ਨਜ਼ਰ ਤੋਂ 4 ਹਜ਼ਾਰ ਪੁਲਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। 215 ਸੰਵੇਦਨਸ਼ੀਲ ਐਲਾਨੇ ਬੂਥਾਂ ’ਤੇ ਵਾਧੂ ਪੁਲਸ ਫੋਰਸ ਮੌਜੂਦ ਰਹੇਗੀ। ਧਨਾਸ, ਫੈਦਾਂ, ਮੌਲੀਜਾਗਰਾਂ ਅਤੇ ਇੰਦਰਾ ਕਾਲੋਨੀ ਵਰਗੇ ਇਲਾਕੀਆਂ ਵਿਚ ਜ਼ਿਆਦਾਤਰ ਸੈਂਸਟਿਵ ਬੂਥ ਹਨ। ਜਾਣਕਾਰੀ ਅਨੁਸਾਰ ਇਕ ਬੂਥ ’ਤੇ 5 ਮੁਲਾਜ਼ਮਾਂ ਦੀ ਡਿਊਟੀ ਦੱਸੀ ਜਾ ਰਹੀ ਹੈ। ਵੱਖ-ਵੱਖ ਵਿਭਾਗਾਂ ਦੇ ਕੁੱਲ 7500 ਮੁਲਾਜ਼ਮ ਚੋਣ ਡਿਊਟੀ ’ਤੇ ਲਾਏ ਗਏ ਹਨ। ਚੋਣ ਕਮਿਸ਼ਨ ਦੇ ਸੈਕਟਰੀ ਸੰਦੀਪ ਮਿਸ਼ਰਾ ਮੁਤਾਬਕ ਜਿਹੜੇ ਮੁਲਾਜ਼ਮਾਂ ਦੀ ਚੋਣ ਵਿਚ ਡਿਊਟੀ ਲੱਗੀ ਹੈ, ਨੂੰ ਟ੍ਰੇਨਿੰਗ ਦੌਰਾਨ ਆਪਣੀ ਵੋਟ ਪਾਉਣ ਦਾ ਜ਼ਰੀਆ ਦੱਸਿਆ ਗਿਆ ਹੈ। ਉਹ ਜਾਣਦੇ ਹਨ ਕਿ ਪੋਸਟਲ ਬੈਲੇਟ ਜਾਂ ਕਿਸ ਤਰੀਕੇ ਨਾਲ ਵੋਟ ਦੀ ਵਰਤੋਂ ਕਰਨੀ ਹੈ। ਇਹ ਮੁਲਾਜ਼ਮ ਵੋਟ ਤੋਂ ਵਾਂਝੇ ਨਹੀਂ ਰਹਿਣਗੇ। ਉਨ੍ਹਾਂ ਮੁਤਾਬਕ ਵੱਖ-ਵੱਖ ਸੂਬਿਆਂ ਤੋਂ 5 ਚੋਣ ਆਬਜ਼ਰਵਰ ਸਪੈਸ਼ਲ ਤੌਰ ’ਤੇ ਨਜ਼ਰ ਰੱਖੇ ਰਹੇ ਹਨ। ਇਨ੍ਹਾਂ ਵਿਚ ਤੇਲੰਗਾਨਾ ਅਤੇ ਹਰਿਆਣਾ ਸਮੇਤ ਕੁਝ ਹੋਰ ਸੂਬਿਆਂ ਦੇ ਹਨ।

ਇਹ ਵੀ ਪੜ੍ਹੋ : ਪੰਜਾਬ 'ਚ 'ਮੌਸਮ' ਨੂੰ ਲੈ ਕੇ ਵਿਭਾਗ ਦੀ ਚਿਤਾਵਨੀ, ਸੀਤ ਲਹਿਰ ਦੇ ਮੱਦੇਨਜ਼ਰ ਆਰੇਂਜ ਅਲਰਟ ਜਾਰੀ
ਚੋਣ ਕਮਿਸ਼ਨ ਨੇ ਬੂਥਾਂ ’ਤੇ ਵੋਟਿੰਗ ਦੇ ਪੂਰੇ ਪ੍ਰਬੰਧ ਕੀਤੇ
ਚੋਣ ਕਮਿਸ਼ਨ ਨੇ ਵੀਰਵਾਰ ਬੂਥਾਂ ’ਤੇ ਵੋਟਿੰਗ ਦੇ ਪੂਰੇ ਪ੍ਰਬੰਧ ਕਰ ਲਏ। ਕੁੱਲ 694 ਬੂਥਾਂ ’ਤੇ ਈ. ਵੀ. ਐੱਮ. ਰਿਟਰਨਿੰਗ ਅਫ਼ਸਰਾਂ ਦੇ ਹਵਾਲੇ ਕਰ ਦਿੱਤੀਆਂ ਗਈਆਂ। ਹਰ ਬੂਥ ’ਤੇ ਇਕ ਈ. ਵੀ. ਐੱਮ. ਭੇਜੀ ਗਈ ਹੈ। ਈ. ਵੀ. ਐੱਮ. ਨਾਲ ਕੋਈ ਛੇੜਛਾੜ ਨਾ ਹੋਵੇ, ਇਸ ਲਈ ਪੂਰੀ ਸੁਰੱਖਿਆ ਵਰਤੀ ਜਾ ਰਹੀ ਹੈ। ਐਕਸਾਈਜ਼ ਵਿਭਾਗ ਨਗਰ ਨਿਗਮ ਚੋਣਾਂ ਦੇ ਮੱਦੇਨਜ਼ਰ ਪੂਰੀ ਤਰ੍ਹਾਂ ਚੌਕਸ ਹੈ। ਚੋਣਾਂ ਸਬੰਧੀ ਪ੍ਰਸ਼ਾਸਨ ਨੇ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News