ਚੰਡੀਗੜ੍ਹ GMSH ’ਚ ਵੱਖਰੇ ਤੌਰ ’ਤੇ ਬਣੇਗਾ ਟੈਲੀ ਮੈਡੀਸਨ ਹੱਬ, ਡਾਕਟਰਾਂ ਤੇ ਮਰੀਜ਼ਾਂ ਨੂੰ ਰਾਹਤ

07/25/2022 12:29:55 PM

ਚੰਡੀਗੜ੍ਹ (ਪਾਲ) : ਜਲਦੀ ਹੀ ਜੀ. ਐੱਮ. ਐੱਸ. ਐੱਚ. 'ਚ ਟੈਲੀ ਮੈਡੀਸਨ ਦਾ ਹੱਬ ਬਣਨ ਜਾ ਰਿਹਾ ਹੈ। ਖ਼ਾਸ ਗੱਲ ਇਹ ਹੋਵੇਗੀ ਕਿ ਇੱਥੇ ਸਿਰਫ਼ ਆਨਲਾਈਨ ਮਰੀਜ਼ਾਂ ਨੂੰ ਹੀ ਦੇਖਿਆ ਜਾਵੇਗਾ। ਇਸ ਸੈਂਟਰ 'ਚ ਫਿਜ਼ੀਕਲ ਆਉਣ ਵਾਲੇ ਮਰੀਜ਼ਾਂ ਦਾ ਚੈਕਅੱਪ ਨਹੀਂ ਹੋਵੇਗਾ। ਇਹ ਪੂਰੀ ਤਰ੍ਹਾਂ ਆਨਲਾਈਨ ਮਰੀਜ਼ਾਂ ਲਈ ਡੈਡੀਕੇਟਿਡ ਹੋਵੇਗਾ। 9 ਸਪੈਸ਼ਲਿਸਟ ਡਾਕਟਰਾਂ ਦੀ ਨਿਯੁਕਤੀ ਕਰਨ ਦੀ ਤਿਆਰੀ ਇੱਥੇ ਕੀਤੀ ਜਾ ਰਹੀ ਹੈ। ਹਸਪਤਾਲ ਪਿਛਲੇ ਸਾਲ ਜੂਨ ਤੋਂ ਕੇਂਦਰ ਸਰਕਾਰ ਦੀ ਈ-ਸੰਜੀਵਨੀ ਓ. ਪੀ. ਡੀ. ਯੋਜਨਾ ਤਹਿਤ ਟੈਲੀਫ਼ੋਨ ਰਾਹੀਂ ਮਰੀਜ਼ਾਂ ਨੂੰ ਇਲਾਜ ਦੇ ਰਿਹਾ ਹੈ। ਉਹ ਟੈਲੀ ਮੈਡੀਸਨ ਸੈਂਟਰ ਹੋਣ ਨਾਲ ਮਰੀਜ਼ਾਂ ਦੇ ਨਾਲ ਡਾਕਟਰਾਂ ਲਈ ਵੀ ਵੱਡੀ ਰਾਹਤ ਹੋਵੇਗੀ। ਡਾਇਰੈਕਟਰ ਹੈਲਥ ਸਰਵਿਸਿਜ਼ ਡਾ. ਸੁਮਨ ਸਿੰਘ ਮੁਤਾਬਕ ਇਸ ਤੋਂ ਪਹਿਲਾਂ ਸਪੈਸ਼ਲਿਸਟ ਡਾਕਟਰ ਇਕੱਠੇ ਵਾਕ ਇਨ ਓ. ਪੀ. ਡੀ. ਵਿਚ ਆਉਣ ਵਾਲੇ ਮਰੀਜ਼ਾਂ ਦੇ ਨਾਲ ਹੀ ਫ਼ੋਨ ’ਤੇ ਮਰੀਜ਼ਾਂ ਨੂੰ ਕੰਸਲਟ ਕਰ ਰਹੇ ਸਨ। ਆਮ ਤੌਰ ’ਤੇ ਇਕ ਦਿਨ 'ਚ 100 ਤੋਂ ਜ਼ਿਆਦਾ ਕਾਲਾਂ ਹੁੰਦੀਆਂ ਹਨ। ਇਸ ਨਾਲ ਫਿਜ਼ੀਕਲ ਓ. ਪੀ. ਡੀ. 'ਚ ਆਉਣ ਵਾਲੇ ਮਰੀਜ਼ਾਂ ਨੂੰ ਵੀ ਲੰਬਾ ਇੰਤਜ਼ਾਰ ਕਰਨਾ ਪੈਂਦਾ ਸੀ, ਨਾਲ ਹੀ ਡਾਕਟਰਾਂ ਦਾ ਕੰਮ ਵੀ ਜ਼ਿਆਦਾ ਵੱਧ ਰਿਹਾ ਸੀ।
24 ਘੰਟੇ ਮਿਲੇਗੀ ਸਰਵਿਸ
ਡਾ. ਸਿੰਘ ਮੁਤਾਬਿਕ ਟੈਲੀ ਮੈਡੀਸਨ ਸ਼ੁਰੂ ਹੋਣ ਨਾਲ ਡਾਕਟਰਾਂ ਅਤੇ ਮਰੀਜ਼ ਦੋਹਾਂ ਦਾ ਹੀ ਸਮਾਂ ਬਚੇਗਾ। ਸਰਵਿਸ ਦਾ ਫ਼ਾਇਦਾ ਜ਼ਿਆਦਾ ਤੋਂ ਜ਼ਿਆਦਾ ਮਰੀਜ਼ਾਂ ਨੂੰ ਮਿਲ ਸਕੇਗਾ। ਕਈ ਵਾਰ ਛੋਟੀ ਜਿਹੀ ਬੀਮਾਰੀ ਲਈ ਵੀ ਉਨ੍ਹਾਂ ਨੂੰ ਹਸਪਤਾਲ ਆਉਣਾ ਪੈਂਦਾ ਹੈ, ਜਿੱਥੇ ਪਹਿਲਾਂ ਤੋਂ ਕਈ ਗੰਭੀਰ ਮਰੀਜ਼ ਆਉਂਦੇ ਹਨ, ਉਨ੍ਹਾਂ ਕਾਰਨ ਗੰਭੀਰ ਮਰੀਜ਼ਾਂ ਨੂੰ ਇੰਤਜ਼ਾਰ ਕਰਨਾ ਪੈਂਦਾ ਹੈ। ਮਕਸਦ ਇਹ ਹੈ ਕਿ ਮਰੀਜ਼ਾਂ ਨੂੰ ਘਰ ਬੈਠੇ ਇਲਾਜ ਮਿਲ ਸਕੇ, ਉਹ ਵੀ ਸਪੈਸ਼ਲਿਸਟ ਡਾਕਟਰਾਂ ਤੋਂ। ਨਾਲ ਹੀ ਜੇਕਰ ਮਰੀਜ਼ ਨੂੰ ਦੇਖਣ ਤੋਂ ਬਾਅਦ ਫਿਜ਼ੀਕਲ ਚੈਕਅੱਪ ਦੀ ਲੋੜ ਲੱਗੀ ਤਾਂ ਉਸ ਨੂੰ ਬੁਲਾ ਲਿਆ ਜਾਵੇਗਾ।
ਪੀ. ਜੀ. ਆਈ. ਵੀ ਹਾਇਰ ਕਰ ਰਿਹੈ ਵੱਖਰੇ ਤੌਰ ’ਤੇ ਸਟਾਫ਼
ਜੀ. ਐੱਮ. ਐੱਸ. ਐੱਚ. ਦੇ ਨਾਲ ਹੀ ਪੀ. ਜੀ. ਆਈ. ਵੀ ਟੈਲੀ ਮੈਡੀਸਨ ਹੱਬ ਸਬੰਧੀ ਆਪਣੀਆਂ ਤਿਆਰੀਆਂ ਕਾਫ਼ੀ ਸਮੇਂ ਤੋਂ ਕਰ ਰਿਹਾ ਹੈ। ਪੀ. ਜੀ. ਆਈ. ਵੀ ਇਸ ਲਈ ਵੱਖਰੇ ਤੌਰ ’ਤੇ ਸਪੈਸ਼ਲਿਸਟ ਅਤੇ ਟੈਕਨੀਸ਼ੀਅਨ ਹਾਇਰ ਕਰੇਗਾ। ਅਜੇ ਮੌਜੂਦਾ ਸਮੇਂ 'ਚ ਵੱਖ-ਵੱਖ ਵਿਭਾਗਾਂ ਦੇ ਡਾਕਟਰ ਮਰੀਜ਼ਾਂ ਨੂੰ ਆਨਲਾਈਨ ਸੁਪਰ ਸਪੈਸ਼ਲਿਸਟੀ ਦੀ ਸਹੂਲਤ ਦੇ ਰਹੇ ਹਨ। ਨਾਲ ਹੀ ਚੰਡੀਗੜ੍ਹ ਸਮੇਤ ਪੰਜਾਬ, ਹਰਿਆਣਾ ਅਤੇ ਜੰਮੂ-ਕਸ਼ਮੀਰ ਦੇ ਨਾਲ ਹੀ ਆਸ-ਪਾਸ ਦੇ ਸੂਬਿਆਂ ਨੂੰ ਵੀ ਪੀ. ਜੀ. ਆਈ. ਦੇ ਡਾਕਟਰਾਂ ਦੇਖ ਰਹੇ ਹਨ। ਪੀ. ਜੀ. ਆਈ. 'ਚ ਕੋਵਿਡ ਤੋਂ ਬਾਅਦ ਹੁਣ ਫਿਜ਼ੀਕਲ ਓ. ਪੀ. ਡੀ. ਪਹਿਲਾਂ ਵਾਂਗ ਜਾਰੀ ਹੈ। ਮਰੀਜ਼ਾਂ ਦਾ ਰਸ਼ ਵੀ ਫਿਰ ਵੱਧ ਗਿਆ ਹੈ, ਇਸ ਲਈ ਡਾਕਟਰ ਓ. ਪੀ. ਡੀ. 'ਚ ਆਉਣ ਵਾਲੇ ਮਰੀਜ਼ਾਂ ਦੇ ਨਾਲ ਹੀ ਆਨਲਾਈਨ ਵੀ ਮਰੀਜ਼ਾਂ ਨੂੰ ਦੇਖ ਰਹੇ ਹਨ। ਇਸ ਕਾਰਨ ਮਰੀਜ਼ਾਂ ਨੂੰ ਆਪਣੀ ਕਾਲ ਲਈ ਲੰਬਾ ਇੰਤਜ਼ਾਰ ਕਰਨਾ ਪੈ ਰਿਹਾ ਹੈ।


Babita

Content Editor

Related News