ਪੰਜਾਬ ਸਕੂਲ ਸਿੱਖਿਆ ਬੋਰਡ ਦਾ ਅਹਿਮ ਫ਼ੈਸਲਾ, ਵਿਦਿਆਰਥੀਆਂ ਨੂੰ ਰੁਜ਼ਗਾਰ ਦੇਣ ਲਈ...

Saturday, Nov 08, 2025 - 12:12 PM (IST)

ਪੰਜਾਬ ਸਕੂਲ ਸਿੱਖਿਆ ਬੋਰਡ ਦਾ ਅਹਿਮ ਫ਼ੈਸਲਾ, ਵਿਦਿਆਰਥੀਆਂ ਨੂੰ ਰੁਜ਼ਗਾਰ ਦੇਣ ਲਈ...

ਮੋਹਾਲੀ (ਰਣਬੀਰ) : ਪੰਜਾਬ ਸਕੂਲ ਸਿੱਖਿਆ ਬੋਰਡ (ਪੀ. ਐੱਸ. ਈ. ਬੀ.) ਨੇ ਰਾਸ਼ਟਰੀ ਸਕਿੱਲ ਕਵਾਲੀਫਿਕੇਸ਼ਨ ਫਰੇਮਵਰਕ (ਐੱਨ. ਐੱਸ. ਕਿਊ. ਐੱਫ.) ਅਧੀਨ ਦੋਹਰੇ ਸਰਟੀਫਿਕੇਸ਼ਨ ਬਾਡੀ ਬਣਨ ਦੀ ਮਹੱਤਵਪੂਰਨ ਪ੍ਰਕਿਰਿਆ ਸ਼ੁਰੂ ਕੀਤੀ ਹੈ, ਇਸ ਦਾ ਮਕਸਦ ਸਕਿੱਲ ਆਧਾਰਿਤ ਸਿੱਖਿਆ ਦੀ ਗੁਣਵੱਤਾ ਅਤੇ ਪਹੁੰਚ ਨੂੰ ਹੋਰ ਮਜ਼ਬੂਤ ਕਰਨਾ ਹੈ। ਪੀ. ਐੱਸ. ਈ. ਬੀ. ਦੇ ਚੇਅਰਮੈਨ ਡਾ. ਅਮਰਪਾਲ ਸਿੰਘ, ਆਈ. ਏ. ਐੱਸ. (ਰਿਟਾਇਰਡ) ਨੇ ਕਿਹਾ ਕਿ ਸਿੱਖਿਆ ਦਾ ਮੰਤਵ ਸਿਰਫ ਮੁਲਾਂਕਣ ਨਹੀਂ, ਸਗੋਂ ਵਿਦਿਆਰਥੀ ਨੂੰ ਸਮਰੱਥ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਸਾਡਾ ਮਕਸਦ ਹਰ ਵਿਦਿਆਰਥੀ ਨੂੰ ਜੀਵਨ ਅਤੇ ਰੁਜ਼ਗਾਰ ਦੋਵਾਂ ਲਈ ਤਿਆਰ ਕਰਨਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਇਸ ਬੀਮਾਰੀ ਨੂੰ ਲੈ ਕੇ ਸਿਹਤ ਮੰਤਰੀ ਦਾ ਵੱਡਾ ਬਿਆਨ, ਦਿੱਤੇ ਸਖ਼ਤ ਨਿਰਦੇਸ਼

ਇਹ ਕਦਮ ਸਿੱਖਿਆ ਨੂੰ ਹੁਨਰ ਆਧਾਰਿਤ ਟ੍ਰੇਨਿੰਗ ਨਾਲ ਜੋੜਣ ਵੱਲ ਇਕ ਅਹਿਮ ਪੜਾਅ ਹੈ। ਬੋਰਡ ਦਾ ਮੁੱਖ ਧਿਆਨ ਪੰਜਾਬ ਦੇ ਸਕੂਲਾਂ ’ਚ ਇਕ ਮਜ਼ਬੂਤ ਅਤੇ ਸਕਿੱਲ-ਓਰਿਐਂਟਡ ਸਿੱਖਿਆ ਪ੍ਰਣਾਲੀ ਤਿਆਰ ਕਰਨਾ ਹੈ, ਤਾਂ ਜੋ ਵਿਦਿਆਰਥੀਆਂ ਨੂੰ ਅਜਿਹੀਆਂ ਯੋਗਤਾਵਾਂ ਮਿਲ ਸਕਣ, ਜਿਹੜੀਆਂ ਉਨ੍ਹਾਂ ਨੂੰ ਭਵਿੱਖ ’ਚ ਰੁਜ਼ਗਾਰ ਦੇ ਖੇਤਰ ’ਚ ਸਫ਼ਲ ਕਰਨ ਯੋਗ ਬਣਾਉਣ। ਇਸ ਪ੍ਰਕਿਰਿਆ ’ਚ ਅਕਾਦਮਿਕ ਅਤੇ ਵੋਕੇਸ਼ਨਲ ਦੋਵੇਂ ਤਰ੍ਹਾਂ ਦੀਆਂ ਪ੍ਰਾਪਤੀਆਂ ਨੂੰ ਮਾਨਤਾ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ : ਪੰਜਾਬ ਨੂੰ ਨਵੀਂ ਵੰਦੇ ਭਾਰਤ ਐਕਸਪ੍ਰੈੱਸ ਦੀ ਮਿਲੀ ਸੌਗਾਤ, ਮਾਲਵਾ ਵਾਲਿਆਂ ਨੂੰ ਹੋਵੇਗਾ ਵੱਡਾ ਫ਼ਾਇਦਾ

ਵਕੋਸ਼ਨਲ ਸਿੱਖਿਆ ਨੂੰ ਹੋਰ ਮਜ਼ਬੂਤ ਕਰਨ ਲਈ ਪੀ. ਐੱਸ. ਈ. ਬੀ. ਵੱਲੋਂ ‘ਲੈਂਡ ਅ ਹੈਂਡ ਇੰਡੀਆ’ (ਐੱਲ. ਐੱਚ. ਆਈ.) ਨਾਲ ਇਕ ਸਮਝੌਤਾ (ਐੱਮ. ਓ. ਯੂ.) ਸਾਈਨ ਕੀਤਾ ਗਿਆ। ਇਸ ਸਾਂਝੇਦਾਰੀ ਰਾਹੀਂ ਉਦਯੋਗਿਕ ਮਾਪਦੰਡਾਂ ਅਨੁਸਾਰ ਉੱਚ ਗੁਣਵੱਤਾ ਵਾਲੀ ਵੋਕੇਸ਼ਨਲ ਟ੍ਰੇਨਿੰਗ ਨੂੰ ਸਕੂਲੀ ਪੱਧਰ ’ਤੇ ਲਾਗੂ ਕੀਤਾ ਜਾਵੇਗਾ, ਤਾਂ ਜੋ ਵਿਦਿਆਰਥੀ ਭਵਿੱਖ ਦੀਆਂ ਉਦਯੋਗਕ ਲੋੜਾਂ ਦੇ ਅਨੁਕੂਲ ਤਿਆਰ ਹੋ ਸਕਣ ਅਤੇ ਰਾਜ ਦੀ ਅਰਥ ਵਿਵਸਥਾ ’ਚ ਸਰਗਰਮ ਯੋਗਦਾਨ ਪਾ ਸਕਣ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 

 


author

Babita

Content Editor

Related News