ਕੇਂਦਰੀ ਜੇਲ੍ਹ ਦੇ ਬਾਹਰੋਂ ਥਰੋ ਰਾਹੀਂ ਸੁੱਟੇ ਨਸ਼ੀਲੇ ਪਦਾਰਥ
Thursday, Jul 02, 2026 - 03:03 PM (IST)
ਫਿਰੋਜ਼ਪੁਰ (ਪਰਮਜੀਤ ਸੋਢੀ) : ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਦੇ ਬਾਹਰੋਂ ਅਣਪਛਾਤੇ ਵਿਅਕਤੀਆ ਵੱਲੋਂ ਥਰੋ ਰਾਹੀਂ ਨਸ਼ੀਲੇ ਪਦਾਰਥ ਸੁੱਟਣ ਦੀ ਖ਼ਬਰ ਮਿਲੀ ਹੈ। ਇਸ ਸਬੰਧ 'ਚ ਥਾਣਾ ਸਿਟੀ ਫਿਰੋਜ਼ਪੁਰ ਪੁਲਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਐੱਸ. ਆਈ. ਸੁਖਦੇਵ ਸਿੰਘ ਨੇ ਦੱਸਿਆ ਕਿ 27 ਜੂਨ ਨੂੰ ਦੌਰਾਨੇ ਚੈਕਿੰਗ ਅਣਪਛਾਤੇ ਵਿਅਕਤੀਆਂ ਵੱਲੋਂ ਥਰੋ ਦੌਰਾਨ ਪੈਕਟ ਸੁੱਟੇ ਸਨ।
ਇਨ੍ਹਾਂ 'ਚੋਂ ਇਕ ’ਚੋਂ 80.50 ਗ੍ਰਾਮ ਚਿੱਟੇ ਰੰਗ ਦਾ ਪਦਾਰਥ ਨਸ਼ੀਲਾ ਜਾਪਦਾ ਅਤੇ ਦੂਜੇ ਵਿਚੋਂ 90.20 ਗ੍ਰਾਮ ਦਾ ਚਿੱਟੇ ਰੰਗ ਦਾ ਨਸ਼ੀਲਾ ਜਾਪਦਾ ਪਦਾਰਥ ਬਰਾਮਦ ਹੋਇਆ। ਜੇਲ੍ਹ ਅਧਿਕਾਰੀ ਨੇ ਦੱਸਿਆ ਕਿ ਇਸੇ ਤਰ੍ਹਾਂ ਦੂਜੇ ਲਿਫਾਫੇ ਵਿਚੋਂ 12 ਗ੍ਰਾਮ ਹਲਕੇ ਭੂਰੇ ਰੰਗ ਦਾ ਨਸ਼ੀਲਾ ਜਾਪਦਾ ਪਦਾਰਥ ਬਰਾਮਦ ਹੋਇਆ। ਇਸ ਮਾਮਲੇ ਦੀ ਜਾਂਚ ਕਰ ਰਹੇ ਐੱਸ. ਆਈ. ਸੁਖਦੇਵ ਸਿੰਘ ਨੇ ਦੱਸਿਆ ਕਿ ਪੁਲਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।
