ਕੌਂਸਲਰ ਪ੍ਰੇਮ ਲਤਾ ਨੇ ਆਪਣੇ ਵਾਰਡ ਦੀਆਂ ਸੜਕਾਂ ਦੀ ਰੀ-ਕਾਰਪੇਂਟਿੰਗ ਸ਼ੁਰੂ ਕਰਵਾਈ
Tuesday, Nov 04, 2025 - 02:01 PM (IST)
ਚੰਡੀਗੜ੍ਹ (ਮਨਪ੍ਰੀਤ) : ਚੰਡੀਗੜ੍ਹ ਨਗਰ ਨਿਗਮ ਵਾਰਡ-23 ਦੇ ਕੌਂਸਲਰ ਪ੍ਰੇਮ ਲਤਾ ਨੇ ਸੈਕਟਰ-35 ’ਚ ਗੁਰਦੁਆਰਾ ਸਾਹਿਬ ਦੇ ਸਾਹਮਣੇ ਤਿੰਨ ਸੜਕਾਂ ਦੀ ਰੀ-ਕਾਰਪੇਂਟਿੰਗ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਵਾਹਿਗੁਰੂ ਜੀ ਦੀ ਅਰਦਾਸ ਨਾਲ ਕੀਤਾ। ਗੁਰਦੁਆਰਾ ਸਾਹਿਬ ਦੇ ਉੱਪ ਪ੍ਰਧਾਨ ਅਮਰਜੀਤ ਸਿੰਘ ਸੀਬੀਆ ਨੇ ਨਗਰ ਨਿਗਮ ਕਮਿਸ਼ਨਰ ਅਮਿਤ ਕੁਮਾਰ ਤੇ ਕੌਂਸਲਰ ਪ੍ਰੇਮ ਲਤਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਾਰੇ ਵਾਸੀਆਂ ਅਤੇ ਸੈਕਟਰ ਦੀ ਸੰਗਤ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿ ਸਾਲਾਂ ਬਾਅਦ ਗੁਰਦੁਆਰਾ ਸਾਹਿਬ ਦੇ ਸਾਹਮਣੇ ਵਾਲੀ ਸੜਕ ਦੀ ਮੁਰੰਮਤ ਕੀਤੀ ਜਾਵੇਗੀ।
ਗੁਰੂ ਪੂਰਨਿਮਾ ਦੇ ਸ਼ੁੱਭ ਮੌਕੇ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੇ ਸਾਹਮਣੇ ਵਾਲੀ ਸੜਕ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ, ਜਿਸ ਤੋਂ ਗੁਰਦੁਆਰਾ ਸਾਹਿਬ ਦੀ ਸੰਗਤ ਬਹੁਤ ਖੁਸ਼ ਹੈ। ਬਜ਼ੁਰਗਾਂ ਨੂੰ ਇਸ ਸੜਕ ’ਤੇ ਚੱਲਣ ’ਚ ਬਹੁਤ ਮੁਸ਼ਕਲ ਆਉਂਦੀ ਸੀ। ਉਦਘਾਟਨ ਸਮੇਂ ਕੌਂਸਲਰ ਪ੍ਰੇਮ ਲਤਾ ਦੇ ਨਾਲ ਅਮਰਜੀਤ ਸਿਵੀਆ, ਹਰਜਿੰਦਰ ਤੁੰਗ, ਰਾਜੇਸ਼ ਰਾਏ, ਸਤਿੰਦਰ ਕੌਰ ਅਤੇ ਸੈਕਟਰ 35 ਅਤੇ ਗੁਰਦੁਆਰਾ ਸਾਹਿਬ ਦੇ ਪਤਵੰਤੇ ਸੱਜਣ ਮੌਜੂਦ ਸਨ।
