ਛੋਟੇ ਵਪਾਰੀਆਂ ਲਈ ਸਰਕਾਰ ਨੇ ਵਧਾਏ ਕਦਮ, ਦੇਣਗੇ ਆਨਲਾਈਨ ਪਲੇਟਫਾਰਮ
Thursday, Nov 14, 2019 - 09:44 AM (IST)
ਚੰਡੀਗੜ੍ਹ (ਐੱਚ.ਐੱਸ. ਜੱਸੋਵਾਲ) - ਆਨਲਾਈਨ ਬਾਜ਼ਾਰ ਇਕ ਵੱਡਾ ਪਲੇਟਫਾਰਮ ਬਣ ਉਭਰ ਕੇ ਬੜੀ ਤੇਜ਼ੀ ਨਾਲ ਸਾਹਮਣੇ ਆ ਰਿਹਾ ਹੈ। ਬਹੁਤ ਸਾਰੇ ਲੋਕ ਆਪਣੀ ਜ਼ਿਆਦਾ ਖਰੀਦਦਾਰੀ ਆਨਲਾਈਨ ਤਰੀਕੇ ਨਾਲ ਕਰਨ 'ਚ ਵਿਸ਼ਵਾਸ ਰੱਖਦੇ ਹਨ। ਵੱਡੇ ਵਪਾਰੀਆਂ ਦੇ ਵਾਂਗ ਹੁਣ ਛੋਟੇ ਕਾਰੋਬਾਰੀ ਵੀ ਆਪਣਾ ਸਾਮਾਨ ਆਨਲਾਈਨ ਵੇਚ ਰਹੇ ਹਨ। ਦੂਜੇ ਪਾਸੇ ਸਰਕਾਰਾਂ ਵਲੋਂ ਵੀ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਪਣੇ ਸੂਬੇ 'ਚ ਛੋਟੇ ਵਪਾਰੀਆਂ ਨੂੰ ਆਨਲਾਈਨ ਪਲੇਟਫਾਰਮ ਦਿੱਤਾ ਜਾਵੇ, ਜਿਸਨੂੰ ਲੈ ਕੇ ਪੰਜਾਬ ਸਰਕਾਰ ਵਲੋਂ ਇਕ ਨਿੱਜੀ ਕੰਪਨੀ ਨਾਲ ਐੱਮ.ਓ.ਯੂ. ਸਾਈਨ ਕੀਤਾ ਗਿਆ ਹੈ। ਅਜਿਹਾ ਹੋਣ ਨਾਲ ਪੰਜਾਬ ਦੀ ਛੋਟੀ ਜਿਹੀ ਇੰਡਸਟਰੀ ਨੂੰ ਇਕ ਵਧੀਆ ਪਲੇਟਫਾਰਮ ਮਿਲ ਸਕਦਾ ਹੈ।
ਦੱਸ ਦੇਈਏ ਕਿ ਪੰਜਾਬ ਸਰਕਾਰ ਬਦਲਦੇ ਸਮੇਂ ਦੇ ਨਾਲ-ਨਾਲ ਵਪਾਰੀਆਂ ਲਈ ਡਿਜੀਟਲ ਪਲੇਟਫਾਰਮ ਵੱਲ ਵੱਧ ਰਹੀ ਹੈ। ਜਿਸ ਤੋਂ ਉਮੀਦ ਜਤਾਈ ਜਾ ਰਹੀ ਹੈ ਕਿ ਇਸ ਨਾਲ ਵਪਾਰੀਆਂ ਨੂੰ ਬਹੁਤ ਸਾਰਾ ਲਾਭ ਮਿਲੇਗਾ।