ਚੰਡੀਗੜ੍ਹ ਹਵਾਈ ਅੱਡੇ ''ਤੇ ਪਰੇਸ਼ਾਨ ਹੁੰਦੇ ਨੇ ਵਿਦੇਸ਼ੀ ਯਾਤਰੀ, ਜਾਣੋ ਕੀ ਹੈ ਕਾਰਨ

Monday, Aug 14, 2017 - 09:51 AM (IST)

ਚੰਡੀਗੜ੍ਹ ਹਵਾਈ ਅੱਡੇ ''ਤੇ ਪਰੇਸ਼ਾਨ ਹੁੰਦੇ ਨੇ ਵਿਦੇਸ਼ੀ ਯਾਤਰੀ, ਜਾਣੋ ਕੀ ਹੈ ਕਾਰਨ

ਚੰਡੀਗੜ੍ਹ (ਲਲਨ) : ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਤੋਂ ਇੰਟਰਨੈਸ਼ਨਲ ਫਲਾਈਟਾਂ ਸ਼ੁਰੂ ਹੋਇਆਂ 8 ਮਹੀਨਿਆਂ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ ਪਰ ਹਵਾਈ ਅੱਡੇ 'ਤੇ ਅਜੇ ਤਕ ਵੀ ਡਿਊਟੀ ਫ੍ਰੀ ਸ਼ਾਪਸ ਨਹੀਂ ਖੁੱਲ੍ਹੀਆਂ ਹਨ, ਜਿਸ ਕਾਰਨ ਯਾਤਰੀਆਂ ਨੂੰ ਕਾਫੀ ਪ੍ਰੇਸ਼ਾਨੀ ਹੁੰਦੀ ਹੈ। ਕੌਮਾਂਤਰੀ ਹਵਾਈ ਅੱਡੇ ਦਾ ਦਰਜਾ ਮਿਲਣ ਦੇ ਨਾਲ ਹੀ ਹਵਾਈ ਅੱਡੇ 'ਤੇ ਡਿਊਟੀ ਫ੍ਰੀ ਸ਼ਾਪਸ ਹੋਣਾ ਵੀ ਮਾਪਦੰਡਾਂ 'ਚ ਤੈਅ ਹੁੰਦਾ ਹੈ ਪਰ ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ 'ਤੇ ਅਜੇ ਤਕ ਡਿਊਟੀ ਫ੍ਰੀ ਸ਼ਾਪਸ ਨਹੀਂ ਖੁੱਲ੍ਹੀਆਂ ਹਨ। 
ਕੌਮਾਂਤਰੀ ਹਵਾਈ ਅੱਡੇ 'ਤੇ ਵਿਦੇਸ਼ੀ ਯਾਤਰੀਆਂ ਨੂੰ ਡਿਊਟੀ ਫ੍ਰੀ ਸਾਮਾਨ ਮਿਲਦਾ ਹੈ। ਐਕਸਪੋਰਟ ਟੈਕਸ ਨਾ ਲੱਗਣ ਕਾਰਨ ਇਹ ਸਾਮਾਨ ਬਾਜ਼ਾਰ ਮੁੱਲ ਤੋਂ 40-50 ਫੀਸਦੀ ਸਸਤਾ ਮਿਲਦਾ ਹੈ। ਵਿਦੇਸ਼ਾਂ ਤੋਂ ਆਉਣ ਵਾਲੇ ਜ਼ਿਆਦਾਤਰ ਯਾਤਰੀ ਆਪਣੇ ਨਾਲ ਇਸ ਲਈ ਜ਼ਿਆਦਾ ਸਾਮਾਨ ਨਹੀਂ ਲਿਆਉਂਦੇ ਕਿਉਂਕਿ ਉਨਾਂ ਨੂੰ ਇਕ ਲਿਮਿਟ ਤੋਂ ਜ਼ਿਆਦਾ ਸਾਮਾਨ ਲਿਆਉਣ 'ਤੇ ਲਗੇਜ ਚਾਰਜਿਸ ਲਗਦੇ ਹਨ। ਇਸ ਲਈ ਜ਼ਿਆਦਾਤਰ ਯਾਤਰੀ ਹਵਾਈ ਅੱਡੇ 'ਤੇ ਹੀ ਡਿਊਟੀ ਫ੍ਰੀ ਸ਼ਾਪਸ ਤੋਂ ਸਾਮਾਨ ਖਰੀਦਦੇ ਹਨ। ਇਨ੍ਹਾਂ ਡਿਊਟੀ ਫ੍ਰੀ ਸ਼ਾਪਸ 'ਤੇ ਵਿਦੇਸ਼ੀ ਸਿਗਰਟ, ਸ਼ਰਾਬ, ਪਰਫਿਊਮ ਆਦਿ ਸਾਮਾਨ ਮਿਲਦਾ ਹੈ। ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ 'ਤੇ ਡਿਊਟੀ ਫ੍ਰੀ ਸ਼ਾਪਸ ਨਾ ਹੋਣ ਕਾਰਨ ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਪ੍ਰੇਸ਼ਾਨੀ ਹੁੰਦੀ ਹੈ।
2016 'ਚ ਸ਼ੁਰੂ ਹੋਈਆਂ ਸਨ ਇੰਟਰਨੈਸ਼ਨਲ ਫਲਾਈਟਾਂ
ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2015 'ਚ ਕੀਤਾ ਸੀ ਪਰ ਹਵਾਈ ਅੱਡੇ ਤੋਂ ਕੌਮਾਂਤਰੀ ਉਡਾਣ ਸਤੰਬਰ 2016 'ਚ ਸ਼ੁਰੂ ਹੋਈ ਸੀ। ਏਅਰ ਇੰਡੀਆ ਨੇ ਸ਼ਾਰਜਾਹ ਤੇ ਇੰਡੀਗੋ ਨੇ ਦੁਬਈ ਲਈ ਫਲਾਈਟ ਸ਼ੁਰੂ ਕੀਤੀ ਸੀ। 
ਕੌਮਾਂਤਰੀ ਹਵਾਈ ਅੱਡੇ 'ਤੇ ਛੇਤੀ ਖੁੱਲ੍ਹਣਗੇ 14 ਆਊਟਲੈੱਟਸ
ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ 'ਤੇ ਛੇਤੀ ਹੀ ਖਾਣ-ਪੀਣ ਦੇ ਸਾਮਾਨ ਵਾਲੇ 14 ਆਊਟਲੈੱਟਸ ਖੁੱਲ੍ਹ ਜਾਣਗੇ। ਹਵਾਈ ਅੱਡਾ ਅਥਾਰਟੀ ਆਫ ਇੰਡੀਆ ਨੇ ਇਨ੍ਹਾਂ 14 ਦਾ ਠੇਕਾ ਦਿੱਲੀ ਦੀ ਇਕ ਕੰਪਨੀ ਨੂੰ ਦਿੱਤਾ ਹੈ, ਜੋ ਕਿ ਅਵਾਈ ਅੱਡੇ ਦੇ ਬਾਹਰ ਜਾਣ ਵਾਲੇ ਗੇਟ 'ਤੇ ਇਨ੍ਹਾਂ ਨੂੰ ਖੋਲ੍ਹੇਗੀ। ਜ਼ਿਕਰਯੋਗ ਹੈ ਕਿ ਹਵਾਈ ਅੱਡੇ 'ਤੇ ਅਜੇ ਇਕ-ਦੋ ਆਊਟਲੈੱਟ ਹਨ, ਜਦੋਂਕਿ ਰੋਜ਼ਾਨਾ 4500 ਤੋਂ 5000 ਯਾਤਰੀ ਕੌਮਾਂਤਰੀ ਹਵਾਈ ਅੱਡੇ ਤੋਂ ਫਲਾਈਟ ਫੜਦੇ ਹਨ। ਅਜਿਹੇ 'ਚ ਤੁਹਾਨੂੰ ਇਕ ਕੱਪ ਕੌਫੀ ਲੈਣ ਲਈ ਲੰਬੀ ਲਾਈਨ 'ਚ ਲੱਗਣਾ ਪੈਂਦਾ ਹੈ।
 


Related News