ਗੁੱਤ ਕੱਟੇ ਜਾਣ ਦੇ ਡਰੋਂ ਦੋਹਤੀ ਨੂੰ ਦਿੱਲੀ ਤੋਂ ਚੰਡੀਗੜ੍ਹ ਲਿਆਈ ਨਾਨੀ, ਆਉਂਦੇ ਸਾਰ ਹੀ ਕੱਟੇ ਗਏ ਵਾਲ

Wednesday, Aug 09, 2017 - 04:32 PM (IST)

ਗੁੱਤ ਕੱਟੇ ਜਾਣ ਦੇ ਡਰੋਂ ਦੋਹਤੀ ਨੂੰ ਦਿੱਲੀ ਤੋਂ ਚੰਡੀਗੜ੍ਹ ਲਿਆਈ ਨਾਨੀ, ਆਉਂਦੇ ਸਾਰ ਹੀ ਕੱਟੇ ਗਏ ਵਾਲ

ਚੰਡੀਗੜ੍ਹ (ਰਮੇਸ਼) : ਪੂਰੇ ਦੇਸ਼ 'ਚੋਂ ਪੰਜਾਬ 'ਚ ਸਭ ਤੋਂ ਜ਼ਿਆਦਾ ਗੁੱਤਾਂ ਕੱਟੇ ਜਾਣ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਹੁਣ ਚੰਡੀਗੜ੍ਹ ਵੀ ਇਸ ਮਾਮਲੇ 'ਚ ਪਿੱਛੇ ਨਹੀਂ ਰਿਹਾ। ਇੱਥੇ ਵੀ ਇਕ ਲੜਕੀ ਦੇ ਵਾਲ ਕੱਟ ਲਏ ਗਏ ਹਨ। ਜਾਣਕਾਰੀ ਮੁਤਾਬਕ ਚੰਡੀਗੜ੍ਹ ਦੇ ਸੈਕਟਰ-22 ਵਾਸੀ ਇਕ ਔਰਤ ਦੀ ਦੋਹਤੀ ਦਿੱਲੀ 'ਚ ਰਹਿੰਦੀ ਸੀ। ਦਿੱਲੀ 'ਚ ਵੀ ਗੁੱਤਾਂ ਕੱਟੇ ਜਾਣ ਕਾਰਨ ਲੋਕਾਂ 'ਚ ਦਹਿਸ਼ਤ ਫੈਲੀ ਹੋਈ ਹੈ। ਇਸ ਲਈ ਔਰਤ ਨੇ ਸੋਚਿਆ ਕਿ ਕਿਤੇ ਉਸ ਦੀ ਦੋਹਤੀ ਦੀ ਵੀ ਗੁੱਤ ਨਾ ਕੱਟੀ ਜਾਵੇ। ਉਹ ਬੁੱਧਵਾਰ ਨੂੰ ਆਪਣੀ ਦੋਹਤੀ ਨੂੰ ਦਿੱਲੀ ਤੋਂ ਚੰਡੀਗੜ੍ਹ ਲੈ ਆਈ ਪਰ ਉਸ ਨੂੰ ਕੀ ਪਤਾ ਸੀ ਕਿ ਜਿਸ ਗੱਲ ਤੋਂ ਉਹ ਡਰ ਰਹੀ ਹੈ, ਉਹ ਹੀ ਉਸ ਨਾਲ ਵਾਪਰ ਜਾਵੇਗੀ। ਬੱਸ ਚੰਡੀਗੜ੍ਹ ਆਉਂਦੇ ਸਾਰ ਹੀ ਉਸ ਦੀ 13 ਸਾਲਾ ਦੋਹਤੀ ਦੇ ਵਾਲ ਕੱਟੇ ਗਏ, ਜਿਸ ਤੋਂ ਬਾਅਦ ਨਾਨੀ ਅਤੇ ਦੋਹਤੀ ਦੋਹਾਂ ਸਹਿਮੀਆਂ ਹੋਈਆਂ ਹਨ।


Related News