ਚੰਡੀਗੜ੍ਹ 'ਚ 'ਗੁਲਦਾਊਦੀ ਸ਼ੋਅ' 14 ਤੋਂ, ਐਨੇ ਫੁੱਲਾਂ ਦੀ ਲੱਗੇਗੀ ਪ੍ਰਦਰਸ਼ਨੀ
Wednesday, Dec 05, 2018 - 04:27 PM (IST)

ਚੰਡੀਗੜ੍ਹ : ਨਗਰ ਨਿਗਮ ਟੈਰੇਸ ਗਾਰਡਨ 'ਚ 14 ਤੋਂ 16 ਦਸੰਬਰ ਤੱਕ 'ਗੁਲਦਾਊਦੀ ਸ਼ੋਅ' ਕਰਾਉਣ ਜਾ ਰਿਹਾ ਹੈ। ਇਸ ਨੂੰ ਲੈ ਕੇ ਨਿਗਮ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ 3 ਦਿਨਾ ਸਮਾਰੋਹ ਦਾ ਉਦਘਾਟਨ ਨਗਰ ਪ੍ਰਸ਼ਾਸਕ ਕਰ ਸਕਦੇ ਹਨ। ਇਸ ਸ਼ੋਅ 'ਚ ਕਈ ਤਰ੍ਹਾਂ ਦੇ ਰੰਗ-ਬਿਰੰਗੇ ਫੁੱਲ ਦੇਖਣ ਨੂੰ ਮਿਲਣਗੇ ਅਤੇ ਕੰਪੀਟੀਸ਼ਨ ਵੀ ਕਰਵਾਏ ਜਾਣਗੇ। ਸ਼ੋਅ ਦੌਰਾਨ ਕਿੰਗ ਆਫ ਦਿ ਸ਼ੋਅ, ਕਵੀਨ ਆਫ ਦਿ ਸ਼ੋਅ, ਪ੍ਰਿੰਸ ਆਫ ਦਿ ਸ਼ੋਅ ਤੋਂ ਇਲਾਵਾ ਬੈਸਟ ਫਲਾਵਰ ਆਫ ਦਿ ਸ਼ੋਅ ਦੀ ਚੋਣ ਕਰਨ ਤੋਂ ਬਾਅਦ ਉਨ੍ਹਾਂ ਦਾ ਐਲਾਨ ਕੀਤਾ ਜਾਵੇਗਾ। ਇਸ 'ਚ ਨਿਗਮ ਵਲੋਂ ਗੁਲਦਾਊਦੀ ਦੀਆਂ 264 ਤੋਂ ਵੀ ਜ਼ਿਆਦਾ ਕਿਸਮਾਂ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ। ਇਸ 'ਚ ਹਿੱਸੇਦਾਰੀ ਲਈ ਅੱਜ ਤੋਂ ਐਂਟਰੀ ਸ਼ੁਰੂ ਕਰ ਦਿੱਤੀ ਜਾਵੇਗੀ, ਜੋ ਕਿ 13 ਦਸੰਬਰ ਤੱਕ ਚੱਲੇਗੀ।