ਚੰਡੀਗੜ੍ਹ : ਆਸਮਾਨੀ ਛਾਈ ''ਧੂੜ'' ਕਾਰਨ ਅੱਜ ਵੀ ਫਲਾਈਟਾਂ ਰੱਦ

Friday, Jun 15, 2018 - 08:29 AM (IST)

ਚੰਡੀਗੜ੍ਹ : ਆਸਮਾਨੀ ਛਾਈ ''ਧੂੜ'' ਕਾਰਨ ਅੱਜ ਵੀ ਫਲਾਈਟਾਂ ਰੱਦ

ਚੰਡੀਗੜ੍ਹ (ਲਲਨ) : ਵਾਤਾਵਰਣ 'ਚ ਛਾਈ 'ਧੂੜ' ਕਾਰਨ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ 'ਤੇ ਜਿੱਥੇ ਵੀਰਵਾਰ ਨੂੰ ਸਾਰੀਆਂ ਫਲਾਈਟਾਂ ਰੱਦ ਕਰ ਦਿੱਤੀਆਂ ਗਈਆਂ, ਉੱਥੇ ਹੀ ਸ਼ੁੱਕਰਵਾਰ ਨੂੰ ਵੀ ਫਲਾਈਟਾਂ ਨਹੀਂ ਉੱਡਣਗੀਆਂ। ਇਸ ਕਾਰਨ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਹਾਲਾਂਕਿ ਕੁਝ ਹਵਾਬਾਜ਼ੀ ਕੰਪਨੀਆਂ ਵਲੋਂ ਦਿੱਲੀ ਤੋਂ ਫਲਾਈਟਾਂ ਦਾ ਸੰਚਾਲਨ ਕੀਤਾ ਗਿਆ। ਏਅਰਲਾਈਨਜ਼ ਕੰਪਨੀਆਂ ਜੈੱਟ ਏਅਰਵੇਜ਼, ਇੰਡੀਗੋ ਅਤੇ ਹੋਰਾਂ ਨੇ ਸ਼ੁੱਕਰਵਾਰ ਨੂੰ ਵੀ ਫਲਾਈਟਾਂ ਰੱਦ ਕਰਨ ਦਾ ਐਲਾਨ ਕੀਤਾ ਹੈ।
ਏਅਰਪੋਰਟ ਦੇ ਪਬਲਿਕ ਰਿਲੇਸ਼ਨ ਅਫਸਰ ਦੀਪੇਸ਼ ਜੋਸ਼ੀ ਨੇ ਦੱਸਿਆ ਕਿ ਰਾਜਸਥਾਨ ਤੋਂ ਚੱਲੀ ਧੂੜ ਭਰੀ ਹਨ੍ਹੇਰੀ ਦਾ ਅਸਰ ਵਾਤਵਾਰਣ 'ਤੇ ਪਿਆ ਹੈ। ਵਿਜ਼ੀਬਿਲਟੀ ਘੱਟ ਹੋ ਗਈ ਹੈ। ਵਿਜ਼ੀਬਿਲਟੀ 2500 ਮੀਟਰ ਤੱਕ ਹੋਣ 'ਤੇ ਹੀ ਜਹਾਜ਼ ਉਡਾਇਆ ਜਾ ਸਕਦਾ ਹੈ ਪਰ ਇੱਥੇ ਵਿਜ਼ੀਬਿਲਟੀ ਸਵੇਰ ਦੇ ਸਮੇਂ 800 ਅਤੇ ਦੁਪਹਿਰ ਦੇ ਸਮੇਂ 1500 ਮੀਟਰ ਸੀ। ਸਾਰੀਆਂ ਕੰਪਨੀਆਂ ਨੇ ਯਾਤਰੀਆਂ ਦੇ ਪੈਸੇ ਮੋੜ ਦਿੱਤੇ ਹਨ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਏਅਰਪੋਰਟ ਤੋਂ ਰੋਜ਼ਾਨਾ 29 ਫਲਾਈਟਾਂ ਉੱਡਦੀਆਂ ਹਨ।


Related News