ਦੋਸ਼ੀਆਂ ਵਿਰੁੱਧ ਕਾਰਵਾਈ ਨਾ ਹੋਈ ਤਾਂ 12 ਨੂੰ ਹੋਵੇਗਾ ਚੱਕਾ ਜਾਮ

09/09/2017 3:28:38 AM

ਮੁਕੇਰੀਆਂ, (ਨਾਗਲਾ)- ਇਥੇ ਰੈਸਟ ਹਾਊਸ ਵਿਖੇ ਕੌਮੀ ਮਾਰਗ ਜਾਮ ਕਰਨ ਲਈ ਇਕੱਤਰ ਹੋਏ ਸਿੱਖ ਜਥੇਬੰਦੀਆਂ ਦੇ ਆਗੂਆਂ ਤੇ ਪਿੰਡ ਵਾਸੀਆਂ ਵੱਲੋਂ ਡੀ. ਐੱਸ. ਪੀ. ਵੱਲੋਂ ਦੋਸ਼ੀਆਂ ਦੀ ਤੁਰੰਤ ਗ੍ਰਿਫ਼ਤਾਰੀ ਅਤੇ ਦੋਸ਼ੀ ਪੁਲਸ ਅਧਿਕਾਰੀਆਂ ਖਿਲਾਫ ਐੱਸ.ਐੱਸ.ਪੀ. ਨੂੰ ਸਿਫਾਰਿਸ਼ ਸਹਿਤ ਮੰਗ-ਪੱਤਰ ਭੇਜਣ ਉਪਰੰਤ ਇਹ ਐਕਸ਼ਨ 12 ਸਤੰਬਰ ਤੱਕ ਲਈ ਮੁਲਤਵੀ ਕਰ ਦਿੱਤਾ ਗਿਆ। 
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ (ਅ) ਦੇ ਆਗੂ ਮਾਸਟਰ ਕੁਲਦੀਪ ਸਿੰਘ ਮਸੀਤੀ, ਹਰਜਿੰਦਰ ਸਿੰਘ ਪੰਡੋਰੀ ਅਟਵਾਲ, ਸ੍ਰੀ ਗੁਰੂ ਗੰ੍ਰਥ ਸਾਹਿਬ ਸਤਿਕਾਰ ਸਭਾ ਦੇ ਦਵਿੰਦਰ ਸਿੰਘ, ਗੁਰਪ੍ਰੀਤ ਸਿੰਘ ਕਰਤਾਰਪੁਰ, ਦਲ ਖ਼ਾਲਸਾ ਦੇ ਗੁਰਪ੍ਰੀਤ ਸਿੰਘ ਤੇ ਸਿੱਖ ਯੂਥ ਆਫ ਪੰਜਾਬ ਦੇ ਗੁਰਨਾਮ ਸਿੰਘ ਖੁੱਡਾ ਨੇ ਸੰਬਧਿਤ ਕਰਦੇ ਹੋਏ ਕਿਹਾ ਕਿ ਸਿੱਖ ਜਥੇਬੰਦੀਆਂ ਨੇ ਤਲਵਾੜਾ ਥਾਣੇ ਦੇ ਬਾਹਰ ਇਕ ਬਾਅਦ 'ਚ ਅੱਡਾ ਝੀਰ ਦਾ ਖੂਹ 'ਤੇ ਚੱਕਾ ਜਾਮ ਕੀਤਾ ਸੀ ਪਰ ਪੁਲਸ ਅਧਿਕਾਰੀ ਝੂਠੇ ਭਰੋਸੇ ਦਿੰਦੇ ਰਹੇ। ਉਨ੍ਹਾਂ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਡੀ. ਐੱਸ. ਪੀ. ਦਿੱਤੇ ਗਏ ਭਰੋਸੇ ਅਨੁਸਾਰ ਕਾਰਵਾਈ ਕਰਨ 'ਚ ਅਸਮਰਥ ਰਹਿੰਦੇ ਹਨ ਤਾਂ 12 ਸਤੰਬਰ ਨੂੰ ਰਾਸ਼ਟਰੀ ਰਾਜ ਮਾਰਗ ਜਾਮ ਕੀਤਾ ਜਾਵੇਗਾ। ਉਨ੍ਹਾਂ ਇਸ ਸੰਬੰਧੀ ਇਕ ਨੋਟਿਸ ਡੀ. ਐੱਸ. ਪੀ. ਨੂੰ ਵੀ ਦਿੱਤਾ ਹੈ।


Related News