ਹੁਣ ਪੰਜਾਬ ''ਚ ਵੀ ਹੋਵੇਗੀ ਚੰਦਨ ਦੀ ਖੇਤੀ, ਕਿਸਾਨ ਕਮਾਉਣਗੇ ਲੱਖਾਂ

01/20/2019 12:06:13 PM

ਹੁਸ਼ਿਆਰਪੁਰ (ਅਮਰੀਕ)— ਪੰਜਾਬ 'ਚ ਵੀ ਹੁਣ ਕਿਸਾਨ ਆਪਣੇ ਖੇਤਾਂ 'ਚ ਚੰਦਨ ਦੀ ਖੇਤੀ ਕਰਕੇ ਲੱਖਾਂ ਰੁਪਏ ਦੀ ਆਮਦਨ ਕਰਕੇ ਆਪਣੇ ਜੀਵਨ ਨੂੰ ਖੁਸ਼ਹਾਲ ਕਰ ਸਕਣਗੇ। ਪੰਜਾਬ ਦੇ ਕਿਸਾਨਾਂ ਦੀ ਆਰਥਿਕ ਸਥਿਤੀ ਸੁਧਾਰਣ ਲਈ ਪੰਜਾਬ ਸਰਕਾਰ ਦੇ ਵਣ ਵਿਭਾਗ ਵੱਲੋਂ ਹੁਸ਼ਿਆਰਪੁਰ ਦੇ ਦਸੂਹਾ ਅਧੀਨ ਆਉਂਦੇ ਪਿੰਡ ਭਟੋਲੀ 'ਚ ਹਰਵਲ ਨਰਸਰੀ ਦੇ ਨਾਲ ਇਥੇ ਲੋਕਾਂ ਵੱਲੋਂ 111 ਤਰ੍ਹਾਂ ਦੀਆਂ ਜੜੀ-ਬੂਟੀਆਂ ਵਾਲੇ ਬੂਟੇ ਲਗਾਏ ਗਏ ਹਨ। ਪੰਜਾਬ ਦੇ ਕਿਸਾਨਾਂ ਲਈ ਹੁਣ ਚੰਦਨ ਦੀ ਨਰਸਰੀ ਤਿਆਰ ਕਰਕੇ ਉਨ੍ਹਾਂ ਨੂੰ ਸਹੀ ਮੁੱਲ 'ਤੇ ਬੂਟੇ ਉਪਲੱਬਧ ਕਰਵਾਏ ਜਾ ਰਹੇ ਹਨ, ਜਿਸ ਦਾ ਫਾਇਦਾ ਪੰਜਾਬ ਹਿਮਾਚਲ ਦੇ ਕਿਸਾਨਾਂ ਨਾਲ ਜੰਮੂ ਅਤੇ ਹਰਿਆਣਾ ਦੇ ਕਿਸਾਨ ਵੀ ਲੈ ਰਹੇ ਹਨ। ਇਥੇ ਤਿਆਰ ਹੋਣ ਵਾਲਾ ਸਫੇਦ ਚੰਦਨ ਕਿਸਾਨ ਇਥੇ ਖੇਤਰ ਦੇ ਪਹਾੜੀ ਅਤੇ ਬੰਜਰ ਜ਼ਮੀਨ 'ਤੇ ਲਗਾ ਰਹੇ ਹਨ ਅਤੇ ਇਸ ਦੀ ਵਧੀਆ ਆਮਦਨ ਹੋਣ ਦੀ ਉਮੀਦ ਕਰ ਰਹੇ ਹਨ। 

PunjabKesari
ਭਟੋਲੀ ਨਰਸਰੀ 'ਚ ਮੌਜੂਦ ਵਣ ਵਿਭਾਗ ਅਧਿਕਾਰੀ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਵਿਭਾਗ ਵੱਲੋਂ 2012 'ਚ ਪੰਜਾਬ 'ਚ ਪਹਿਲੀ ਚੰਦਨ ਦੀ ਖੇਤੀ ਤਲਵਾੜਾ ਦੇ ਪਹਾੜੀ ਖੇਤਰ ਤੋਂ ਸ਼ੁਰੂ ਕੀਤੀ ਗਈ ਸੀ। ਉਥੇ ਹੀ ਉਨ੍ਹਾਂ ਨੇ ਦੱਸਿਆ ਕਿ 32 ਏਕੜ 'ਚ ਬਣਾਈ ਗਈ ਇਸ ਨਰਸਰੀ 'ਚ ਇਥੇ ਪੰਜਾਬ ਸਰਕਾਰ ਵੱਲੋਂ 111 ਤਰ੍ਹਾਂ ਦੀ ਕਿਸਮ ਦੇ ਹਰਵਲ ਬੂਟੇ ਲਗਾਏ ਗਏ ਹਨ। ਖਾਸ ਤੌਰ 'ਤੇ ਨਰਸਰੀ 'ਚ ਸਫੇਦ ਚੰਦਨ ਦੀ ਨਰਸਰੀ ਤਿਆਰ ਕੀਤੀ ਗਈ ਹੈ। ਉਥੇ ਹੀ ਨਰਸਰੀ 'ਚ ਕੰਮ ਕਰਨ ਵਾਲੇ ਕਰਮਚਾਰੀ ਨੇ ਦੱਸਿਆ ਕਿ ਚੰਦਨ ਦੇ ਬੀਜ ਨੂੰ ਪਹਿਲਾਂ ਬੈੱਡ ਬਣਾ ਕੇ ਉਸ 'ਤੇ ਤਿਆਰ ਕੀਤਾ ਜਾਂਦਾ ਹੈ। ਫਿਰ ਉਸ ਦੇ ਬਾਅਦ ਉਨ੍ਹਾਂ ਨੂੰ ਬੈੱਡ 'ਚੋਂ ਕੱਢ ਕੇ ਪਾਲੀਥਿਨ ਦੇ ਬੈਗ 'ਚ ਤਿਆਰ ਕੀਤਾ ਜਾਂਦਾ ਹੈ। ਹਰਹਰ ਦੇ ਬੀਜ ਦੇ ਨਾਲ ਉਸ ਤੋਂ ਬਾਅਦ ਜਦੋਂ ਬੂਟਾ ਤਿਆਰ ਹੋ ਜਾਂਦਾ ਹੈ ਅਤੇ ਉਸ 'ਤੇ ਰੋਜ਼ਾਨਾ ਪਾਣੀ ਦਾ ਛਿੜਕਾਅ ਕਰਨ ਦੇ ਨਾਲ ਦਵਾਈ ਦਾ ਸਮੇਂ-ਸਮੇਂ 'ਤੇ ਛਿੜਕਾਅ ਕਰਨਾ ਪੈਂਦਾ ਹੈ, ਜਿਸ ਤੋਂ ਬਾਅਦ ਬੂਟਿਆਂ ਨੂੰ ਕੀੜਾ ਜਾਂ ਫਿਰ ਕੋਈ ਹੋਰ ਬੀਮਾਰੀ ਨਾ ਲੱਗੇ। ਉਥੇ ਹੀ ਪਿੰਡ ਬੜਲਾ 'ਚ  ਕਰੀਬ ਤਿੰਨ ਹਜ਼ਾਰ ਆਪਣੇ ਜੰਗਲ 'ਚ ਬੂਟੇ ਲਗਾ ਚੁੱਕੇ ਕਿਸਾਨ ਨੇ ਦੱਸਿਆ ਕਿ ਉਨ੍ਹਾਂ ਦੇ ਖੇਤਾਂ 'ਚ ਕੋਈ ਫਸਲ ਨਹੀਂ ਹੁੰਦੀ ਸੀ, ਜਿਸ ਦਾ ਫਾਇਦਾ ਉਨ੍ਹਾਂ ਨੂੰ ਚੰਦਨ ਦੀ ਖੇਤੀ ਨਾਲ ਹੋਵੇਗਾ। ਉਨ੍ਹਾਂ ਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ 'ਚ ਵਧੀਆ ਆਮਦਨ ਚੰਦਨ ਦੀ ਖੇਤੀ ਨਾਲ ਕਰਨਗੇ।


shivani attri

Content Editor

Related News