ਅਤਿ ਗਮਗੀਨ ਮਾਹੌਲ 'ਚ ਹੋਇਆ ਪਾਕਸ਼ੀ ਦਾ ਸਸਕਾਰ, ਧਾਹਾਂ ਮਾਰ ਰੋਇਆ ਪਰਿਵਾਰ

Monday, Feb 24, 2020 - 02:51 PM (IST)

ਅਤਿ ਗਮਗੀਨ ਮਾਹੌਲ 'ਚ ਹੋਇਆ ਪਾਕਸ਼ੀ ਦਾ ਸਸਕਾਰ, ਧਾਹਾਂ ਮਾਰ ਰੋਇਆ ਪਰਿਵਾਰ

ਕੋਟਕਪੁਰਾ (ਨਰਿੰਦਰ) : ਚੰਡੀਗੜ੍ਹ ਦੇ ਇੱਕ ਪੀ.ਜੀ 'ਚ ਦਰਦਨਾਕ ਅਗਨੀਕਾਂਡ 'ਚ ਮਾਰੀ ਗਈ ਕੋਟਕਪੂਰਾ ਸ਼ਹਿਰ ਦੀ ਲੜਕੀ ਪਾਕਸ਼ੀ ਗਰੋਵਰ(19) ਨੂੰ ਅੱਜ ਕੋਟਕਪੂਰਾ ਵਿਖੇ ਅੰਤਿਮ ਸੰਸਕਾਰ ਹੋਇਆ। ਇਸ ਮੌਕੇ ਪੂਰੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਸੀ। ਇਸ ਮੌਕੇ ਭਰੇ ਮਨ ਨਾਲ ਪਾਕਸ਼ੀ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੀ ਬਹਾਦਰ ਧੀ 'ਤੇ ਸਦਾ ਮਾਣ ਰਹੇਗਾ ਕਿਉਂਕਿ ਉਸ ਨੇ ਆਪਣੀ ਸਹੇਲੀ ਦੀ ਜਾਨ ਬਚਾਉਂਦਿਆ ਆਪਣੀ ਜਾਨ ਗਵਾਈ ਹੈ।

PunjabKesariਇਥੇ ਦੱਸ ਦੇਈਏ ਕਿ ਬੀਤੇ ਦਿਨ ਚੰਡੀਗੜ੍ਹ ਦੇ ਸੈਕਟਰ 32 'ਚ ਸਥਿਤ ਇਕ ਪੀ.ਜੀ. 'ਚ ਅਚਾਨਕ ਅੱਗ ਲੱਗਣ ਕਾਰਨ ਤਿੰਨ ਕੁੜੀਆਂ ਦੀ ਮੌਤ ਹੋ ਗਈ ਸੀ।


Related News