ਚੰਡੀਗੜ੍ਹ ਦਾ ਹੈਰੀਟੇਜ ਫਰਨੀਚਰ ਪੈਰਿਸ ''ਚ 57.20 ਲੱਖ ਰੁਪਏ ''ਚ ਨੀਲਾਮ

Thursday, Mar 12, 2020 - 03:38 PM (IST)

ਚੰਡੀਗੜ੍ਹ (ਰਾਜਿੰਦਰ) : ਸ਼ਹਿਰ ਦਾ ਹੈਰੀਟੇਜ ਫਰਨੀਚਰ ਇਕ ਵਾਰ ਫਿਰ ਵਿਦੇਸ਼ 'ਚ ਨਿਲਾਮ ਹੋਇਆ ਹੈ। ਲੀ ਕਾਰਬੂਜ਼ੀਅਰ ਦੇ ਕਜ਼ਨ ਪਿਅਰੇ ਜੇਨਰੇ ਵੱਲੋਂ ਡਿਜ਼ਾਇਨ ਕੀਤੇ ਗਏ ਤਿੰਨ ਹੈਰੀਟੇਜ ਫਰਨੀਚਰ ਨੂੰ ਪੈਰਿਸ 'ਚ ਇਸ ਵਾਰ 57.20 ਲੱਖ ਰੁਪਏ 'ਚ ਨਿਲਾਮ ਕੀਤਾ ਗਿਆ। ਇਸ 'ਚ ਪੰਜਾਬ ਯੂਨੀਵਸਟੀ (ਪੀ. ਯੂ. ) ਦਾ ਸਟੱਡੀ ਟੇਬਲ 31.97 ਲੱਖ 'ਚ ਵਿਕਿਆ ਹੈ। ਇਸ ਤੋਂ ਇਲਾਵਾ ਕੁਰਸੀਆਂ ਵੀ ਇਸ ਨਿਲਾਮੀ 'ਚ ਲੱਖਾਂ 'ਚ ਵਿਕੀਆਂ ਹਨ। ਯੂ. ਟੀ. ਪ੍ਰਸਾਸ਼ਨ ਦੇ ਹੈਰੀਟੇਜ ਪ੍ਰੋਟੈਕਸ਼ਨ ਸੈਲ ਦੇ ਮੈਂਬਰ ਅਜੈ ਜੱਗਾ ਨੇ 13 ਫਰਵਰੀ ਨੂੰ ਐਡਵਾਈਜ਼ਰ ਮਨੋਜ ਪਰਿਦਾ ਨੂੰ ਪੱਤਰ ਲਿਖਕੇ ਇਸ ਨਿਲਾਮੀ ਦੀ ਜਾਣਕਾਰੀ ਦਿੱਤੀ ਸੀ। ਹਾਲਾਂਕਿ ਪ੍ਰਸਾਸ਼ਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ 5 ਮਾਰਚ ਨੂੰ ਪੈਰਿਸ ਦੇ ਇਕ ਨਿਲਾਮੀ ਘਰ 'ਚ ਇਹ ਬੋਲੀ ਲਾਈ ਗਈ ਹੈ।  
ਫਰਜ਼ੀ ਦਸਤਾਵੇਜ਼ਾਂ ਦੇ ਜ਼ਰੀਏ ਫਰਨੀਚਰ ਪਹੁੰਚ ਰਿਹਾ ਵਿਦੇਸ਼
ਬੁੱਧਵਾਰ ਨੂੰ ਅਜੈ ਜੱਗਾ ਵੱਲੋਂ ਭਾਰਤ ਸਰਕਾਰ ਦੇ ਡਾਇਰੈਕਟਰ ਰੈਵੇਨਿਊ ਇੰਟੈਲੀਜੈਂਸ ਨੂੰ ਲਿਖੇ ਪੱਤਰ 'ਚ ਦੱਸਿਆ ਗਿਆ ਹੈ ਕਿ ਪੰਜ ਮਾਰਚ ਨੂੰ ਹੋਈ ਨੀਲਾਮੀ 'ਚ 31 ਲੱਖ 97 ਹਜ਼ਾਰ ਦਾ ਸਟੱਡੀ ਟੇਬਲ ਵਿਕਿਆ ਹੈ।  ਇਸਤੋਂ ਇਲਾਵਾ 14 ਲੱਖ 30 ਹਜ਼ਾਰ 'ਚ ਈਜੀ ਆਰਮ ਚੇਅਰਜ਼ ਦੀ ਨਿਲਾਮੀ ਹੋਈ ਹੈ ਅਤੇ ਟੀਕ ਡੈਸਕ (ਲੈਦਰ) 10.93 ਲੱਖ 'ਚ ਵਿਕਿਆ ਹੈ। ਅਜੈ ਜੱਗਾ ਨੇ ਜਾਂਚ ਦੀ ਮੰਗ ਕੀਤੀ ਹੈ। ਨਾਲ ਹੀ ਕਿਹਾ ਕਿ ਚੰਡੀਗੜ੍ਹ ਦਾ ਹੈਰੀਟੇਜ ਫਰਨੀਚਰ ਅਮਰੀਕਾ, ਕੈਨੇਡਾ, ਜਰਮਨੀ,  ਯੂ. ਕੇ., ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਇਜ਼ਰਾਈਲ ਸਮੇਤ ਹੋਰ ਦੇਸ਼ਾਂ 'ਚ ਮੌਜ਼ੂਦ ਹੈ। ਇਨ੍ਹਾਂ ਦੇਸ਼ਾਂ 'ਚ ਭਾਰਤੀ ਐਂਬੈਂਸੀ ਨੂੰ ਅਲਰਟ ਕਰਨਾ ਚਾਹੀਦਾ ਹੈ।  ਦੱਸਿਆ ਕਿ ਹੈਰੀਟੇਜ ਫਰਨੀਚਰ ਫਰਜ਼ੀ ਦਸਤਾਵੇਜ਼ਾਂ ਦੀ ਮੱਦਦ ਨਾਲ ਸਮਗਲਿੰਗ ਦੇ ਜ਼ਰੀਏ ਵਿਦੇਸ਼ ਪੁੱਜੇ ਹਨ। ਛੇ ਸਾਲ ਦੀ ਟ੍ਰਾਂਜੈਕਸ਼ਨ ਦੀ ਵੀ ਜਾਂਚ ਹੋਣੀ ਚਾਹੀਦੀ ਹੈ
ਭਾਰਤ ਵੱਲੋਂ ਦੂਜੇ ਦੇਸ਼ਾਂ 'ਚ ਜਾਣ ਵਾਲੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਲਈ ਐਮਰਜੈਂਸੀ ਚੈਕ ਰੱਖਣ ਦੀ ਜਰੂਰਤ ਹੈ। ਪਿਛਲੇ ਛੇ ਸਾਲ ਦੀ ਟ੍ਰਾਂਜੈਕਸ਼ਨ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਪਿਅਰੇ ਜੇਨਰੇ ਚੰਡੀਗੜ੍ਹ ਦੇ ਫਰਾਂਸੀਸੀ ਆਰਕੀਟੈਕਟ ਲੀ ਕਾਰਬੂਜ਼ੀਏ ਨਾਲ ਕੰਮ ਕਰਦੇ ਸਨ। ਇਸ ਕਾਰਨ ਲੀ ਕਾਰਬੂਜ਼ੀਅਰ ਨੇ ਚੰਡੀਗੜ੍ਹ 'ਚ ਘਰਾਂ,  ਸੜਕਾਂ ਅਤੇ ਪਾਰਕਾਂ ਦੀ ਪਲਾਨਿੰਗ ਤੋਂ ਲੈਕੇ ਸਰਕਾਰੀ ਦਫਤਰਾਂ 'ਚ ਰੱਖੀਆਂ ਜਾਣ ਵਾਲੀਆਂ ਕੁਰਸੀਆਂ, ਮੇਜ ਆਦਿ ਨੂੰ ਲੈਕੇ ਵੀ ਯੂਨੀਕ ਸਟਾਈਲ ਦੇ ਡਿਜ਼ਾਇਨ ਦੀ ਜਿੰਮੇਵਾਰੀ ਪਿਅਰੇ ਜੇਨਰੇ ਨੂੰ ਦਿੱਤੀ ਸੀ। ਪੈਰਿਸ ਦੇ ਇਸ ਆਕਸ਼ਨ ਹਾਊਸ 'ਚ ਇਸ ਵਾਰ ਪੰਜ ਫਰਨੀਚਰ ਨਿਲਾਮੀ ਲਈ ਰੱਖੇ ਗਏ ਸਨ ਅਤੇ ਤਿੰਨ ਹੈਰੀਟੇਜ ਆਇਟਮਜ਼ ਦੀ ਨਿਲਾਮੀ ਹੋਈ ਹੈ। ਇਸ ਬੋਲੀ 'ਚ ਲੱਗੀ ਕੀਮਤ ਹੀ ਇਸ ਹੈਰੀਟੇਜ ਫਰਨੀਚਰ ਦੀ ਮਹੱਤਤਾ ਦੀ ਕਹਾਣੀ ਬਿਆਨ ਕਰਦੀ ਹੈ।  
 


Babita

Content Editor

Related News